21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 12-03-2026
ਪਟਿਆਲਾ, 11 ਮਾਰਚ (ਗੁਰਵਿੰਦਰ ਸਿੰਘ ਔਲਖ)-ਮਹਾਰਾਜਾ ਭੂਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਓਲੰਪੀਅਨ ਅਤੇ ਅਰਜੁਨ ਐਵਾਰਡੀ ਪ੍ਰੋ. (ਡਾ.) ਰੂਪਾ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਆਪਣੀ ਲਗਨ, ਜਨੂੰਨ ਅਤੇ ਖੇਡ ਉੱਤਮਤਾ ਦੀ ਅਸਾਧਾਰਨ ਯਾਤਰਾ ਦੇ ਤਜਰਬੇ ਸਾਂਝੇ ਕਰਕੇ ਮਹਿਲਾਵਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਹ ਸਮਾਗਮ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਅਤੇ ਰਜਿਸਟਰਾਰ ਕਰਨਲ ਪਰਮਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਰਵਾਇਆ ਗਿਆ ਸੀ | ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਔਰਤਾਂ ਲਈ ਸਿੱਖਿਆ ਦੀ ਪਰਿਵਰਤਨਸ਼ੀਲ ਸ਼ਕਤੀ ਬਾਰੇ ਭਾਵੁਕਤਾ ਨਾਲ ਗੱਲ ਕੀਤੀ ਆਪਣੇ ਤਜ਼ਰਬਿਆਂ ਤੋਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਕ ਪੜ੍ਹੀ-ਲਿਖੀ ਔਰਤ ਇਕ ਚੰਗੇ ਰਾਸ਼ਟਰ ਦੀ ਨੀਂਹ ਹੈ | ਸਮਾਗਮ ਦੀਆਂ ਸੱਭਿਆਚਾਰਕ ਝਲਕੀਆਂ ਵਿਚ ਗਣੇਸ਼ ਵੰਦਨਾ ਲੋਕ ਨਾਚ ਯੋਗ ਪ੍ਰਦਰਸ਼ਨ ਕਵਿਤਾ ਪਾਠ ਇੱਕ ਐਕਟ ਪਲੇ ਗਿੱਧਾ ਸ਼ਾਮਲ ਸਨ | ਇਹ ਐੱਨ.ਐੱਸ.ਐੱਸ. ਸੈੱਲ ਦੁਆਰਾ ਕਰਵਾਏ ਸਫਲਤਾਪੂਰਵਕ ਸਮਾਗਮ ਦਾ ਸੰਚਾਲਨ ਐੱਨ. ਐੱਸ. ਐੱਸ. ਕੋਆਰਡੀਨੇਟਰ ਡਾ. ਸੁਮਨ ਕੌਰ ਅਤੇ ਪ੍ਰੋਗਰਾਮ ਅਫ਼ਸਰ ਡਾ. ਹਰਜੋਤ ਕੌਰ ਨੇ ਕੀਤਾ |
Ad Position 22
No active advertisement
ਪਿਛਲੀ ਖ਼ਬਰ ਏਸ਼ੀਅਨ ਕਾਲਜ ਪਟਿਆਲਾ ਨੇ 10ਵੀ ਸਾਲਾਨਾ ਐਥਲੈਟਿਕ ਮੀਟ ਕਰਵਾਈ ਅਗਲੀ ਖ਼ਬਰ ਕਰਤਾਰ ਗਰੁੱਪ ਨੇ ਗਊਸ਼ਾਲਾ ਭਾਦਸੋਂ ਨੂੰ ਟਰੈਕਟਰ ਭੇਟ ਕੀਤਾ
Ad Position 24