27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਸਨੌਰ-ਅਸਰਪੁਰ ਰੋਡ 'ਤੇ ਟਿਊਬਾਂ ਨਾਲ ਜੋੜੀਆਂ ਜਾ ਰਹੀਆਂ ਵਾਟਰ ਸਪਲਾਈ ਪਾਈਪਾਂ

Ad Position 21
No active advertisement
ਸਨੌਰ-ਅਸਰਪੁਰ ਰੋਡ ਉਤੇ ਪਾਈਪਾ ਉਤੇ ਟਿਊਬਾਂ ਲਗੀ ਹੋਈ ਦਾ ਦਿ੍ਸ਼ | (ਸੱਜੇ) ਸਨੌਰ-ਅਸਰਪੁਰ ਰੋਡ ਉਤੇ ਰੋਡ ਉਤੇ ਪੁੱਟੇੇ ਟੋਏ ਦਾ ਦਿ੍ਸ਼ | ਤਸਵੀਰ: ਗੀਤਵਿੰਦਰ ਸੋਖਲ <br/> 10-04-2026
ਸਨੌਰ, 9 ਅਪ੍ਰੈਲ (ਸੋਖਲ)-ਸਨੌਰ-ਅਸਰਪੁਰ ਰੋਡ ਉੱਤੇ ਮੰਡੀ ਬੋਰਡ ਵੱਲੋਂ ਨਿਕਾਸੀ ਪਾਣੀ ਕੱਢਣ ਲਈ ਕੀਤੀ ਜਾ ਰਹੀ ਖੁਦਾਈ ਦੌਰਾਨ ਨਗਰ ਕੌਂਸਲ ਸਨੌਰ ਦੀਆਂ ਵਾਟਰ ਸਪਲਾਈ ਪਾਈਪਾਂ ਟੁੱਟ ਗਈਆਂ | ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਟੁੱਟੀਆਂ ਪਾਈਪਾਂ ਦੀ ਪੱਕੀ ਮੁਰੰਮਤ ਕਰਨ ਦੀ ਬਜਾਏ ਉਨ੍ਹਾਂ ਨੂੰ ਟਿਊਬਾਂ ਨਾਲ ਜੋੜ ਕੇ ਅਸਥਾਈ ਤੌਰ 'ਤੇ ਚਲਾਇਆ ਜਾ ਰਿਹਾ ਹੈ | ਮੌਕੇ 'ਤੇ ਵੇਖਣ 'ਚ ਆਇਆ ਕਿ ਪਾਈਪਾਂ ਨੂੰ ਰਬੜ ਟਿਊਬਾਂ ਅਤੇ ਕਪੜੇ ਨਾਲ ਲਪੇਟ ਕੇ ਜੋੜਿਆ ਗਿਆ ਹੈ, ਜੋ ਕਿ ਕਦੇ ਵੀ ਲੀਕ ਹੋ ਸਕਦੀਆਂ ਹਨ | ਇਸ ਤਰ੍ਹਾਂ ਦਾ ਟੈਂਪਰੇਰੀ ਹੱਲ ਨਾ ਸਿਰਫ਼ ਪਾਣੀ ਦੀ ਬਰਬਾਦੀ ਦਾ ਕਾਰਨ ਬਣ ਸਕਦਾ ਹੈ, ਸਗੋਂ ਪੂਰੇ ਇਲਾਕੇ ਦੀ ਵਾਟਰ ਸਪਲਾਈ ਪ੍ਰਣਾਲੀ ਲਈ ਵੀ ਖ਼ਤਰਾ ਬਣ ਸਕਦਾ ਹੈ | ਜਾਣਕਾਰੀ ਅਨੁਸਾਰ ਨਿਕਾਸੀ ਚੈਨਲ ਬਣਾਉਣ ਦਾ ਕੰਮ ਪਿਛਲੇ ਕਰੀਬ 15 ਦਿਨਾਂ ਤੋਂ ਚੱਲ ਰਿਹਾ ਹੈ, ਪਰ ਅਜੇ ਤੱਕ ਪੂਰਾ ਨਹੀਂ ਹੋਇਆ | ਖੁਦਾਈ ਕਾਰਨ ਸੜਕ ਵੀ ਖ਼ਰਾਬ ਹੋ ਚੁੱਕੀ ਹੈ, ਜਿਸ ਨਾਲ ਆਵਾਜਾਈ ਵਿੱਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਵਸਨੀਕਾਂ ਨੇ ਦੱਸਿਆ ਕਿ ਜੇ ਇਸ ਤਰ੍ਹਾਂ ਟਿਊਬਾਂ ਨਾਲ ਜੋੜ ਕੇ ਹੀ ਕੰਮ ਚਲਾਇਆ ਗਿਆ ਤਾਂ ਆਉਣ ਵਾਲੇ ਸਮੇਂ 'ਚ ਵੱਡਾ ਨੁਕਸਾਨ ਹੋ ਸਕਦਾ ਹੈ ਅਤੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਸਕਦੀ ਹੈ | ਇਸ ਮਾਮਲੇ 'ਚ ਪ੍ਰਸ਼ਾਸਨ ਵਲੋਂ ਹਾਲੇ ਤੱਕ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਲੋਕਾਂ 'ਚ ਨਾਰਾਜ਼ਗੀ ਪਾਈ ਜਾ ਰਹੀ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਟੁੱਟੀਆਂ ਪਾਈਪਾਂ ਨੂੰ ਤੁਰੰਤ ਪੱਕੇ ਤੌਰ 'ਤੇ ਠੀਕ ਕਰਕੇ ਨਵੀਂ ਲਾਈਨ ਫਿੱਟ ਕੀਤੀ ਜਾਵੇ, ਤਾਂ ਜੋ ਭਵਿੱਖ 'ਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ | ਇਸ ਮਾਮਲੇ ਸਬੰਧੀ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਨੇ ਫ਼ੋਨ ਤੇ ਗੱਲਬਾਤ ਕਰਦਿਆ ਕਿਹਾ ਕਿ ਹਲਕਾ ਸਨੌਰ ਚ ਆਮ ਆਦਮੀ ਪਾਰਟੀ ਵਿਕਾਸ ਨੂੰ ਨੇਪਰੇ ਚੜਾ ਰਹੀ ਹੈ ਇਹ ਕਹਿੰਦਿਆਂ ਉਨ੍ਹਾਂ ਕਿਹਾ ਕਿ ਮੰਡੀ ਬੋਰਡ ਦਾ ਕੰਮ ਚੱਲ ਰਿਹਾ ਸੀ ਜਿਸ ਕਾਰਨ ਇਹ ਪਾਈਪ ਟੁੱਟ ਗਿਆ ਸੀ | ਪ੍ਰਦੀਪ ਜੋਸ਼ਨ ਨੇ ਕਿਹਾ ਕਿ ਜਲਦ ਹੀ ਹੱਲ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ 'ਚ ਨੈਸ਼ਨਲ ਕੈਡੇਟ ਕੋਰ (ਐਨ.ਸੀ.ਸੀ.) 'ਤੇ ਪ੍ਰੇਰਣਾਤਮਿਕ ਸੈਸ਼ਨ ਕਰਵਾਇਆ ਅਗਲੀ ਖ਼ਬਰ ਨਹਿਰੀ ਪਾਣੀ ਟੇਲਾਂ ਤੱਕ ਪੁੱਜਦਾ ਕਰਕੇ ਪੰਜਾਬ ਦੇ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ-ਬਰਿੰਦਰ ਗੋਇਲ
Ad Position 24