21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਕਰਤਾਰ ਗਰੁੱਪ ਨੇ ਗਊਸ਼ਾਲਾ ਭਾਦਸੋਂ ਨੂੰ ਟਰੈਕਟਰ ਭੇਟ ਕੀਤਾ

Ad Position 21
No active advertisement
ਅਜੀਤ ਡੈਸਕ 12-03-2026
ਭਾਦਸੋਂ, 11 ਮਾਰਚ (ਗੁਰਬਖ਼ਸ਼ ਸਿੰਘ ਵੜੈਚ)-ਉਦਯੋਗਿਕ ਖੇਤਰ 'ਚ ਵਿਸ਼ਵ ਪ੍ਰਸਿੱਧ ਕਰਤਾਰ ਕੰਬਾਈਨ ਤੇ ਕਰਤਾਰ ਟਰੈਕਟਰ ਭਾਦਸੋਂ ਵਲੋਂ ਗਊਸ਼ਾਲਾ ਧਾਮ ਭਾਦਸੋਂ ਨੂੰ ਕਰਤਾਰ ਟਰੈਕਟਰ ਭੇਂਟ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਅਮਿਤ ਕੋਹਲੀ, ਸੂਰਜ ਭਾਨ ਸਿੰਗਲਾ ਅਤੇ ਟਰੱਸਟੀ ਆਸ਼ੀਸ ਸਿੰਗਲਾ ਨੇ ਦੱਸਿਆ ਕਿ ਕਰਤਾਰ ਕੰਪਨੀ ਦੇ ਐਮ.ਡੀ. ਅਮਰਜੀਤ ਸਿੰਘ ਲੋਟੇ ਦੀ ਅਗਵਾਈ 'ਚ ਸਮਾਜ ਸੇਵਾ 'ਚ ਇਕ ਹੋਰ ਉਪਰਾਲਾ ਕਰਦੇ ਹੋਏ ਟਰੈਕਟਰ ਦਿੱਤਾ ਗਿਆ ਤਾਂ ਜੋ ਗਊਸ਼ਾਲਾ 'ਚ ਹਰਾ ਚਾਰਾ, ਖੇਤੀ ਅਤੇ ਹੋਰ ਕੰਮਾਂ ਲਈ ਇਸ ਦੀ ਵਰਤੋਂ ਕੀਤੀ ਜਾ ਸਕੇ | ਉਨ੍ਹਾਂ ਦੱਸਿਆ ਕਿ ਗਊਸ਼ਾਲਾ ਵਿਖੇ ਬੀਤੇ ਕੁਝ ਸਮੇਂ ਤੋਂ ਵੱਖ-ਵੱਖ ਸਮਾਜ ਸੇਵੀਆਂ ਵਲੋਂ ਆਪਣੇ ਆਪਣੇ ਪੱਧਰ 'ਤੇ ਸੇਵਾ ਕੀਤੀ ਜਾ ਰਹੀ ਹੈ ਅਤੇ ਕਰਤਾਰ ਗਰੁੱਪ ਵਲੋਂ ਪਹਿਲਾ ਵੀ ਗਊਸ਼ਾਲਾ ਲਈ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਅਤੇ ਹੁਣ ਉਨ੍ਹਾਂ ਵਲੋਂ 60 ਹਾਰਸ ਪਾਵਰ ਦਾ ਕਰਤਾਰ ਟਰੈਕਟਰ ਦੇਕੇ ਅਤਿ ਸਮਾਜ ਸੇਵਾ ਕੀਤੀ ਹੈ | ਜਿਸ ਦੀ ਇਲਾਕੇ ਭਰ ਵਿਚ ਸ਼ਲਾਘਾ ਕੀਤੀ ਜਾ ਰਹੀ ਹੈ | ਇਸ ਦੌਰਾਨ ਕਰਤਾਰ ਐਗਰੋ ਦੇ ਐਮ.ਡੀ. ਅਮਰਜੀਤ ਸਿੰਘ ਲੋਟੇ ਦੀ ਰਹਿਨੁਮਾਈ ਹੇਠ ਡਾਇਰੈਕਟਰ ਹਰਮੀਤ ਸਿੰਘ ਲੋਟੇ, ਡਾਇਰੈਕਟਰ ਮਨਜੀਤ ਸਿੰਘ ਲੋਟੇ, ਡਾਇਰੈਕਟਰ ਮਨਪ੍ਰੀਤ ਸਿੰਘ ਲੋਟੇ ਵਲੋਂ ਗਊਸ਼ਾਲਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਮਿਤ ਕੋਹਲੀ ਅਤੇ ਟਰੱਸਟੀ ਆਸ਼ੀਸ ਸਿੰਗਲਾ ਨੂੰ ਟਰੈਕਟਰ ਦੀਆਂ ਚਾਬੀਆਂ ਸੌਂਪੀਆਂ | ਕਮੇਟੀ ਦੇ ਸਮੁੱਚੇ ਮੈਂਬਰਾਂ ਵਲੋਂ ਕੰਪਨੀ ਦੇ ਆਗੂਆਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਅਗਲੀ ਖ਼ਬਰ ਸੂਬੇ ਵਿਚ ਆਉਣ ਵਾਲੀਆਂ ਚੋਣਾਂ 'ਚ ਅਕਾਲੀ ਦਲ ਹਰ ਹਾਲ 'ਚ ਬਣਾਏਗਾ ਸਰਕਾਰ- ਜਥੇਦਾਰ ਗੜੀ
Ad Position 24