12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਜੀ.ਬੀ.ਆਈ. ਸਕੂਲ ਨਾਭਾ 'ਚ ਮਨਾਇਆ ਸਕੂਲ ਦਾ 18ਵਾਂ ਸਥਾਪਨਾ ਦਿਵਸ

Ad Position 21
No active advertisement
ਅਜੀਤ ਡੈਸਕ 08-04-2026
ਨਾਭਾ, 7 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਜੀਬੀ ਇੰਟਰਨੈਸ਼ਨਲ ਸਕੂਲ ਵਿਚ ਸਕੂਲ ਡਾਇਰੈਕਟਰ ਅੰਸੁੂ ਬਾਂਸਲ ਦੀ ਅਗਵਾਈ ਹੇਠ ਸਕੂਲ ਦਾ 18ਵਾਂ ਸਥਾਪਨਾ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਸਕੂਲ ਨੂੰ ਬਹੁਤ ਹੀ ਵਧੀਆ ਢੰਗ ਨਾਲ ਸਜਾਇਆ ਗਿਆ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ | ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਮਿੱਠੇ ਸੰਗੀਤ ਨਾਲ ਹੋਈ | ਇਸ ਦੌਰਾਨ ਵਿਦਿਆਰਥੀਆਂ ਨੇ ਇਕ ਪ੍ਰੇਰਣਾਦਾਇਕ ਗੀਤ ''ਅਸੀਂ ਜੀ.ਬੀ. ਆਈ ਐਸ ਦੇ ਬੱਚੇ ਹਾਂ, ਅੱਗੇ ਵਧਦੇ ਜਾਵਾਂਗੇ'' ਨੂੰ ਸਮੂਹ ਗਾਣ ਦੇ ਰੂਪ ਵਿਚ ਪੇਸ਼ ਕੀਤਾ ਗਿਆ, ਜਿਸ ਨੇ ਸਾਰੇ ਹਾਜ਼ਰ ਲੋਕਾਂ ਵਿਚ ਜੋਸ਼ ਅਤੇ ਉਤਸ਼ਾਹ ਭਰ ਦਿੱਤਾ |
ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਵਲੋਂ ਇਕ ਪ੍ਰਭਾਵਸ਼ਾਲੀ ਨਾਟਕ ਪੇਸ਼ ਕੀਤਾ ਗਿਆ, ਜਿਸ ਵਿਚ ਦਰਸਾਇਆ ਗਿਆ ਕਿ ਜਿਵੇਂ ਭਗਵਾਨ ਸ੍ਰੀ ਕਿ੍ਸਨ ਨੇ ਗੀਤਾ ਵਿਚ ਅਰਜੁਨ ਨੂੰ ਸਿੱਖਿਆ ਅਤੇ ਕਰਤੱਵ ਦਾ ਮਹੱਤਵ ਸਮਝਾਇਆ ਸੀ, ਉਸੇ ਪ੍ਰੇਰਣਾ ਨਾਲ ਸਕੂਲ ਦੇ ਚੇਅਰਮੈਨ ਸੰਦੀਪ ਬਾਂਸਲ ਵਲੋਂ ਸਿੱਖਿਆ ਦੇ ਮਹੱਤਵ ਨੂੰ ਸਮਝਦਿਆਂ ਇਸ ਸਕੂਲ ਦੀ ਸਥਾਪਨਾ ਕੀਤੀ ਗਈ ਸੀ | ਸੰਦੀਪ ਬਾਂਸਲ ਦੇ ਅਨੁਸਾਰ ਬੱਚਿਆਂ ਦਾ ਉੱਜਵਲ ਭਵਿੱਖ ਬਣਾਉਣ ਅਤੇ ਹਰ ਬੱਚੇ ਨੂੰ ਗੁਣਵੱਤਾ ਵਾਲੀ ਸਿੱਖਿਆ ਦੇਣ ਦੇ ਉਦੇਸ਼ ਨਾਲ ਹੀ ਇਸ ਸਕੂਲ ਦੀ ਨੀਂਹ ਰੱਖੀ ਗਈ ਸੀ | ਸਕੂਲ ਡਾਇਰੈਕਟਰ ਅੰਸੁੂ ਬਾਂਸਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਡੇ ਵਿਦਿਆਰਥੀ ਸਿਰਫ ਪੜ੍ਹਾਈ ਵਿਚ ਹੀ ਨਹੀਂ, ਸਗੋਂ ਸੰਸਕਾਰਾਂ ਅਨੁਸ਼ਾਸਨ ਅਤੇ ਨੈਤਿਕ ਮੁੱਲਾਂ ਵਿਚ ਵੀ ਅੱਗੇ ਵਧਣ ਦੇ ਨਾਲ ਨਾਲ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣਨਗੇ | ਸਕੂਲ ਦੀ ਪਿ੍ੰਸੀਪਲ ਡਾ. ਇੰਦਰਜੀਤ ਪਾਲ ਕੌਰ ਗਰੇਵਾਲ ਨੇ ਅੰਸੂ ਬਾਂਸਲ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਹਰ ਵਿਦਿਆਰਥੀ ਨੂੰ ਵਧੀਆ ਸਿੱਖਿਆ, ਮਜ਼ਬੂਤ ਸੰਸਕਾਰ ਅਤੇ ਸੁਰੱਖਿਅਤ ਵਾਤਾਵਰਨ ਦੇਣ ਲਈ ਹਰ ਸੰਭਵ ਯਤਨ ਕਰੇਗੀ ਅਤੇ ਸਕੂਲ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਵੇਗੀ | ਸਮਾਗਮ ਦੇ ਅਖੀਰ ਵਿਚ ਧੰਨਵਾਦ ਪ੍ਰਸਤਾਵ ਨਾਲ ਪ੍ਰੋਗਰਾਮ ਸਮਾਪਤ ਕੀਤਾ ਗਿਆ | ਇਹ ਸਥਾਪਨਾ ਦਿਵਸ ਸਮਾਰੋਹ ਸਭ ਲਈ ਪ੍ਰੇਰਣਾਦਾਇਕ ਅਤੇ ਯਾਦਗਾਰ ਰਿਹਾ | ਇਸ ਮੌਕੇ 'ਤੇ ਸਕੂਲ ਐਡਮਿਨਿਸਟ੍ਰੇਟਰ ਧਰਮਪਾਲ ਸਿੰਘ ਅਤੇ ਵਾਈਸ ਐਡਮਿਨਿਸਟ੍ਰੇਟਰ ਸੋਨੀਆ ਗੋਇਲ ਵੀ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਮੰਡੀ 'ਚ ਖੁੱਲ੍ਹੇ ਅਸਮਾਨ ਹੇਠ ਕਣਕ ਰੱਬ ਆਸਰੇ, ਮਾਰਕੀਟ ਕਮੇਟੀ ਦੁੱਧਨਸਾਧਾਂ ਦੀ ਲਾਪਰਵਾਹੀ, ਦਾਣਾ ਮੰਡੀ ਭੁੱਨਰਹੇੜੀ ਨ... ਅਗਲੀ ਖ਼ਬਰ ਗੁਜਰਾਤ 'ਚ ਅਰਵਿੰਦ ਕੇਜਰੀਵਾਲ ਪੰਜਾਬ ਦੇ ਹੜ੍ਹ ਮੁਆਵਜ਼ੇ ਬਾਰੇ ਖੁੱਲ੍ਹ ਕੇ ਝੂਠ ਬੋਲ ਰਿਹਾ - ਝਿੰਜਰ ਨੇ ਆਪ ਤੇ ਕੇਜਰੀਵ...
Ad Position 24