29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਅਨਾਜ ਮੰਡੀ ਵਿਚ ਆਈ 45 ਹਜ਼ਾਰ ਕੁਇੰਟਲ ਕਣਕ

Ad Position 21
No active advertisement
ਅਜੀਤ ਡੈਸਕ 09-04-2026
ਰਾਜਪੁਰਾ, 8 ਅਪੈ੍ਰਲ (ਰਣਜੀਤ ਸਿੰਘ)-ਅਨਾਜ ਮੰਡੀ ਵਿਚ ਅੱਜ ਤੱਕ 45 ਹਜ਼ਾਰ ਕੁਵਿੰਟਲ ਕਣਕ ਦੀ ਆਮਦ ਹੋ ਚੁੱਕੀ ਹੈ | ਇਸ ਵਿਚੋਂ 43436 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਗਈ ਹੈ | ਇਸ ਵਿਚੋਂ 8550 ਕੁਇੰਟਲ ਕਣਕ ਦੀ ਲਿਫ਼ਟਿੰਗ ਹੋ ਗਈ ਅਤੇ ਬਾਕੀ ਦੀ ਕਣਕ ਮੰਡੀ ਦੇ ਫੜਾਂ 'ਤੇ ਹੀ ਪਈ ਹੈ | ਜਾਣਕਾਰੀ ਮੁਤਾਬਿਕ ਮੰਡੀ ਵਿਚ ਖ਼ਰਾਬ ਮੌਸਮ ਦੇ ਬਾਵਜੂਦ 45 ਹਜ਼ਾਰ ਕੁਇੰਟਲ ਕਣਕ ਦੀ ਆਮਦ ਹੋ ਚੁੱਕੀ ਹੈ | ਇਸ ਵਿਚੋਂ 43436 ਕੁਇੰਟਲ ਕਣਕ ਖ਼ਰੀਦੀ ਗਈ ਹੈ | ਇਸ ਵਿਚੋਂ 8550 ਕੁਇੰਟਲ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ ਜਦ ਕਿ 1564 ਕੁਇੰਟਲ ਕਣਕ ਹਾਲ ਦੀ ਘੜੀ ਮੰਡੀ ਦੇ ਫੜਾਂ 'ਤੇ ਹੀ ਪਈ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਬੀਤੇ ਸਾਲ ਅੱਜ ਤੱਕ ਮੰਡੀ ਵਿਚ 1464 ਕੁਇੰਟਲ ਕਣਕ ਦੀ ਆਮਦ ਹੋਈ ਸੀ | ਐਤਕੀਂ ਖ਼ਰਾਬ ਮੌਸਮ ਦੇ ਬਾਵਜੂਦ ਕਣਕ ਬੀਤੇ ਵਰੇ੍ਹ ਨਾਲ ਵੱਧ ਮੰਡੀ ਵਿਚ ਆਈ ਹੈ | ਇਸ ਸੰਬੰਧੀ ਮੰਡੀ ਵਿਚ ਕਸ਼ਮੀਰ ਸਿੰਘ, ਜੈਮਲ ਸਿੰਘ, ਹਰਦੇਵ ਸਿੰਘ, ਗੁਰਬਖ਼ਸ਼ ਸਿੰਘ ਅਤੇ ਰਣਧੀਰ ਸਿੰਘ ਨੇ ਦੱਸਿਆ ਕਿ ਐਤਕੀਂ ਬੰਪਰ ਫ਼ਸਲ ਹੋਈ ਹੈ ਪਰ ਕੁਦਰਤ ਰਾਣੀ ਕਿਸਾਨਾਂ ਦੇ ਵਿਰੁੱਧ ਭੁਗਤਦੀ ਨਜ਼ਰ ਆ ਰਹੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਬੀਤੇ ਕੱਲ੍ਹ ਸ਼ਾਮ ਤੋਂ ਬਾਰਸ਼ ਪੈ ਰਹੀ ਹੈ ਜਿਹੜੀ ਕਿ ਦੇਰ ਰਾਤ ਤੱਕ ਜਾਰੀ ਰਹੀ | ਉਨ੍ਹਾਂ ਦਾ ਕਹਿਣਾ ਹੈ ਕਿ ਕਣਕ ਦੇ ਸਿਰ 'ਤੇ ਹੀ ਕਿਸਾਨ ਦਾ ਸਾਰਾ ਦਾਰੋਮਦਾਰ ਟਿਕਿਆ ਹੁੰਦਾ ਹੈ | ਇਸ ਲਈ ਇੰਦਰ ਦੇਵਤਾ ਮੂਹਰੇ ਅਰਦਾਸ ਹੈ ਕਿ ਕਿਸਾਨ ਦੀ ਫ਼ਸਲ ਸੁੱਖੀ ਸ਼ਾਂਤੀ ਮੰਡੀ ਵਿਚ ਆ ਜਾਵੇ | ਉਨ੍ਹਾਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰ ਰਿਹਾ ਹੈ | ਕਿਸਾਨਾਂ ਦੇ ਸਿਰ 'ਤੇ ਕਰਜ਼ੇ ਦੀ ਪੰਡ ਕਾਫ਼ੀ ਜ਼ਿਆਦਾ ਭਾਰੀ ਹੁੰਦੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਰੰਧਾਵਾ ਸਣੇ ਵੱਖ-ਵੱਖ ਆਗੂਆਂ ਵਲੋਂ ਰਾਜਿੰਦਰ ਸਿੰਘ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ... ਅਗਲੀ ਖ਼ਬਰ ਸਵ. ਬੀ.ਐਲ.ਓ. ਪ੍ਰਦੀਪ ਕੁਮਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਤੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ-ਗੌਰਮਿੰਟ ਟ...
Ad Position 24