21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਸੂਬੇ ਵਿਚ ਆਉਣ ਵਾਲੀਆਂ ਚੋਣਾਂ 'ਚ ਅਕਾਲੀ ਦਲ ਹਰ ਹਾਲ 'ਚ ਬਣਾਏਗਾ ਸਰਕਾਰ- ਜਥੇਦਾਰ ਗੜੀ

Ad Position 21
No active advertisement
ਅਜੀਤ ਡੈਸਕ 12-03-2026
ਰਾਜਪੁਰਾ, 11 ਮਾਰਚ (ਰਣਜੀਤ ਸਿੰਘ)-ਸੁੂਬੇ ਵਿਚ ਆਉਂਦੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਹਰ ਹਾਲ ਵਿਚ ਆਪਣੀ ਸਰਕਾਰ ਬਣਾਏਗਾ ਅਤੇ ਮੁੜ ਤੋ ਪੰਜਾਬ ਵਿਕਾਸ ਦੀਆਂ ਲੀਹਾਂ 'ਤੇ ਚੱਲੇਗਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਐਗਜੈਕਟਿਵ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ ਵਲੋਂ ਬਣਾਏ ਗਏ ਸਰਕਲ ਪ੍ਰਧਾਨਾਂ ਦਾ ਸਨਮਾਨ ਕਰਨ ਦੇ ਮੋਕੇ ਤੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ 'ਤੇ ਰੱਖੀ ਗਈ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ ਸੀ ਅਤੇ ਪੰਡਾਲ ਵਿਚ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਗੂੰਜਦੇ ਰਹੇ | ਜਥੇਦਾਰ ਗੜੀ ਨੇ ਸਮੂਹ ਸਰਕਲ ਪ੍ਰਧਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਆਪਣੇ ਆਪਣੇ ਹਲਕੇ ਵਿਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਅਤੇ ਪਿੰਡਾਂ ਵਿਚ ਕਮੇਟੀਆਂ ਬਣਾ ਕੇ ਘਰ ਘਰ ਜਾ ਕੇ ਪਾਰਟੀ ਦੇ ਕੰਮਾਂ ਬਾਬਤ ਦੱਸਿਆ ਜਾਵੇ |ਉਹਨਾਂ ਨੇ ਸੱਤਾਧਾਰੀ ਧਿਰ ਤੇ ਵਰ੍ਹਦਿਆਂ ਕਿਹਾ ਕਿ ਸੂਬੇ ਵਿਚ ਹਾਲਾਤ ਦਿਨੋਂ ਦਿਨ ਬਦ ਤੋਂ ਬਦਤਰ ਬਣਦੇ ਜਾ ਰਹੇ ਹਨ ਅਤੇ ਅਮਨ ਕਾਨੂੰਨ ਦੀ ਗੱਡੀ ਲੀਹ ਤੋ ਲਹਿ ਗਈ ਹੈ | ਅੱਜ ਪਾਰਟੀ ਵਿਚ ਪੁਰਾਣੇ ਜਥੇਦਾਰਾਂ ਦੀ ਸ਼ਮੂਲੀਅਤ ਨੇ ਸਾਰੇ ਪਾਰਟੀ ਵਰਕਰਾਂ ਵਿਚ ਨਵਾਂ ਜੋਸ਼ ਪੈਦਾ ਕਰ ਦਿੱਤਾ | ਇਸ ਮੌਕੇ ਸੀਨੀਅਰ ਆਗੂ ਰਣਜੀਤ ਸਿੰਘ ਰਾਣਾ ਸਿੱਧੂ, ਪ੍ਰਧਾਨ ਸਾਧੂ ਸਿੰਘ ਖਲੌਰ, ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਜੱਸੀ ,ਅਰਵਿੰਦਰ ਪਾਲ ਸਿੰਘ ਰਾਜੂ, ਸੁਸ਼ੀਲ ਕੁਮਾਰ ਉਤਰੇਜਾ, ਰਵਿੰਦਰਪਾਲ ਸਿੰਘ ਸਰਾਉ, ਰਣਧੀਰ ਸਿੰਘ ਨੀਲਪੁਰ, ਮਲਕੀਤ ਸਿੰਘ ਬਿੱਟੂ, ਰਵਿੰਦਰ ਸਿੰਘ ਵਾਲੀਆ, ਰਘਬੀਰ ਸਿੰਘ ਮੋਹੀ, ਜਗਜੀਤ ਸਿੰਘ ਮਹਵਾਹਾ, ਹਰਿੰਦਰ ਸਿੰਘ ਵਾਲੀਆ, ਹਰਭਜਨ ਸਿੰਘ ਚੱਕ, ਨਿਰਮਲ ਸਿੰਘ ਢਿੱਲੋ, ਕਿ੍ਪਾਲ ਸਿੰਘ ਧਨੋਆ, ਬਲਵਿੰਦਰ ਸਿੰਘ ਨੇਪਰਾ, ਸੁਰਿੰਦਰ ਿੰਸਘ ਘੁਮਾਣਾ, ਬਾਬਾ ਤਿ੍ਲੋਕ ਸਿੰਘ, ਭੁੂਪਿੰਦਰ ਸਿੰਘ ਗੋਲੂ, ਮੰਗਤ ਸਿੰਘ ਮੰਗੂ, ਲਾਭ ਸਿੰਘ ਭੱਪਲ, ਬੀਬੀ ਬਲਵਿੰਦਰ ਕੌਰ ਚੀਮਾਂ ਹਰਬੀਰ ਸਿੰਘ ਟਿਵਾਣਾ, ਰਘਬੀਰ ਸਿੰਘ ਨੰਬਰਦਾਰ, ਜਤਿੰਦਰ ਸਿੰਘ ਰਾਈਮਾਜਰਾ, ਰਣਧੀਰ ਸਿੰਘ ਧੀਰ ਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਰਤਾਰ ਗਰੁੱਪ ਨੇ ਗਊਸ਼ਾਲਾ ਭਾਦਸੋਂ ਨੂੰ ਟਰੈਕਟਰ ਭੇਟ ਕੀਤਾ ਅਗਲੀ ਖ਼ਬਰ ਰੋਟਰੀ ਕਲੱਬ ਨਾਭਾ ਗ੍ਰੇਟਰ ਨਾਭਾ ਵਲੋਂ ਮਨਾਇਆ 10ਵਾਂ ਅੰਤਰਰਾਸ਼ਟਰੀ ਮਹਿਲਾ ਦਿਵਸ
Ad Position 24