ਪਟਿਆਲਾ, 9 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਦੇ ਅਟਲ ਟਿੰਕਰਿੰਗ ਲੈਬ ਵਿਚ ਵਿਦਿਆਰਥੀਆਂ ਲਈ ਨੈਸ਼ਨਲ ਕੈਡੇਟ ਕੋਰ (ਐਨ.ਸੀ.ਸੀ) 'ਤੇ ਇੱਕ ਪ੍ਰੇਰਣਾਤਮਕ ਸੈਸ਼ਨ ਏ.ਐਨ.ਓ. ਮੋਨਿਕਾ ਗੁਪਤਾ ਵਲੋਂ ਕਰਵਾਇਆ ਗਿਆ¢ ਇਹ ਸੈਸ਼ਨ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਐਨ.ਸੀ.ਸੀ ਨਾਲ ਜੁੜਨ ਅਤੇ ਇਕ ਅਨੁਸ਼ਾਸਿਤ ਤੇ ਉਜਲੇ ਭਵਿੱਖ ਦੀ ਰਚਨਾ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਪ੍ਰਭਾਵਸ਼ਾਲੀ ਪਾਵਰਪੋਇੰਟ ਪ੍ਰਜ਼ੈਂਟੇਸ਼ਨ ਦਿੱਤੀ¢ ਗੁਪਤਾ ਨੇ ਸੈਸ਼ਨ ਦੀ ਸ਼ੁਰੂਆਤ ਐਨ.ਸੀ.ਸੀ. ਦੇ ਉਦੇਸ਼ ਅਤੇ ਇਸ ਦੇ ਮੋਟੋ ਏਕਤਾ ਅਤੇ ਅਨੁਸ਼ਾਸਨ ਨਾਲ ਕੀਤੀ¢ ਉਨ੍ਹਾਂ ਨੇ ਐਨ.ਸੀ.ਸੀ. ਦੀ ਸੰਰਚਨਾ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੇ ਤਿੰਨ ਵਿਭਾਗ-ਥਲ ਸੈਨਾ, ਨੇਵੀ ਅਤੇ ਏਅਰ ਫੋਰਸ ਬਾਰੇ ਵਿਸਥਾਰ ਨਾਲ ਸਮਝਾਇਆ¢ ਉਨ੍ਹਾਂ ਨੇ ਡਿ੍ਲ, ਟ੍ਰੇਨਿੰਗ ਕੈਂਪ, ਸਮਾਜ ਸੇਵਾ, ਸਾਹਸਿਕ ਗਤੀਵਿਧੀਆਂ ਅਤੇ ਪਰੇਡ ਵਰਗੀਆਂ ਕਈ ਗਤੀਵਿਧੀਆਂ ਬਾਰੇ ਵੀ ਦੱਸਿਆ¢ ਉਨ੍ਹਾਂ ਨੇ ਐਨ.ਸੀ.ਸੀ. ਕੈਡੇਟ ਬਣਨ ਦੇ ਲਾਭਾਂ 'ਤੇ ਵੀ ਜ਼ੋਰ ਦਿੱਤਾ, ਜਿਵੇਂ ਨੇਤਿ੍ਤਵ ਗੁਣਾਂ ਦਾ ਵਿਕਾਸ, ਅਨੁਸ਼ਾਸਨ, ਸਰੀਰਿਕ ਤੰਦਰੁਸਤੀ, ਆਤਮ-ਵਿਸ਼ਵਾਸ ਅਤੇ ਦੇਸ਼ਭਗਤੀ ਦੀ ਭਾਵਨਾ¢ ਨਾਲ ਹੀ ਉਨ੍ਹਾਂ ਨੇ ਐਨ.ਸੀ.ਸੀ. ਰਾਹੀਂ ਮਿਲਣ ਵਾਲੀਆਂ ਕਰੀਅਰ ਸੰਭਾਵਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ | ਸਕੂਲ ਦੇ ਪਿ੍ੰਸੀਪਲ ਵਿਵੇਕ ਤਿਵਾਰੀ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਐਨ.ਸੀ.ਸੀ. ਚੁਣਨ ਲਈ ਪ੍ਰੇਰਿਤ ਕੀਤਾ ਅਤੇ ਇਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਕਿ ਇਹ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਂਦਾ ਹੈ ਅਤੇ ਦੇਸ਼ ਸੇਵਾ ਦੀ ਭਾਵਨਾ ਪੈਦਾ ਕਰਦਾ ਹੈ¢