ਪਟਿਆਲਾ, 28 ਮਾਰਚ (ਮਨਦੀਪ ਸਿੰਘ ਖਰੌੜ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੇਰੀ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਮੁੱਖ ਮੰਤਰੀ ਦੇ ਸਵਾਗਤ ਕਰਨ ਲਈ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਜਿਸ 'ਚ ਵਿਸ਼ੇਸ਼ ਤੌਰ 'ਤੇ ਕੋਨਵੇਅਰ ਦੇ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਵੇਅਰਹਾਊਸ, ਚੇਅਰਮੈਨ ਬਲਜਿੰਦਰ ਸਿੰਘ ਢਿੱਲੋ ਤੇ ਨਵ-ਨਿਯੁਕਤ ਚੇਅਰਮੈਨ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਤੇ ਨਗਰ ਕੌਂਸਲ ਸਨੌਰ ਤੇ ਨਗਰ ਪੰਚਾਇਤ ਦੇਵੀਗੜ੍ਹ ਸਮੂਹ ਕੌਂਸਲਰ ਪੂਰੀ ਮਿਹਨਤ ਕਰ ਰਹੇ ਹਨ | ਉਨ੍ਹਾਂ ਕਿਹਾ 30 ਤਾਰੀਖ਼ ਨੂੰ ਵੱਡੀ ਰੈਲੀ ਕਰਕੇ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਵੇਗੀ ਤੇ ਆਉਣ ਵਾਲੀ 2027 ਲਈ ਸਰਕਾਰ ਬਣਨ ਲਈ ਰਾਹ ਪੱਧਰਾ ਕਰੇਗੀ | ਦੂਜੇ ਪਾਸੇ ਵਿਰੋਧੀ ਪਾਰਟੀਆਂ ਅਕਾਲੀ ਦਲ ਕਾਂਗਰਸ ਤੇ ਬੀਜੇਪੀ ਬੁਰੀ ਤਰ੍ਹਾਂ ਖਿੱਲਰੀਆਂ ਪਈਆਂ ਹਨ | ਜਿਨ੍ਹਾਂ 'ਚ ਤਕਰੀਬਨ ਦਰਜਨ ਤੋਂ ਵੱਧ ਦਾਅਵੇਦਾਰ ਨਜ਼ਰ ਆ ਰਹੇ ਨੇ ਪਰ ਲੋਕ ਹੁਣ ਸਮਝ ਚੁੱਕੇ ਨੇ ਪਿਛਲੇ ਚਾਰ ਸਾਲ ਦਾ ਕੰਮ-ਕਾਜ ਦੇਖਕੇ ਆਮ ਆਦਮੀ ਪਾਰਟੀ ਦਾ ਲੋਕਾਂ ਨੂੰ ਸਮਝ ਲੱਗ ਚੁੱਕੀ ਹੈ, ਵੀ ਪਿਛਲੀਆਂ ਸਰਕਾਰਾਂ ਨੇ ਕਿਵੇਂ ਲੁੱਟ ਕੇ ਪੰਜਾਬ ਨੂੰ ਕੰਗਾਲ ਕੀਤਾ | ਇਸ ਕਰਕੇ ਜ਼ਮੀਨੀ ਪੱਧਰ 'ਤੇ ਲੋਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ 2027 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ | ਮੈਂ ਸਾਰੇ ਹਲਕਾ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਆਉਣ ਵਾਲੀ 30 ਤਾਰੀਖ਼ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਸਿੰਘ ਮਾਨ ਦੇ ਵਿਚਾਰ ਸੁਣ ਲਈ ਦੇਵੀਗੜ੍ਹ ਦੁਧਨ ਸਾਧਾ ਵਿਖੇ ਪਹੁੰਚੋ |