27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਨਹਿਰੀ ਪਾਣੀ ਟੇਲਾਂ ਤੱਕ ਪੁੱਜਦਾ ਕਰਕੇ ਪੰਜਾਬ ਦੇ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ-ਬਰਿੰਦਰ ਗੋਇਲ

Ad Position 21
No active advertisement
ਪੰਜਾਬ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਅਤੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਹਲਕਾ ਸ਼ੁਤਰਾਣਾ ਦੇ ਪਿੰਡ ਸਧਾਰਨਪੁਰ ਵਿਖੇ ਜਲ ਸੰਭਾਲ ਲਈ ਸਿੰਚਾਈ ਪ੍ਰਾਜੈਕਟ ਲੋਕ ਅਰਪਣ ਕਰਦੇ ਹੋਏ | ਤਸਵੀਰ : ਜਗਦੀਸ਼ ਸਿੰਘ ਕੰਬੋਜ <br/> 10-04-2026
ਪਾਤੜਾਂ, 9 ਅਪ੍ਰੈਲ (ਜਗਦੀਸ ਸਿੰਘ ਕੰਬੋਜ)-ਪੰਜਾਬ ਦੇ ਖਨਣ, ਭੂ-ਵਿਗਿਆਨ, ਭੂਮੀ ਤੇ ਜਲ ਸੰਭਾਲ ਅਤੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਸ਼ੁਤਰਾਣਾ ਹਲਕੇ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਅੱਜ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਯਤਨਾਂ ਨਾਲ ਤਿਆਰ ਕੀਤੇ 1.45 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟਾਂ ਲੋਕ ਅਰਪਣ ਕੀਤੇ ਗਏ | ਜਲ ਸਰੋਤ ਮੰਤਰੀ ਨੇ ਪਿੰਡ ਕੱਲਰ ਭੈਣੀ ਵਿਖੇ 11.87 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਤੋਂ ਸੋਲਰ ਮੋਟਰ ਰਾਹੀ ਸਾਂਝਾ ਜ਼ਮੀਨ ਦੋਜ ਨਾਲੀਆਂ ਰਾਹੀਂ ਸਿੰਚਾਈ ਕਰਨ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ | ਉਨ੍ਹਾਂ ਨੇ ਪਿੰਡ ਸਧਾਰਨਪੁਰ ਵਿਖੇ 1 ਕਰੋੜ 33.20 ਲੱਖ ਰੁਪਏ ਦੀ ਲਾਗਤ ਵਾਲੇ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਲਈ ਨਹਿਰੀ ਮੋਘਾ (10500 ਖੱਬਾ ਪਾਸਾ) ਤੋਂ ਨਵੇਂ ਉਸਾਰੀ ਕੀਤੇ ਜਾਣ ਵਾਲੇ ਸਾਂਝੇ ਜ਼ਮੀਨ ਦੋਜ਼ ਨਾਲੀਆਂ ਨਾਲ ਸਿੰਚਾਈ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਿਆ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਕਿਸਾਨਾਂ ਦੀ ਫ਼ਸਲ ਦੀ ਪੈਦਾਵਾਰ 'ਚ ਵੀ ਵਾਧਾ ਹੋਵੇਗਾ ਅਤੇ ਧਰਤੀ ਹੇਠਲੇ ਪਾਣੀ ਦੀ 20 ਤੋਂ 30 ਫ਼ੀਸਦੀ ਤੱਕ ਬੱਚਤ ਵੀ ਹੋਵੇਗੀ ਅਤੇ ਪਾਣੀ ਨੂੰ ਬਚਾਉਣ ਲਈ ਅਜਿਹੇ ਪ੍ਰਾਜੈਕਟ ਹਰ ਪਿੰਡ 'ਚ ਲਗਾਏ ਜਾਣਗੇ | ਉਨ੍ਹਾਂ ਹੋਰ ਕਿਹਾ ਕਿ ਘੱਗਰ ਸਮੇਤ ਬਾਕੀ ਦਰਿਆਵਾਂ ਦੇ ਹੜ੍ਹ ਤੋਂ ਬਚਾਅ ਲਈ 30 ਜੂਨ ਤੱਕ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ | ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦਾ ਧੰਨਵਾਦ ਕਰਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ੁਤਰਾਣਾ ਹਲਕੇ ਦੇ ਕਿਸਾਨਾਂ ਦੀ ਬਾਂਹ ਕੇਵਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੀ ਫੜੀ ਹੈ ਜਦਕਿ ਪਿਛਲੀਆਂ ਸਰਕਾਰਾਂ ਨੇ ਇਸ ਹਲਕੇ ਨੂੰ ਸਦਾ ਅੱਖੋਂ ਪਰੋਖੇ ਕਰੀ ਰੱਖਿਆ ਸੀ | ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਕੱਲਰ ਭੈਣੀ ਵਿਖੇ ਛੱਪੜ ਤੋਂ ਸੋਲਰ ਮੋਟਰ ਰਾਹੀ ਸਾਂਝਾ ਜ਼ਮੀਨ ਦੋਜ ਨਾਲੀਆਂ ਸਿੰਚਾਈ ਦੇ ਪ੍ਰੋਜੈਕਟ ਅਧੀਨ 35.37 (100 ਏਕੜ) ਹੈਕਟੇਅਰ ਰਕਬਾ ਖੇਤਾਂ ਦੀ ਸਿੰਚਾਈ ਲਈ ਕਵਰ ਕੀਤਾ ਗਿਆ ਹੈ, ਜਿਸ ਨਾਲ 24 ਕਿਸਾਨ ਪਰਿਵਾਰਾਂ ਨੂੰ ਲਾਭ ਮਿਲੇਗਾ | ਜਦੋਂ ਕਿ ਪਿੰਡ ਸਧਾਰਨਪੁਰ ਦੇ ਸਿੰਚਾਈ ਪ੍ਰਾਜੈਕਟ ਅਧੀਨ 9 ਕਿੱਲੋਮੀਟਰ ਪਾਈਪਾਂ ਪਾਕੇ 204 ਹੈਕਟੇਅਰ (600 ਏਕੜ ਰਕਬਾ) ਖੇਤਾਂ ਦੀ ਸਿੰਚਾਈ ਲਈ ਕਵਰ ਕੀਤਾ ਗਿਆ ਹੈ, ਜਿਸ ਨਾਲ 41 ਕਿਸਾਨ ਪਰਿਵਾਰਾਂ ਨੂੰ ਲਾਭ ਮਿਲੇਗਾ |
ਕੁਲਵੰਤ ਸਿੰਘ ਨੇ ਦੱਸਿਆ ਕਿ ਹਲਕੇ ਦੀਆਂ ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਾ ਹੈ | ਇਸ ਮੌਕੇ ਪਟਿਆਲਾ ਦੇ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਭੂਮੀ ਪਾਲ ਭੁਪਿੰਦਰ ਸਿੰਘ ਸੈਣੀ, ਮੰਡਲ ਭੂਮੀ ਰੱਖਿਆ ਅਫ਼ਸਰ ਅਰਵਿੰਦਰ ਸਿੰਘ ਕਾਲੜਾ, ਉਪ ਮੰਡਲ ਭੂਮੀ ਰੱਖਿਆ ਅਫ਼ਸਰ ਗੁਰਸੇਵਕ ਸਿੰਘ ਧਾਲੀਵਾਲ ਅਤੇ ਗੁਰਵਿੰਦਰ ਸਿੰਘ ਸਮੇਤ ਮਹਿੰਗਾ ਸਿੰਘ ਬਰਾੜ, ਮਦਨ ਗੋਇਲ, ਮਲਕੀਤ ਸਿੰਘ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ ਥਿੰਦ, ਤੇਜ਼ੀ ਬੂਰੜ, ਲਾਡੀ ਕੱਲਰ ਭੈਣੀ, ਜਸਵਿੰਦਰ ਕੌਰ, ਟਹਿਲ ਸਿੰਘ ਸਮੇਤ ਦੋਵਾਂ ਪਿੰਡਾਂ ਦੇ ਪੰਚ-ਸਰਪੰਚ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਨੌਰ-ਅਸਰਪੁਰ ਰੋਡ 'ਤੇ ਟਿਊਬਾਂ ਨਾਲ ਜੋੜੀਆਂ ਜਾ ਰਹੀਆਂ ਵਾਟਰ ਸਪਲਾਈ ਪਾਈਪਾਂ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਸਾਜਿਸ਼ਾਂ ਬੇਨਕਾਬ ਹੋਣ ਤੋਂ ਬੌਖਲਾਹਟ 'ਚ ਹਨ ਗਿਆਨੀ ਰਘਬੀਰ ਸਿੰਘ : ਕਿ੍ਸ਼ਨ ਸਿੰਘ ਸਨੌਰ
Ad Position 24