ਨਾਭਾ, 11 ਮਾਰਚ (ਕਰਮਜੀਤ ਸਿੰਘ)-ਅੱਜ ਦੀਆਂ ਧੀਆਂ ਕਿਸੇ ਤੋਂ ਘੱਟ ਨਹੀਂ ਹਨ, ਉਹ ਹਰ ਖੇਤਰ ਵਿਚ ਸ਼ਹਿਰ ਅਤੇ ਪਿੰਡ ਵਿਚ ਅੱਗੇ ਵੱਧ ਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰ ਰਹੀਆਂ ਹਨ | ਧੀਆਂ ਹਵਾਈ ਜਹਾਜ਼ਾਂ ਤੋਂ ਲੈ ਕੇ ਪਾਣੀ ਦੇ ਬੇੜੇ ਤੱਕ ਸਭ ਕੁਝ ਚਲਾ ਰਹੀਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੀ.ਪੀ.ਐਸ. ਐਸ.ਪੀ. ਚੰਦ ਸਿੰਘ ਨੇ ਨਾਭਾ ਹਲਕੇ ਦੇ ਪਿੰਡ ਬਿਰੜਵਾਲ ਦੀ ਸਿਮਰਨਦੀਪ ਕੌਰ ਨੂੰ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਵਿਚ ਦੇਸ਼ ਭਰ ਵਿਚੋਂ 15ਵਾਂ ਰੈਂਕ ਹਾਸਲ ਕਰਨ 'ਤੇ ਸਨਮਾਨਿਤ ਕਰਨ ਉਪਰੰਤ ਕੀਤਾ | ਐੱਸ. ਪੀ. ਚੰਦ ਸਿੰਘ ਨੇ ਜਿੱਥੇ ਸਿਮਰਨਦੀਪ ਕੌਰ ਨੂੰ ਵਧਾਈ ਦਿੱਤੀ, ਉੱਥੇ ਹੀ ਉਸ ਨੂੰ ਅੱਗੇ ਵਧਣ ਅਤੇ ਆਪਣਾ ਟੀਚਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਅੱਜ ਧੀਆਂ ਕਿਸੇ ਨਾਲੋਂ ਘੱਟ ਨਹੀਂ ਹਨ, ਜਿਸ ਦੇ ਨਤੀਜੇ ਸਭ ਦੇ ਸਾਹਮਣੇ ਹਨ | ਇਸ ਮੌਕੇ ਸਰਵਮੋਹਿਤ ਮੋਨੂੰ ਡੱਲਾ, ਸਿਮਰਨਦੀਪ ਕੌਰ ਦੇ ਪਿਤਾ ਕੁਲਦੀਪ ਸਿੰਘ, ਬਾਬਾ ਕੇਸਰ ਸਿੰਘ ਫ਼ਤਹਿਗੜ੍ਹ ਸਾਹਿਬ ਆਦਿ ਹਾਜ਼ਰ ਸਨ |