ਨਾਭਾ, 11 ਮਾਰਚ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਰੋਟਰੀ ਕਲੱਬ ਨਾਭਾ ਗ੍ਰੇਟਰ ਵਲੋਂ ਸਥਾਨਕ ਬਠਿੰਡੀਆ ਮੁਹੱਲਾ ਸਥਿਤ ਸ੍ਰੀ ਹਨੂਮਾਨ ਮੰਦਿਰ ਵਿਖੇ 10ਵਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਕਾਂਗਰਸ ਪਾਰਟੀ ਦੇ ਪੰਜਾਬ ਮਹਿਲਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਅਤੇ ਡਾ. ਮੁਕਤਾ ਜੈਨ ਪਿ੍ੰਸੀਪਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਮਹਿਲਾ ਮਨੁੱਖੀ ਸਮਾਜ ਦਾ ਉਹ ਅਟੁੱਟ ਹਿੱਸਾ ਹੈ ਜਿਸ ਦੇ ਬਿਨਾਂ ਸੰਸਾਰ ਦੀ ਕਲਪਨਾ ਕਰਨਾ ਮੁਸ਼ਕਲ ਹੈ, ਮਹਿਲਾ ਸਿਰਫ ਇਕ ਪਰਿਵਾਰ ਦੀ ਸੰਭਾਲ ਕਰਨ ਵਾਲੀ ਔਰਤ ਹੀ ਨਹੀਂ, ਸਗੋਂ ਉਹ ਸਮਾਜ ਦੀ ਤਰੱਕੀ ਅਤੇ ਵਿਕਾਸ ਦੀ ਮਜ਼ਬੂਤ ਨੀਂਹ ਵੀ ਹੈ | ਸਮਾਗਮ ਦੌਰਾਨ ਡਾ. ਕਮਲ ਅਲੀ ਖਾਨ ਕੀਂ ਨੋਟ ਸਪੀਕਰ ਨੇ ਹਾਜ਼ਰੀ ਲਗਵਾਈ ਗਈ | ਇਸ ਮੌਕੇ ਕਲੱਬ ਦੇ ਪ੍ਰਧਾਨ ਭੁਪੇਸ਼ ਬਾਂਸਲ, ਲਲਿਤ ਸ਼ਰਮਾ, ਮਨੋਜ ਸਿੰਗਲਾ, ਕੈਸ਼ੀਅਰ ਤੇਜ ਬਾਂਸਲ ਅਤੇ ਸਮੂਹ ਮੈਂਬਰਾਂ ਵਲੋਂ 11 ਹੋਣਹਾਰ ਮਹਿਲਾਵਾਂ ਗੁਰਸ਼ਰਨ ਕੌਰ ਰੰਧਾਵਾ, ਪਰਮਿੰਦਰ ਕੌਰ, ਡਾ. ਸਨੇਹਾ ਸ਼ਰਮਾ, ਡਾ. ਗਿੰਨੀ ਸ਼ਰਮਾ, ਸਰੋਜ ਜਿੰਦਲ, ਮਹਿੰਦਰ ਕੌਰ, ਬਲਜੀਤ ਕੌਰ, ਦਮਨਜੀਤ ਗਰਗ, ਗੁਰਪ੍ਰੀਤ ਕੌਰ, ਸਰਬਜੀਤ ਕੌਰ, ਪ੍ਰੀਤਇੰਦਰ ਕੌਰ ਆਦਿ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ 'ਚ ਸਟੇਜ ਦੀ ਭੂਮਿਕਾ ਸ਼ਾਸਤਰੀ ਲਲਿਤ ਸ਼ਰਮਾ ਵਲੋਂ ਨਿਭਾਈ ਗਈ | ਇਸ ਮੌਕੇ ਮੈਡਮ ਸਰੂਪਾ ਸਿੰਗਲਾ, ਓਮ ਪ੍ਰਕਾਸ਼ ਗਰਗ, ਜੇਐਸ ਬੱਗਾ, ਵਿਵੇਕ ਖੰਨਾ, ਮੰਗਤ ਰਾਏ ਸਹਿਗਲ, ਬੀ.ਐਸ. ਗੌਹਲ, ਵਿਕਾਸ ਮਿੱਤਲ, ਨਵਨਿੰਦਰ ਭਾਰਤੀ, ਅਸ਼ੋਕ ਅਰੋੜਾ, ਕੁਸਮ ਲਤਾ, ਰੀਨਾ ਸਿੰਗਲਾ, ਤਾਰੀਕਾ ਗਰਗ, ਸੰਜੀਵ ਗਰਗ, ਮਹਿਕ ਬਾਂਸਲ, ਸੰਜੀਵ ਸੇਠ, ਮਨਮੋਹਨ ਕੁਮਾਰ, ਮੰਗਤ ਰਾਮ ਸੋਫਤ, ਗੁਰਦੀਪ ਚੋਪੜਾ, ਸੰਤ ਸਿੰਗਲਾ, ਡਿੰਪਲ ਅਰੋੜਾ, ਅਸ਼ਵਨੀ ਮਦਾਨ ਆਦਿ ਕਲੱਬ ਮੈਂਬਰ ਹਾਜ਼ਰ ਸਨ |