29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਜਬਰੀ ਰੂਸ ਦੀ ਫ਼ੌਜ 'ਚ ਭਰਤੀ ਕੀਤੇ ਨੌਜਵਾਨ ਨੂੰ ਬਚਾਉਣ ਲਈ ਪਰਿਵਾਰ ਨੇ ਭਾਰਤ ਸਰਕਾਰ ਨੂੰ ਲਾਈ ਗੁਹਾਰ

Ad Position 21
No active advertisement
ਅਜੀਤ ਡੈਸਕ 13-03-2026
ਪਾਤੜਾਂ, 12 ਮਾਰਚ (ਜਗਦੀਸ਼ ਸਿੰਘ ਕੰਬੋਜ)-ਰੂਸ-ਯੂਕਰੇਨ ਜੰਗ ਦੇ ਭਖਦੇ ਮੈਦਾਨ ਵਿਚ ਇੱਕ ਹੋਰ ਪੰਜਾਬੀ ਨੌਜਵਾਨ ਦੇ ਜਬਰੀ ਫਸਣ ਦਾ ਮਾਮਲਾ ਸਾਹਮਣੇ ਆਇਆ ਹੈ | ਪਟਿਆਲਾ ਜ਼ਿਲੇ੍ਹ ਦੀ ਪਾਤੜਾਂ ਸਬਡਵੀਜ਼ਨ ਦੇ ਪਿੰਡ ਦੇਧਨਾਂ ਦੇ ਰਹਿਣ ਵਾਲੇ ਗਗਨਦੀਪ ਨੇ ਇੱਕ ਵੀਡੀਓ ਭੇਜ ਕੇ ਉਸ ਨੂੰ ਧੋਖੇ ਨਾਲ ਰੂਸ ਫ਼ੌਜ ਵਿੱਚ ਭਰਤੀ ਕਰਨ ਅਤੇ ਫ਼ੌਜ ਤੋਂ ਵਾਪਸ ਮੁੜਨ ਤੇ ਭਾਰੀ ਤਸ਼ੱਦਦ ਕੀਤੇ ਜਾਣ ਦੇ ਦੋਸ਼ ਅਧਿਕਾਰੀਆਂ 'ਤੇ ਲਾਏ ਗਏ ਹਨ ਅਤੇ ਇਸ ਮਗਰੋਂ ਉਸ ਦਾ ਸੰਪਰਕ ਟੁੱਟ ਜਾਣ 'ਤੇ ਪਰਿਵਾਰਕ ਮੈਂਬਰਾਂ ਨੇ ਗਗਨਦੀਪ ਨੂੰ ਬਚਾ ਕੇ ਭਾਰਤ ਲਿਆਉਣ ਦੀ ਗੁਹਾਰ ਕੇਂਦਰੀ ਮੰਤਰੀ ਅਤੇ ਲੋਕ ਸਭਾ ਮੈਂਬਰ ਤੇ ਰਾਜ ਸਭਾ ਮੈਂਬਰਾਂ ਕੋਲ ਕੀਤੀ ਗਈ ਹੈ | ਗਗਨਦੀਪ ਸਿੰਘ ਦੀ ਭਰਜਾਈ ਰੇਖਾ ਰਾਣੀ ਨੇ ਦੱਸਿਆ ਕਿ ਗਗਨਦੀਪ ਸਿੰਘ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਭਰਾ ਜੋ ਮੇਰਾ ਪਤੀ ਸੀ ਉਸ ਦੀ ਮੌਤ ਮਗਰੋਂ ਉਹ ਘਰ ਵਿਚ ਇਕੱਲਾ ਹੀ ਕਮਾਉਣ ਵਾਲਾ ਸੀ ਅਤੇ ਉਹ ਘਰ ਦਾ ਸਾਰਾ ਗਹਿਣਾ ਅਤੇ ਕਰਜ਼ ਚੁੱਕ ਕੇ ਰੂਸ ਗਿਆ ਸੀ | ਗਗਨਦੀਪ ਸਿੰਘ ਦੇ ਮਾਮਾ ਗੁਰਚਰਨ ਸਿੰਘ ਅਤੇ ਚਾਚਾ ਜਰਨੈਲ ਸਿੰਘ ਅਤੇ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਛਨੌਰ ਦੇ ਰਹਿਣ ਵਾਲੀ ਉਸ ਦੀ ਭੈਣ ਲਖਵਿੰਦਰ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਇੱਕ ਪੱਤਰ ਰਾਹੀਂ ਵਿਦੇਸ਼ ਮੰਤਰੀ ਐਸੋਜੇ ਸ਼ੰਕਰ ਅਤੇ ਲੋਕ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਨੂੰ ਦੱਸਿਆ ਉਹਨਾਂ ਦਾ ਪਰਿਵਾਰਕ ਮੈਂਬਰ ਗਗਨਦੀਪ (ਪਾਸਪੋਰਟ ਨੰਬਰ: ਠ4441992) ਨੂੰ ਰੂਸੀ ਫ਼ੌਜ ਵੱਲੋਂ ਜਬਰੀ ਭਰਤੀ ਕਰਕੇ ਜੰਗ ਦੇ ਮੈਦਾਨ ਵਿੱਚ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈ ਸ਼ੰਕਰ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪੱਤਰ ਲਿਖ ਕੇ ਇਸ ਦੀ ਸੁਰੱਖਿਅਤ ਵਾਪਸੀ ਲਈ ਦਖ਼ਲ ਦੇਣ ਦੀ ਅਪੀਲ ਕੀਤੀ ਹੈ | ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਗਗਨਦੀਪ ਜੂਨ 2025 ਵਿੱਚ ਪੜ੍ਹਾਈ ਦੇ ਮਕਸਦ ਨਾਲ ਰੂਸ ਗਿਆ ਸੀ | ਸ਼ੁਰੂਆਤੀ ਤਿੰਨ ਮਹੀਨੇ ਉਹ ਪਰਿਵਾਰ ਦੇ ਸੰਪਰਕ ਵਿੱਚ ਰਿਹਾ, ਪਰ ਸਤੰਬਰ 2025 ਤੋਂ ਬਾਅਦ ਉਸ ਦਾ ਸੰਪਰਕ ਅਚਾਨਕ ਟੁੱਟ ਗਿਆ | ਕੁੱਝ ਸਮੇਂ ਬਾਅਦ ਉਸ ਦੇ ਸੰਦੇਸ਼ ਰਾਹੀਂ ਪਤਾ ਲੱਗਿਆ ਕਿ ਉਸ ਨੂੰ ਰੂਸੀ ਫ਼ੌਜ ਨੇ ਜ਼ਬਰਦਸਤੀ ਭਰਤੀ ਕਰ ਲਿਆ ਹੈ |
ਜੰਗ ਦੇ ਮੈਦਾਨ 'ਚ ਮੋਹਰਲੀ ਕਤਾਰ 'ਚ ਭੇਜਣ ਦਾ ਡਰ
ਗਗਨਦੀਪ ਨੇ ਪਰਿਵਾਰ ਨੂੰ ਦੱਸਿਆ ਕਿ ਉਸ ਨੂੰ ਜਲਦੀ ਹੀ ਯੂਕਰੇਨ ਦੇ ਵਿਰੁੱਧ ਜੰਗ ਦੀ 'ਫਰੰਟ ਲਾਈਨ' (ਅਗਲੀ ਕਤਾਰ) 'ਤੇ ਭੇਜਿਆ ਜਾ ਰਿਹਾ ਹੈ | ਉਸ ਨੇ ਪਰਿਵਾਰ ਨੂੰ ਬਹੁਤ ਹੀ ਸਹਿਮੇ ਹੋਏ ਸ਼ਬਦਾਂ ਵਿਚ ਦੱਸਿਆ ਕਿ ਉੱਥੇ ਹਾਲਾਤ ਬਹੁਤ ਭਿਆਨਕ ਹਨ ਅਤੇ ਕਈ ਨੌਜਵਾਨ ਰੋਜ਼ਾਨਾ ਆਪਣੀਆਂ ਜਾਨਾਂ ਗੁਆ ਰਹੇ ਹਨ | ਜੇਕਰ ਸਮੇਂ ਸਿਰ ਮਦਦ ਨਾ ਮਿਲੀ ਤਾਂ ਉਸ ਦਾ ਸੰਪਰਕ ਹਮੇਸ਼ਾ ਲਈ ਟੁੱਟ ਸਕਦਾ ਹੈ | ਉਨ੍ਹਾਂ ਦੱਸਿਆ ਕਿ ਪਟਿਆਲਾ ਵਿਚ ਯੋਗਾ ਟੀਚਰ ਵਜੋਂ ਕੰਮ ਕਰ ਦੇ ਰੂਸ ਗਏ ਗਗਨਦੀਪ ਦਾ ਇਸ ਜੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਸ ਨੂੰ ਧੋਖੇ ਨਾਲ ਜਾਂ ਜਬਰੀ ਇਸ ਖ਼ਤਰੇ ਵਿੱਚ ਪਾਇਆ ਗਿਆ ਹੈ | ਪੀੜਤ ਪਰਿਵਾਰ ਨੇ ਭਾਰਤ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਰੂਸੀ ਸਰਕਾਰ ਨਾਲ ਉੱਚ ਪੱਧਰੀ ਗੱਲਬਾਤ ਕਰਕੇ ਗਗਨਦੀਪ ਨੂੰ ਤੁਰੰਤ ਮੁਕਤ ਕਰਵਾਇਆ ਜਾਵੇ ਅਤੇ ਉਸ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਲੋਕਾਂ ਵਲੋਂ ਐਡਵਾਂਸ ਬੁਕਿੰਗ ਕਰਵਾਉਣ 'ਤੇ ਵੀ ਸਮੇਂ ਸਿਰ ਨਹੀਂ ਮਿਲ ਰਹੇ ਸਿਲੰਡਰ ਅਗਲੀ ਖ਼ਬਰ ਰਸਨੀਤ ਕੌਰ ਨੂੰ ਇੰਦਰਜੀਤ ਸਿੰਘ ਸੰਧੂ ਤੇ ਰਘਬੀਰ ਸਿੰਘ ਗੋਪਾਲਪੁਰ ਨੇ ਕੀਤਾ ਸਨਮਾਨਿਤ
Ad Position 24