27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਹਨੂੰਮਾਨ ਜੈਯੰਤੀ ਦੇ ਮੌਕੇ 'ਤੇ ਵਕੀਲਾਂ ਨੇ ਲਾਇਆਂ ਕੜਾਹ ਪ੍ਰਸ਼ਾਦ ਦਾ ਲੰਗਰ

Ad Position 21
No active advertisement
ਅਜੀਤ ਡੈਸਕ 03-04-2026
ਰਾਜਪੁਰਾ, 2 ਅਪ੍ਰੈਲ (ਰਣਜੀਤ ਸਿੰਘ)-ਇੱਥੋਂ ਦੀ ਸਿਵਲ ਕੋਰਟਸ ਵਿਖੇ ਸੀਨੀਅਰ ਵਕੀਲ ਅਨਿਲ ਪਾਠਕ ਦੀ ਅਗਵਾਈ ਵਿਚ ਹਨੂੰਮਾਨ ਜੈਯੰਤੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ | ਇਸ ਮੌਕੇ 'ਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਾਇਆ ਗਿਆ | ਇਸ ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਅਨਿਲ ਪਾਠਕ, ਸੁਸ਼ੀਲ ਭਾਰਦਵਾਜ, ਸੁਰਿੰਦਰ ਕੌਸ਼ਲ, ਰਵੀ ਕੁਮਾਰ ਅਤੇ ਹੋਰਨਾਂ ਨੇ ਦੱਸਿਆ ਕਿ ਅੱਜ ਹਨੂੰਮਾਨ ਜੈਯੰਤੀ ਕਾਰਨ ਸਮੂਹ ਮੰਦਰਾਂ ਵਿਚ ਕਾਫੀ ਜ਼ਿਆਦਾ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਥਾਂ-ਥਾਂ 'ਤੇ ਸ਼ਰਧਾਲੂਆਂ ਵਲੋਂ ਲੰਗਰ ਲਾਏ ਗਏ ਹਨ | ਇਸ ਮੌਕੇ 'ਤੇ ਮੰਦਰਾਂ ਵਿਚ ਸ਼ਰਧਾਲੂਆਂ ਦੀ ਭੀੜ ਵੇਖੀ ਗਈ | ਭਗਤਾਂ ਵਲੋਂ ਬਜਰੰਗ ਬਲੀ ਦੇ ਦਰਸ਼ਨ ਕੀਤੇ ਗਏ ਅਤੇ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ ਗਈ | ਸ਼ਰਧਾਲੂਆਂ ਨੇ ਸੁੰਦਰ ਕਾਂਡ ਦੇ ਜਾਪ ਕੀਤੇ | ਮੰਦਰਾਂ ਵਿਚ ਸ਼ਰਧਾਲੂਆਂ ਵਲੋਂ ਸਿੰਧੂਰ, ਚੋਲਾ ਅਤੇ ਲੱਡੂਆਂ ਦਾ ਭੋਗ ਲਾਇਆ ਗਿਆ | ਇਸੇ ਤਰ੍ਹਾਂ ਕਚਹਿਰੀ 'ਚ ਵੀ ਕੜਾਹ ਪ੍ਰਸ਼ਾਦ ਦਾ ਲੰਗਰ ਲਾਇਆ ਗਿਆ | ਹੋਰਨਾਂ ਸਮੇਤ ਰਾਕੇਸ਼ ਮਹਿਤਾ, ਹਰਬੰਸ ਸਿੰਘ ਮੰਡਲ, ਰਜਿੰਦਰ ਸਿੰਘ ਅਲੂਣਾ, ਕੇ.ਡੀ. ਸ਼ਰਮਾ, ਵਿਰਾਟ ਗੁਪਤਾ, ਸੰਜੇ ਬਾਲੀ, ਸ਼ਿਵ ਬਾਵਾ, ਹਰਸ਼ ਧਵਨ, ਉਮੇਸ਼ ਪਾਂਡੇ, ਤਿਲਕ ਰਾਜ, ਹੇਮੰਤ ਥਿਆੜਾ, ਸੁਨੀਲ ਸੇਤੀਆ, ਸੁਖਵਿੰਦਰ ਸਿੰਘ ਹੰਜਰਾ, ਨੀਰਜ ਵਰਮਾ, ਜਗਦੀਪ ਸਿੰਘ ਗਿੱਲ, ਐੱਸ.ਪੀ. ਸਿੰਘ, ਪੁਜਾਰਾ ਰਾਮ, ਪੰਕਜ ਪਾਠਕ ਅਤੇ ਹੋਰ ਵਕੀਲ ਵੱਡੀ ਗਿਣਤੀ 'ਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਟੀਚਰਾਂ ਵਲੋਂ ਕਨਸੂਹਾ ਕਲਾਂ ਸਕੂਲ ਨੂੰ ਸਟੇਸ਼ਨਰੀ ਵੰਡੀ ਅਗਲੀ ਖ਼ਬਰ ਬੰਬ ਧਮਾਕੇ ਭਾਜਪਾ ਦੇ ਜੁਝਾਰੂ ਵਰਕਰਾਂ ਨੂੰ ਡਰਾ ਨਹੀਂ ਸਕਦੇ - ਗੁਰਜੀਤ ਸਿੰਘ ਕੋਹਲੀ
Ad Position 24