12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਗੋਵਿੰਦਰਜੀਤ ਸਿੰਘ ਸੋਨੀ ਧਾਲੀਵਾਲ ਨੂੰ ਯੂਥ ਵਿੰਗ ਦਾ ਪ੍ਰਧਾਨ ਥਾਪਿਆ

Ad Position 21
No active advertisement
ਅਜੀਤ ਡੈਸਕ 08-04-2026
ਨਾਭਾ, 7 ਅਪ੍ਰੈਲ (ਕਰਮਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੀ ਮੀਟਿੰਗ ਗੁਰਦੀਪ ਸਿੰਘ ਪਹਾੜਪੁਰ ਦੇ ਗ੍ਰਹਿ ਵਿਖੇ ਕੀਤੀ ਗਈ | ਇਸ ਸਮੇਂ ਖਾਲਸਾ ਸਾਜਨਾ ਦਿਵਸ ਮੌਕੇ ਮੀਰੀ ਪੀਰੀ ਵਿਸਾਖੀ ਕਾਨਫਰੰਸ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਰੇ ਅਤੇ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਇੰਜੀ. ਅੰਮਿ੍ਤਬੀਰ ਸਿੰਘ ਭੱਲਮਾਜਰਾ ਨੇ ਯੂਥ ਵਿੰਗ ਦੀ ਟੀਮ ਵਿੱਚ ਵਾਧਾ ਕਰਦੇ ਹੋਏ ਗੋਵਿੰਦਰਜੀਤ ਸਿੰਘ ਸੋਨੀ ਧਾਲੀਵਾਲ ਨੂੰ ਹਲਕਾ ਨਾਭਾ ਦਾ ਯੂਥ ਵਿੰਗ ਦਾ ਪ੍ਰਧਾਨ ਥਾਪਿਆ | ਇਸ ਮੌਕੇ ਅਮਰੀਕ ਸਿੰਘ ਸਾ. ਸਰਪੰਚ ਅਜਨੌਦਾ ਕਲਾਂ, ਭੁਪਿੰਦਰ ਸਿੰਘ ਕੌਲ, ਸੁਖਬੀਰ ਸਿੰਘ ਅਗੌਲ, ਹਰਚੰਦ ਸਿੰਘ ਅਗੌਲ, ਕੌਰ ਸਿੰਘ ਟੋਡਰਵਾਲ, ਗੁਰਵਿੰਦਰ ਸਿੰਘ ਟੋਡਰਵਾਲ, ਹਰਦੀਪ ਸਿੰਘ ਸੋਨੀ ਨਾਭਾ, ਪਰਮਪ੍ਰੀਤ ਸਿੰਘ ਮੀਡੀਆ ਇੰਚਾਰਜ ਨਾਭਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਪ੍ਰਧਾਨ ਭੁਵੇਸ਼ ਬਾਂਸਲ ਭਾਸ਼ੀ ਨੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਲੜਕੀ ਦਾ ਮੋਬਾਈਲ ਖੋਹਣ ਵਾਲੇ ਗਿ੍ਫਤਾਰ
Ad Position 24