20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਐਜੂਕੇਟ ਪੰਜਾਬ ਪ੍ਰੋਜੈਕਟ ਵਲੋਂ 'ਵਿੱਦਿਆ ਦਾ ਲੰਗਰ'

Ad Position 21
No active advertisement
ਅਜੀਤ ਡੈਸਕ 13-04-2026
ਦੇਵੀਗੜ੍ਹ, 12 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)-ਐਜੂਕੇਟ ਪੰਜਾਬ ਪ੍ਰੋਜੈਕਟ ਸੰਸਥਾ ਵਲੋਂ ਸਮਾਜ ਦੇ ਲੋੜਵੰਦ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਬੱਚਿਆਂ ਨੂੰ ਉਚੇਰੀ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਲਈ 'ਵਿੱਦਿਆ ਦਾ ਲੰਗਰ' ਮੁਹਿੰਮ ਤਹਿਤ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਲੜੀ ਤਹਿਤ ਸੰਸਥਾ ਦੀਆਂ ਟੀਮਾਂ ਵਲੋਂ ਵੱਖ-ਵੱਖ ਸਕੂਲਾਂ 'ਚ ਪੜ੍ਹਦੇ ਲੋੜਵੰਦ ਵਿਦਿਆਰਥੀਆਂ ਦੇ ਘਰ-ਘਰ ਜਾ ਕੇ ਸਕਾਲਰਸ਼ਿਪ ਫਾਰਮਾਂ ਦੀ ਵੈਰੀਫਿਕੇਸ਼ਨ ਕੀਤੀ ਗਈ ਅਤੇ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕੀਤੀਆਂ ਗਈਆਂ | ਇਸ ਮਹਾਨ ਸੇਵਾ ਦੀ ਅਗਵਾਈ ਯੂ.ਕੇ. ਨਿਵਾਸੀ ਜਸਵਿੰਦਰ ਸਿੰਘ ਖ਼ਾਲਸਾ ਵਲੋਂ ਕੀਤੀ ਜਾ ਰਹੀ ਹੈ, ਜੋ ਭਾਈ ਜਸਵੀਰ ਸਿੰਘ ਖ਼ਾਲਸਾ ਖੰਨੇ ਵਾਲਿਆਂ ਦੀ ਪ੍ਰੇਰਨਾ ਸਦਕਾ ਨੌਜਵਾਨ ਪਨੀਰੀ ਨੂੰ ਸਿੱਖਿਆ ਨਾਲ ਜੋੜ ਰਹੇ ਹਨ | ਸੰਸਥਾ ਦਾ ਮੁੱਖ ਨਿਸ਼ਾਨਾ ਕੌਮ ਨੂੰ ਗੁਰਸਿੱਖ ਜੱਜ, ਵਕੀਲ, ਅਫ਼ਸਰ, ਇੰਜੀਨੀਅਰ ਅਤੇ ਵਿਗਿਆਨੀ ਦੇਣਾ ਹੈ |
ਪਟਿਆਲਾ ਜ਼ੋਨ ਦੇ ਇੰਚਾਰਜ ਦਲਜੀਤ ਸਿੰਘ ਨੇ ਖ਼ੁਦ ਫ਼ੀਲਡ 'ਚ ਉੱਤਰ ਕੇ ਬੱਚਿਆਂ ਦੇ ਹਾਲਾਤਾਂ ਦੀ ਰਿਪੋਰਟ ਇਕੱਤਰ ਕੀਤੀ | ਲੁਧਿਆਣਾ ਤੋਂ ਜਸਪ੍ਰੀਤ ਕੌਰ, ਦਵਿੰਦਰ ਸਿੰਘ, ਤੇਜਿੰਦਰ ਸਿੰਘ ਅਤੇ ਰਾਜਦੀਪ ਸਿੰਘ ਇਸ ਪੂਰੇ ਸਿਸਟਮ ਦੀ ਸੁਚੱਜੀ ਨਿਗਰਾਨੀ ਕਰ ਰਹੇ ਹਨ ਤਾਂ ਜੋ ਕੋਈ ਵੀ ਹੋਣਹਾਰ ਬੱਚਾ ਆਰਥਿਕ ਤੰਗੀ ਕਾਰਨ ਪੜ੍ਹਾਈ ਤੋਂ ਵਾਂਝਾ ਨਾ ਰਹੇ | ਦਲਜੀਤ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿਚ ਪਿਛਲੇ ਛੇ ਸਾਲਾਂ ਤੋਂ 'ਗੁਰੂ ਨਾਨਕ ਅਕੈਡਮੀ ਧਾਂਦੀਆਂ' ਅਤੇ 'ਗੁਰੂ ਨਾਨਕ ਅਕੈਡਮੀ ਕਾਮੀ ਕਲਾ (ਘਨੌਰ)' ਸਫਲਤਾਪੂਰਵਕ ਚੱਲ ਰਹੀਆਂ ਹਨ | ਇਨ੍ਹਾਂ ਮੁਫ਼ਤ ਅਕੈਡਮੀਆਂ ਰਾਹੀਂ ਸੈਂਕੜੇ ਬੱਚੇ ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਬਦਲ ਰਹੇ ਹਨ | ਸੰਸਥਾ ਦੇ ਇਸ ਕਦਮ ਦੀ ਇਲਾਕਾ ਨਿਵਾਸੀਆਂ ਵਲੋਂ
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਡਾਕਟਰਾਂ ਵਲੋਂ ਸਰਕਾਰ ਨੂੰ ਡਾਕਟਰਾਂ ਵਿਰੋਧੀ ਵਤੀਰਾ ਛੱਡਣ ਦੀ ਅਪੀਲ ਅਗਲੀ ਖ਼ਬਰ ਐੈੱਸ. ਐੈੱਸ. ਡੀ. ਸਰਕਾਰੀ ਸਕੂਲ ਵਿਖੇ ਹੋਇਆ ਇਨਾਮ ਵੰਡ ਸਮਾਗਮ
Ad Position 24