ਪਾਤੜਾਂ, 7 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਇਕ ਟੈਕਸੀ ਡਰਾਈਵਰ ਵਲੋਂ ਖ਼ੁਦਕੁਸ਼ੀ ਕੀਤੀ ਗਈ ਸੀ¢ ਖੁਦਕਸ਼ੀ ਲਈ ਮਜਬੂਰ ਕਰਨ ਵਾਲੇ ਵਿਅਕਤੀਆਂ ਵਿਚੋਂ ਮੁੱਖ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਪਰਿਵਾਰ ਵਲੋਂ ਪਿੰਡ ਵਿਚ ਲਾਸ਼ ਰੱਖ ਕੇ ਰੋਸ ਵਿਖਾਵਾ ਕੀਤਾ ਜਾ ਰਿਹਾ ਸੀ ਪਰ ਪ੍ਰਸ਼ਾਸਨ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਜਥੇਬੰਦੀਆਂ ਦੇ ਸਹਿਯੋਗ ਨਾਲ ਲਾਸ਼ ਨੂੰ ਪਾਤੜਾਂ ਹਿਸਾਰ ਸੜਕ ਤੇ ਰੱਖ ਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ¢ ਇਸ ਧਰਨੇ ਦੀ ਕਈ ਦਿਨਾਂ ਤੋਂ ਅਗਵਾਈ ਕਰ ਰਹੇ ਡਾ. ਜਤਿੰਦਰ ਮੱਟੂ ਅਕਾਲੀ ਦਲ ਪੁਨਰ ਸੁਰਜੀਤ ਦੇ ਹਲਕਾ ਸ਼ੁਤਰਾਣਾ ਦੇ ਮੁੱਖ ਸੇਵਾਦਾਰ ਕਰਨ ਸਿੰਘ ਸਾਬਕਾ ਡੀਟੀਓ ਅਤੇ ਆਪ ਵਲੋਂ ਵਿਧਾਨ ਸਭਾ ਚੋਣ ਲੜ ਚੁੱਕੇ ਬੀਬੀ ਪਲਵਿੰਦਰ ਕÏਰ ਅਤੇ ਹੋਰ ਰਾਜਨੀਤਕ | ਆਗੂਆਂ ਵਲੋਂ ਸ਼ਮੂਲੀਅਤ ਕਰਕੇ ਮਿ੍ਤਕ ਦੇ ਪਰਿਵਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਯਕੀਨ ਦਿਵਾਇਆ ਗਿਆ¢ ਇਸ ਮÏਕੇ ਡਾ. ਜਤਿੰਦਰ ਮੱਟੂ ਨੇ ਕਿਹਾ ਕਿ ਪਾਤੜਾਂ ਟੈਕਸੀ ਸਟੈਂਡ ਤੇ ਆਪਣੀ ਗੱਡੀ ਨੂੰ ਟੈਕਸੀ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਪਿੰਡ ਹਾਮਝੇੜ੍ਹੀ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਨੇ 3 ਅਪ੍ਰੈਲ ਨੂੰ ਕੋਈ ਜ਼ਹਿਰੀਲੀ ਦਵਾਈ ਪੀ ਕੇ ਖੁਦਕਸ਼ੀ ਕੀਤੀ ਸੀ ਅਤੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਬਣਾ ਕੇ ਮਰਨ ਲਈ ਮਜਬੂਰ ਕਰਨ ਵਾਲਿਆਂ ਦੇ ਨਾਮ ਲੈ ਕੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਸੀ¢ ਪੁਲਿਸ ਨੇ ਕੇਸ ਦਰਜ ਤਾਂ ਕੀਤਾ ਪਰ ਮੁੱਖ ਦੋਸ਼ੀ ਸਮੇਤ ਬਹੁਤੇ ਦੋਸ਼ੀਆਂ ਨੂੰ ਗਿਫਤਾਰ ਨਹੀਂ ਕੀਤਾ ਇਨ੍ਹਾਂ ਦੀ ਗਿ੍ਫਤਾਰੀ ਲਈ ਕਈ ਦਿਨਾਂ ਤੋਂ ਸਮਾਂ ਮੰਗ ਰਹੇ ਪੁਲਿਸ ਅਧਿਕਾਰੀਆਂ ਨੇ ਮੁੱਖ ਦੋਸ਼ੀ ਨੂੰ ਗਿ੍ਫਤਾਰ ਨਹੀਂ ਕੀਤਾ ਜਿਸ ਕਰਕੇ ਮਜਬੂਰਨ ਮਿ੍ਤਕ ਦੇ ਪਰਿਵਾਰ ਨੇ ਅੱਜ ਪਾਤੜਾਂ ਹਿਸਾਰ ਸੜਕ 'ਤੇ ਧਰਨਾ ਲਾਇਆ ਹੈ¢ ਮਿ੍ਤਕ ਦੀ ਪਤਨੀ ਕੁਲਦੀਪ ਕÏਰ ਨੇ ਕਿਹਾ ਕਿ ਜਦੋਂ ਤੱਕ ਮੁੱਖ ਦੋਸ਼ੀ ਦੀਪਤ ਸ਼ਰਮਾਂ ਨੂੰ ਗਿ੍ਫਤਾਰ ਨਹੀਂ ਕੀਤਾ ਜਾਂਦਾ ਮੈਂ ਆਪਣੇ ਪਤੀ ਦਾ ਸਸਕਾਰ ਨਹੀ ਕਰਾਂਗੀ¢ ਕਰਨ ਸਿੰਘ ਸਾਬਕਾ ਡੀ.ਟੀ.ਓ. ਨੇ ਕਿਹਾ ਕਿ ਜਦੋਂ ਤੱਕ ਅਕਾਲੀ ਦੱਲ ਪੁਨਰ ਸੁਰਜੀਤ ਮਿ੍ਤਕ ਦੇ ਪਰਿਵਾਰ ਦਾ ਹਰ ਤਰਾਂ ਦਾ ਸਹਿਯੋਗ ਦੇਵੇਗਾ¢ ਬੀਬੀ ਪਲਵਿੰਦਰ ਕੌਰ ਹਰਿਆਉ ਨੇ ਕਿਹਾ ਕਿ ਲੋਕਾਂ ਨੂੰ ਇਨਸਾਫ ਨਾ ਮਿਲਣ ਕਾਰਨ ਸੜਕਾਂ 'ਤੇ ਬਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ¢ ਇਸ ਮੌਕੇ ਸਮਾਜਸੇਵੀ ਆਗੂ ਗੁਰਮੇਲ ਸਿੰਘ ਘੱਗਾ, ਸਰਪੰਚ ਜਰਨੈਲ ਸਿੰਘ ਜੈਲੀ, ਸਰਪੰਚ ਇੰਦਰਜੀਤ ਸਿੰਘ, ਤਰਸੇਮ ਸ਼ਰਮਾ ਸਾਬਕਾ ਸਰਪੰਚ, ਜੰਗੀਰ ਸਿੰਘ ਖਾਂਗ ਆਦਿ ਮੌਜੂਦ ਸਨ¢