28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਕੈਥਲ-ਖਨੋਰੀ ਸੜਕ 'ਤੇ ਕਸਬਾ ਅਰਨੋਂ ਵਿਖੇ ਤੂੜੀ ਦੀ ਭਰੀ ਟਰਾਲੀ ਪਲਟੀ

Ad Position 21
No active advertisement
ਅਜੀਤ ਡੈਸਕ 17-04-2026
ਅਰਨੋਂ, 16 ਅਪ੍ਰੈਲ (ਦਰਸ਼ਨ ਸਿੰਘ ਪਰਮਾਰ)-ਹਰਿਆਣਾ ਰਾਜ ਨੂੰ ਜੋੜਨ ਵਾਲੀ ਕੈਥਲ-ਖਨੌਰੀ ਮੁੱਖ ਸੜਕ ਜਿਸ ਦੀ ਇੰਨੀ ਮਾੜੀ ਹੋ ਚੁੱਕੀ ਹੈ ਕੇ ਆਏ ਦਿਨ ਕੋਈ ਨਾ ਕੋਈ ਹਾਦਸਾ ਇਸ ਸੜਕ 'ਤੇ ਵੇਖਣ ਨੂੰ ਮਿਲ ਰਿਹਾ ਹੈ ਜਿਸ ਨਾਲ ਆਮ ਲੋਕਾਂ ਦੀ ਜਾਨ ਮਾਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਪਰ ਪ੍ਰਸ਼ਾਸਨ ਦੇ ਸਿਰ 'ਤੇ ਜੂੰ ਤਕ ਨਹੀਂ ਸਰਕ ਰਹੀ | ਕੈਥਲ-ਖਨੌਰੀ ਸੜਕ ਜੋ ਕੀ ਹਰਿਆਣਾ ਰਾਜ ਨੂੰ ਜੋੜਨ ਵਾਲੀ ਮੁੱਖ ਸੜਕ ਹੈ ਜੋ ਕਿ ਹੁਣ ਪਿੰਡ ਗੁਲਜ਼ਾਰਪੁਰਾ (ਠਰੂਆ) ਤੋਂ ਹਰਿਆਣਾ ਰਾਜ ਦੇ ਸੰਗਤਪੁਰਾ ਬਾਰਡਰ ਤਕ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕੀ ਹੈ ਅਤੇ ਕਸਬਾ ਅਰਨੋਂ ਦੇ ਬਾਜ਼ੀਗਰ ਥੇਹ ਵਿਖੇ ਤਾਂ ਹਾਲਾਤ ਬਹੁਤ ਹੀ ਗੰਭੀਰ ਬਣੇ ਹੋਏ ਹਨ | ਬੀਤੀ ਰਾਤ ਵੀ ਬਾਜ਼ੀਗਰ ਥੇਹ ਵਿਖੇ ਤੂੜੀ ਦੀ ਭਰੀ ਟਰਾਲੀ ਪਲਟ ਜਾਣ ਕਾਰਨ ਸੜਕ 'ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਸਵੇਰੇ ਵੇਲੇ ਸਕੂਲਾਂ ਵਿਚ ਜਾਣ ਵਾਲੇ ਬੱਚਿਆਂ ਨੂੰ ਝੱਲਣੀ ਪਈ | ਸੜਕ ਦੇ ਖ਼ਰਾਬ ਹਾਲਤਾਂ ਕਾਰਨ ਪੰਜਾਬ ਦੇ ਡਰੇ ਸਹਿਮੇ ਹੋਏ ਸਰਕਾਰੀ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਵਲੋਂ ਤਾਂ ਆਪਣੀ ਮਰਜ਼ੀ ਨਾਲ ਇਕ ਫ਼ਤਵਾ ਜਾਰੀ ਕਰਕੇ ਪਿਛਲੇ ਕਰੀਬ ਚਾਰ ਪੰਜ ਮਹੀਨਿਆਂ ਤੋਂ ਇਸ ਰੂਟ ਤੇ ਬੱਸਾਂ ਹੀ ਨਹੀਂ ਚਲਾਈਆਂ ਜਾ ਰਹੀਆਂ | ਉਨ੍ਹਾਂ ਦਾ ਮੰਨਣਾ ਹੈ ਕੇ ਸੜਕ ਟੁੱਟੀ ਹੋਈ ਹੈ ਜਿਸ 'ਤੇ ਅਸੀਂ ਬੱਸਾਂ ਨਹੀਂ ਚਲਾ ਸਕਦੇ | ਜਦੋਂਕਿ ਕੈਥਲ ਹਰਿਆਣੇ ਦੇ ਡੀਪੂ ਦੀਆਂ ਬੱਸਾਂ ਦੇ ਦਰਜਨਾਂ ਰੂਟ ਇਸ ਸੜਕ 'ਤੇ ਰੋਜ਼ਾਨਾ ਨਾਲ ਚੱਲ ਰਹੇ ਹਨ | ਇਲਾਕੇ ਦੇ ਲੋਕਾਂ ਵਲੋਂ ਕਈ ਵਾਰ ਸਰਕਾਰੇ-ਦਰਬਾਰੇ ਇਸ ਸਮੱਸਿਆ ਨੂੰ ਲੈ ਕੇ ਅਪੀਲਾਂ ਕੀਤੀਆਂ ਗਈਆਂ ਪਰ ਅਜੇ ਤਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆਂ | ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਸ ਸੜਕ 'ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਰੂਟਾਂ ਨੂੰ ਚਲਾਉਣ ਦੇ ਨਾਲ ਸੜਕ ਦਾ ਵੀ ਸੁਧਾਰ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਲੋਂ ਅਨਾਜ ਮੰਡੀ ਬਲਬੇੜਾ ਦਾ ਦੌਰਾ ਅਗਲੀ ਖ਼ਬਰ ਦੋ ਭਰਾ ਹਾਦਸੇ ਦਾ ਸ਼ਿਕਾਰ-ਇਕ ਦੀ ਮੌਤ
Ad Position 24