12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਲੜਕੀ ਦਾ ਮੋਬਾਈਲ ਖੋਹਣ ਵਾਲੇ ਗਿ੍ਫਤਾਰ

Ad Position 21
No active advertisement
ਅਜੀਤ ਡੈਸਕ 08-04-2026
ਪਟਿਆਲਾ,7 ਅਪ੍ਰੈਲ (ਮਨਦੀਪ ਸਿੰਘ ਖਰੌੜ)-ਬੰਡੂਗਰ ਇਲਾਕੇ 'ਚ ਲੜਕੀ ਦਾ ਮੋਬਾਇਲ ਖੋਹ ਕੇ ਫਰਾਰ ਹੋਏ ਮੁਲਜਮ ਨਾਭਾ ਰੋਡ ਲਾਗੇ ਤੋਂ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ | ਇਸ ਸੰਬੰਧੀ ਥਾਣੇਦਾਰ ਸਤਵੰਤ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਉਨ੍ਹਾ ਨੂੰ ਸੂਚਨਾ ਮਿਲੀ ਕਿ ਲੜਕੀ ਤੋਂ ਮੋਬਾਇਲ ਖੋਹ ਫਰਾਰ ਹੋਏ ਮੁਲਜਮ ਨਾਭਾ ਰੋਡ 'ਤੇ ਬਿਨ੍ਹਾ ਨੰਬਰੀ ਮੋਟਰਸਾਈਕਲ 'ਤੇ ਕਿਸੇ ਹੋਰ ਰਾਹਗੀਰ ਦਾ ਮੋਬਾਇਲ ਖੋਹਣ ਦੀ ਤਾਕ 'ਚ ਹਨ | ਜਿਸ ਤਹਿਤ ਉਨ੍ਹਾਂ ਪੁਲਿਸ ਪਾਰਟੀ ਸਮੇਤ ਮੁਲਜਮਾਂ 'ਤੇ ਛਾਪੇਮਾਰੀ ਕਰਕੇ ਕਾਬੂ ਕਰ ਲਿਆ | ਜਿਸ ਅਧਾਰ 'ਤੇ ਪੁਲਿਸ ਨੇ ਰਿਹਾਨ ਅਤੇ ਅਕਸ਼ੇ ਕੁਮਾਰ ਵਾਸੀਆਨ ਜਿਲ੍ਹਾ ਪਟਿਆਲਾ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਗੋਵਿੰਦਰਜੀਤ ਸਿੰਘ ਸੋਨੀ ਧਾਲੀਵਾਲ ਨੂੰ ਯੂਥ ਵਿੰਗ ਦਾ ਪ੍ਰਧਾਨ ਥਾਪਿਆ ਅਗਲੀ ਖ਼ਬਰ ਹਰਿਆਣਾ ਵਲੋਂ ਹਾਂਸੀ ਬੁਟਾਣਾ ਦੇ ਦਰਿਆ ਦੀ ਸਫ਼ਾਈ ਨਾਲ ਹੜ੍ਹਾਂ ਤੋਂ ਪੀੜਤ ਪੰਜਾਬ ਦੇ ਲੋਕਾਂ 'ਚ ਬਚਾਅ ਦੀ ਆਸ ਜਾਗੀ
Ad Position 24