ਕਾਂਗਰਸ ਵਲੋਂ ਐੱਸ.ਸੀ. ਭਾਈਚਾਰੇ ਨਾਲ ਅਹਿਮ ਲਾਮਬੰਦੀ ਬੈਠਕ
ਰਾਜਪੁਰਾ ਵਿਖੇ ਐੱਸ.ਸੀ. ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ | ਤਸਵੀਰ : ਗੁਰਵਿੰਦਰ ਪਾਲ ਸਿੰਘ
<br/>
29-03-2026
ਇਸ ਦੌਰਾਨ ਪਹਿਲਾਂ ਹਰਦਿਆਲ ਸਿੰਘ ਕੰਬੋਜ ਨੇ ਐੱਸ.ਸੀ. ਭਾਈਚਾਰੇ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਦਾ ਹੱਲ ਕਰਨ ਲਈ ਭਰੋਸਾ ਦਿੱਤਾ | ਉਨ੍ਹਾਂ ਇਸ ਮੌਕੇ ਆਪਣੇ ਸੰਬੋਧਨ 'ਚ ਕਿਹਾ ਕਿ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਐੱਸ.ਸੀ. ਭਾਈਚਾਰੇ ਦੇ ਲੋਕਾਂ ਦੀ ਅਹਿਮ ਹੋਵੇਗੀ | ਉਨ੍ਹਾਂ ਭਾਈਚਾਰੇ ਦੇ ਲੋਕਾਂ ਨੂੰ ਇਕੱਠੇ ਲਾਮਬੰਦੀ ਕਰਕੇ ਪਿੰਡਾਂ-ਸ਼ਹਿਰਾਂ ਵਿਚ ਬੂਥ ਪੱਧਰ 'ਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਲੰਘੀ ਕਾਂਗਰਸ ਸਮੇਂ ਵੱਡੇ ਪੱਧਰ 'ਤੇ ਹੋਏ ਵਿਕਾਸ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਕੇ ਕੰਮ ਕਰਨ ਲਈ ਕਿਹਾ | ਉਨ੍ਹਾਂ ਕਿਹਾ ਕਿ ਇਸ ਸਮੇਂ ਹਲਕੇ ਦੇ ਲੋਕਾਂ 'ਚ ਕਾਂਗਰਸ ਦੀ ਲਹਿਰ ਚੱਲ ਰਹੀ ਹੈ ਤੇ ਰੋਜ਼ਾਨਾ ਸਵੈ ਇੱਛਾ ਨਾਲ ਕਾਂਗਰਸ 'ਚ ਸ਼ਾਮਲ ਹੋ ਰਹੇ ਹਨ |
ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਜੇਜੀ ਪਿਲਖਣੀ, ਸੋਹਣ ਸਿੰਘ ਉੜਦਨ, ਉੱਧਮ ਸਿੰਘ ਝਾਂਸਲੀ, ਹਰਨੇਕ ਸਿੰਘ ਅਲੂਣਾ, ਲਖਵੀਰ ਸਿੰਘ ਨੰਡਿਆਲੀ, ਬਲਬੀਰ ਸਿੰਘ ਕਲੌਲੀ, ਮੋਹਨ ਲਾਲ ਫਤਹਿਗੜ੍ਹੀ ਨੰਬਰਦਾਰ, ਗੁਰਨਾਮ ਸਿੰਘ, ਰਵਿੰਦਰ ਸਿੰਘ ਰਾਮਨਗਰ, ਗੁਰਜੀਤ ਸਿੰਘ ਅਬਰਾਵਾਂ, ਕੁਲਦੀਪ ਸਿੰਘ ਸੁਰਲ ਕਲਾਂ, ਗੁਰਪ੍ਰੀਤ ਸਿੰਘ ਜੰਡੋਲੀ, ਸੁਰਿੰਦਰ ਸਿੰਘ ਰੌਮੀ, ਮਲਕੀਤ ਸਿੰਘ ਉੱਪਲਹੇੜੀ, ਲਖਮੀਰ ਸਿੰਘ ਲੱਖਾ ਸੌਂਟੀ, ਜਗਵਿੰਦਰ ਸਿੰਘ ਜੱਗਾ ਕੋਟਲਾ ਸਮੇਤ ਵੱਡੀ ਗਿਣਤੀ 'ਚ ਭਾਈਚਾਰੇ ਦੇ ਲੋਕ ਹਾਜ਼ਰ ਸਨ |