12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਹਰਿਆਣਾ ਵਲੋਂ ਹਾਂਸੀ ਬੁਟਾਣਾ ਦੇ ਦਰਿਆ ਦੀ ਸਫ਼ਾਈ ਨਾਲ ਹੜ੍ਹਾਂ ਤੋਂ ਪੀੜਤ ਪੰਜਾਬ ਦੇ ਲੋਕਾਂ 'ਚ ਬਚਾਅ ਦੀ ਆਸ ਜਾਗੀ

Ad Position 21
No active advertisement
ਅਜੀਤ ਡੈਸਕ 08-04-2026

(ਗੁਰਪ੍ਰੀਤ ਸਿੰਘ ਚੱਠਾ)
ਪਟਿਆਲਾ, 7 ਅਪ੍ਰੈਲ-ਪਿਛਲੇ ਕਈ ਦਹਾਕਿਆਂ ਤੋਂ ਘੱਗਰ ਦਰਿਆ ਦੇ ਹੜ੍ਹਾਂ ਨਾਲ ਝੰਬੇ ਜਾਂਦੇ ਕਿਸਾਨਾਂ ਵਲੋਂ ਹਰਿਆਣਾ ਵਲੋਂ ਕੱਢੀ ਗਈ ਹਾਂਸੀ ਬੁਟਾਣਾ ਨਹਿਰ ਦੀ ਲੱਗਦੀ ਡਾਫ ਕਾਰਨ ਫ਼ਸਲਾਂ ਦੇ ਵਧੇ ਨੁਕਸਾਨ ਤੋਂ ਅੱਕ ਕੇ ਇਲਾਕੇ ਦੇ ਲੋਕਾਂ ਨੇ ਸੰਘਰਸ਼ ਸ਼ੁਰੂ ਦਿੱਤਾ ਸੀ ਜਿਸ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਇਸ ਦੇ ਦਰਿਆਂ ਨੂੰ ਸਾਫ਼ ਕਰਨ ਦਾ ਵਾਅਦਾ ਕੀਤਾ ਸੀ | ਜਿਸ ਨੂੰ ਸਫ਼ਾਈ ਸ਼ੁਰੂ ਹੋਣ ਦੇ ਕੰਮ ਨਾਲ ਬੂਰ ਪੈਂਦਾ ਨਜ਼ਰ ਆ ਰਿਹਾ ਹੈ | ਪਿਛਲੇ ਸਾਲ ਆਏ ਹੜ੍ਹ ਮੌਕੇ ਹਾਂਸੀ ਬੁਟਾਣਾ ਨਹਿਰ ਦੇ ਦਰਿਆਂ ਦੀ ਸਫ਼ਾਈ ਨਾ ਹੋਣ ਕਾਰਨ ਘੱਗਰ ਦੇ ਪਾਣੀ ਨੂੰ ਲੱਗੀ ਡਾਫ ਕਾਰਨ ਘੱਗਰ ਕੰਢੇ ਪੈਂਦੇ ਸੈਂਕੜੇ ਪਿੰਡਾਂ ਦੀ ਸਾਰੀ ਫ਼ਸਲ ਤਬਾਹ ਹੋ ਗਈ ਸੀ | ਇਸ ਨਾਲ ਹਰਿਆਣਾ ਦੇ ਵੀ ਕੁਝ ਪਿੰਡ ਲਪੇਟ ਵਿਚ ਆਉਂਦੇ ਸਨ | ਇਨ੍ਹਾਂ ਕਿਸਾਨਾਂ ਨੇ ਇਕੱਠੇ ਹੋਕੇ ਘੱਗਰ ਹੜ ਪੀੜਤ ਸੰਘਰਸ਼ ਕਮੇਟੀ ਬਣਾ ਕੇ ਸੰਘਰਸ਼ ਵਿੱਢ ਦਿੱਤਾ ਸੀ | ਇਸ ਮੌਕੇ ਸੜਕਾਂ 'ਤੇ ਜਾਮ ਲਾਉਣ ਤੋਂ ਲੈ ਕੇ ਕਈ ਹਫ਼ਤੇ ਪਿੰਡ ਧਰਮਹੇੜੀ ਦੀ ਮੁੱਖ ਸੜਕ 'ਤੇ ਸੰਘਰਸ਼ ਦਾ ਪੱਕਾ ਮੋਰਚਾ ਲੱਗਾ ਰਿਹਾ | ਇਸ ਦੌਰਾਨ ਭਾਜਪਾ ਦੀ ਸੀਨੀਅਰ ਆਗੂ ਪ੍ਰਨੀਤ ਕੌਰ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸੰਘਰਸ਼ ਕਮੇਟੀ ਵਿਚਕਾਰ ਪੁਲ ਦਾ ਕੰਮ ਕਰਦਿਆਂ ਹਰਿਆਣਾ ਸਰਕਾਰ ਤੋਂ ਇਸ ਦੀ ਸਫ਼ਾਈ ਦਾ ਵਾਅਦਾ ਲਿਆ ਸੀ | ਉਪਰੰਤ ਹਰਿਆਣਾ ਪ੍ਰਸ਼ਾਸਨ ਨਾਲ ਚੱਲੇ ਮੀਟਿੰਗਾਂ ਦੇ ਦੌਰ ਤੋਂ ਬਾਅਦ ਲਗਭਗ ਹੁਣ 8 ਮਹੀਨਿਆਂ ਉਪਰੰਤ ਬੋਲੀ ਤੋਂ ਬਾਅਦ ਹੁਣ ਦਰਿਆਂ ਵਿਚੋਂ ਮਿੱਟੀ ਕੱਢਣ ਦਾ ਕੰਮ ਸ਼ੁਰੂ ਹੋ ਗਿਆ ਹੈ | ਜਿਸ ਕਾਰਨ ਪੀੜਤ ਲੋਕਾਂ ਵਿਚ ਇਸ ਵਾਰ ਬਾਰਸ਼ਾਂ ਦੇ ਮੌਸਮ ਵਿਚ ਹੜ੍ਹਾਂ ਤੋਂ ਬਚਾਅ ਦੀ ਉਮੀਦ ਜਾਗੀ ਹੈ | ਸਾਲ 2006 ਵਿਚ ਹਰਿਆਣਾ ਨੇ ਪੰਜਾਬ ਦੀ ਸਰਹੱਦ ਦੇ ਨਾਲ ਨਹਿਰ ਉਸਾਰ ਦਿੱਤੀ ਦੂਜੇ ਪਾਸੇ ਤੋਂ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਸ਼ੁਰੂ ਹੋਏ ਘੱਗਰ, ਟਾਂਗਰੀ, ਮਾਰਕੰਡਾ ਦਾ ਸਾਰਾ ਪਾਣੀ ਘੱਗਰ ਰਾਹੀਂ ਪੰਜਾਬ ਦੇ ਪਿੰਡ ਧਰਮਹੇੜੀ ਅੱਗੋਂ ਗੁਜ਼ਰਦਾ ਸੀ, ਹੁਣ ਜਦੋਂ ਹਾਂਸੀ ਬੁਟਾਣਾ ਨਹਿਰ ਕੱਢੀ ਤਾਂ ਜੋ ਪਾਣੀ ਖੁੱਲ੍ਹਾ ਪਾਣੀ ਲਗਭਗ ਤਿੰਨ ਕਿੱਲੋਮੀਟਰ ਦੇ ਰਸਤੇ ਵਿਚੋਂ ਗੁਜ਼ਰਦਾ ਸੀ ਉਸ ਦੇ ਲੰਘਣ ਲਈ 48 ਦਰੇ ਬਣਾ ਦਿੱਤੇ | ਪਹਿਲਾਂ ਸੌੜੀ ਜਗ੍ਹਾ ਕਾਰਨ ਡਾਫ ਲੱਗੀ ਅਤੇ ਇਸ ਦਰਿਆਂ ਦੀ ਸਫ਼ਾਈ ਨਾ ਹੋਣ ਕਾਰਨ ਇਨ੍ਹਾਂ ਵਿਚ ਜੰਮੀ ਮਿੱਟੀ ਕਰਕੇ ਪਾਣੀ ਦੀ ਨਿਕਾਸੀ ਕਈ ਗੁਣਾ ਘੱਟ ਗਈ ਅਤੇ ਘੱਗਰ ਦੇ ਪਾਣੀ ਨੂੰ ਡਾਫ ਲੱਗਣ ਕਾਰਨ ਪਿੱਛੇ ਘੱਗਰ ਦਾ ਪਾਣੀ ਕੰਢਿਆਂ ਤੋਂ ਪਾਰ ਹੋ ਗਿਆ ਜੋ ਫ਼ਸਲਾਂ ਲਈ ਕਹਿਰ ਬਣ ਗਿਆ | ਡਾਫ ਕਾਰਨ ਪਾਣੀ ਕਈ ਦਿਨ ਫ਼ਸਲਾਂ ਤੇ ਖੜ੍ਹਾਂ ਰਹਿਣ ਕਾਰਨ ਨੁਕਸਾਨ ਹੋਰ ਵੀ ਵਧ ਗਿਆ | ਇਸ ਕਾਰਨ ਅੱਕੇ ਕਿਸਾਨਾਂ ਨੇ ਧਰਨੇ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਅਤੇ ਇਸ ਸੰਘਰਸ਼ ਕਾਰਨ ਅਤੇ ਪ੍ਰਨੀਤ ਕੌਰ ਦੀ ਭੂਮਿਕਾ ਕਾਰਨ ਇੱਥੇ 3 ਕਰੋੜ ਦੀ ਬੋਲੀ ਰਾਹੀਂ ਕੰਮ ਸ਼ੁਰੂ ਹੋ ਗਿਆ ਹੈ | ਇਸ ਕਾਰਜ ਵਿਚ ਸਮਾਣਾ ਤੋਂ ਭਾਜਪਾ ਦੇ ਇੰਚਾਰਜ ਸੁਰਿੰਦਰ ਸਿੰਘ ਖੇੜਕੀ, ਹਰਮੇਸ਼ ਗੋਇਲ ਡਕਾਲਾ, ਬਿੱਟੂ ਧਨੌਰੀ, ਹਰਚਰਨ ਸਿੰਘ ਢੀਂਡਸਾ, ਨਿਸ਼ਾਨ ਸਿੰਘ ਚੀਮਾ, ਹਰਭਜਨ ਸਿੰਘ ਚੱਠਾ, ਮਹਿਲ ਸਰਪੰਚ, ਕਸ਼ਮੀਰ ਸਿੰਘ ਸਰਪੰਚ, ਅਮਨ ਗਿੱਲ ਵਕੀਲ, ਗੁਰਵਿੰਦਰ ਸਿੰਘ ਬੱਬੂ, ਵਕੀਲ ਅੰਗਰੇਜ਼ ਸਿੰਘ, ਧਰਮਿੰਦਰ ਸਿੰਘ ਚੀਮਾ, ਗੁਰਨਾਮ ਸਿੰਘ ਸੇਖੋ, ਹਰਪਾਲ ਸਿੰਘ ਨੰਬਰਦਾਰ, ਜੋਗਾ ਸਿੰਘ ਚੱਠਾ, ਮਲਕੀਤ ਸਿੰਘ ਚੀਮਾ, ਜਤਿੰਦਰ ਸਿੰਘ ਚੱਠਾ, ਜਗਤਾਰ ਸਿੰਘ ਔਲਖ, ਰਮੇਸ਼ ਸਰਪੰਚ ਖੰਬੇੜਾ, ਪਰਮਿੰਦਰ ਸਿੰਘ ਖੰਬੇੜਾ, ਹਰਭਜਨ ਸਿੰਘ ਤਤਲਾ, ਸੋਨੂੰ ਤਤਲਾ ਅਤੇ ਹੋਰ ਲੋਕਾਂ ਨੇ ਭੂਮਿਕਾ ਅਦਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਲੜਕੀ ਦਾ ਮੋਬਾਈਲ ਖੋਹਣ ਵਾਲੇ ਗਿ੍ਫਤਾਰ ਅਗਲੀ ਖ਼ਬਰ ਖੁਦਕੁਸ਼ੀ ਕਰਨ ਵਾਲੇ ਟੈਕਸੀ ਚਾਲਕ ਬਲਜਿੰਦਰ ਸਿੰਘ ਦੀ ਲਾਸ਼ ਸੜਕ 'ਤੇ ਰੱਖ ਕੇ ਲੋਕਾਂ ਵਲੋਂ ਧਰਨਾ
Ad Position 24