21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬਨੂੜ-ਲਾਲੜੂ ਸੜਕ 'ਤੇ ਮਨੌਲੀ ਸੂਰਤ ਵਿਖੇ ਚੋਈ ਦੀ ਪੁਲੀ ਦਾ ਕੰਮ ਅਧਵਾਟੇ : ਕਈ ਪਿੰਡਾਂ ਦੇ ਰਾਹਗੀਰ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 19-04-2026
ਬਨੂੜ, 18 ਅਪ੍ਰੈਲ (ਭੁਪਿੰਦਰ ਸਿੰਘ)-ਬਨੂੜ ਤੋਂ ਲਾਲੜੂ ਨੂੰ ਜਾਂਦੀ ਸੜਕ 'ਤੇ ਪਿੰਡ ਮਨੌਲੀ ਸੂਰਤ ਦੇ ਘੱਗਰ ਦਰਿਆ ਦੇ ਨੇੜੇ ਚੋਈ ਦੀ ਪੁਲੀ ਦਾ ਕੰਮ ਅਧਵਾਟੇ ਪਿਆ ਹੈ | ਲੋਕ ਨਿਰਮਾਣ ਵਿਭਾਗ ਵਲੋਂ ਪੁਲੀ ਦੇ ਪਹਿਲਾਂ ਲੱਗੇ ਪਾਈਪਾਂ ਦੀ ਪੁਟਾਈ ਕਰਕੇ ਆਰਜ਼ੀ ਰਸਤਾ ਬਣਾਇਆ ਹੋਇਆ ਹੈ | ਇਸ ਰਸਤੇ 'ਤੇ ਰੋਕ ਦੇ ਬਾਵਜੂਦ ਵੱਡੀ ਗਿਣਤੀ ਵਿਚ ਰੋਜ਼ਾਨਾ ਭਾਰੀ ਵਾਹਨ ਵੀ ਲੰਘ ਰਹੇ ਹਨ, ਜਿਸ ਕਾਰਨ ਹਾਦਸਾ ਵਾਪਰਨ ਦਾ ਵੀ ਡਰ ਹੈ | ਪਿੰਡ ਮਨੌਲੀ ਸੂਰਤ ਦੇ ਵਸਨੀਕਾਂ ਪਾਲ ਰਾਮ, ਗੁਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਮੇਵਾ ਸਿੰਘ, ਗਿਰਧਾਰੀ ਲਾਲ, ਲਾਲ ਚੰਦ, ਨਿਰਮੈਲ ਸਿੰਘ, ਲਾਭ ਸਿੰਘ, ਜਾਗੀਰ ਸਿੰਘ ਹੰਸਾਲਾ ਨੇ ਦੱਸਿਆ ਕਿ ਉਕਤ ਚੋਈ ਦੀ ਪੁਲੀ ਅਗਸਤ 2023 ਵਿਚ ਆਏ ਹੜ੍ਹਾਂ ਕਾਰਨ ਵਹਿ ਗਈ ਸੀ | ਉਨ੍ਹਾਂ ਕਿਹਾ ਕਿ ਉਦੋਂ ਤੋਂ ਹੀ ਇੱਥੇ ਪਾਈਪ ਲਗਾ ਕੇ ਆਰਜ਼ੀ ਪੁਲੀ ਬਣਾਈ ਹੋਈ ਸੀ ਅਤੇ ਪੱਕੇ ਪੁਲ ਦੀ ਉਸਾਰੀ ਨਹੀਂ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਪਿਛਲੇ ਮਹੀਨੇ ਪੁਲੀ 'ਤੇ ਲਗਾਏ ਪਾਈਪਾਂ ਨੂੰ ਪੁੱਟ ਦਿੱਤਾ ਗਿਆ ਸੀ ਤੇ ਇਕ ਪਾਸੇ ਦਾ ਆਰਜ਼ੀ ਲਾਂਘਾ ਚਾਲੂ ਰੱਖਿਆ ਗਿਆ ਸੀ | ਉਨ੍ਹਾਂ ਕਿਹਾ ਕਿ ਇਸ ਪੁਲੀ ਦਾ ਕੰਮ ਹਾਲੇ ਤੱਕ ਚਾਲੂ ਨਹੀਂ ਕੀਤਾ ਗਿਆ, ਜਿਸ ਕਾਰਨ ਰਾਹਗੀਰ ਬਹੁਤ ਪ੍ਰੇਸ਼ਾਨ ਹਨ | ਉਨ੍ਹਾਂ ਦੱਸਿਆ ਕਿ ਇਸ ਰਸਤੇ 'ਤੇ ਦਰਜਨਾਂ ਪਿੰਡਾਂ ਦੇ ਵਸਨੀਕ ਲੰਘਦੇ ਹਨ ਅਤੇ ਬਨੂੜ ਨੂੰ ਲਾਲੜੂ ਨਾਲ ਜੋੜਨ ਦਾ ਇਹ ਇਕੋ-ਇਕ ਸਿੱਧਾ 'ਤੇ ਘੱਟ ਦੂਰੀ ਵਾਲਾ ਰਾਹ ਹੈ | ਉਨ੍ਹਾਂ ਕਿਹਾ ਕਿ ਪੁੱਟੀ ਗਈ ਪੁਲੀ ਦੇ ਇਕ ਹਿੱਸੇ ਵਿਚ ਪਾਣੀ ਭਰਿਆ ਖੱਡਿਆਂ ਹੈ, ਜਿਸ ਨੂੰ ਅੱਜ ਕੱਢਣਾ ਸ਼ੁਰੂ ਕੀਤਾ ਗਿਆ ਹੈ | ਉਨ੍ਹਾਂ ਮੰਗ ਕੀਤੀ ਕਿ ਇੱਥੇ ਦੁਬਾਰਾ ਪਾਈਪਾਂ ਵਾਲੀ ਆਰਜ਼ੀ ਪੁਲੀ ਬਣਾਉਣ ਦੀ ਥਾਂ ਪੱਕੀ ਪੁਲੀ ਦੀ ਉਸਾਰੀ ਕਰਾਈ ਜਾਵੇ ਤਾਂ ਕਿ ਆਵਾਜਾਈ ਨੂੰ ਦਰਪੇਸ਼ ਮੁਸ਼ਕਲਾਂ ਹੱਲ ਹੋ ਸਕਣ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਦੀ ਸਸਤੀ ਸ਼ਰਾਬ ਪਾਈ ਜਾਂਦੀ ਸੀ ਮਹਿੰਗੇ ਬਰਾਂਡ ਦੀਆਂ ਬੋਤਲਾਂ 'ਚ ਅਗਲੀ ਖ਼ਬਰ ਚੇਅਰਮੈਨ ਤੇਜਿੰਦਰ ਮਹਿਤਾ ਵਲੋਂ ਕਾਲਜਾਂ ਨਾਲ ਮੀਟਿੰਗ <br/>
Ad Position 24