28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਚੌਥਾ ਦਰਜਾ ਮੁਲਾਜ਼ਮਾਂ ਵਲੋਂ ਮੰਗ ਹਫ਼ਤੇ ਦੌਰਾਨ ਸਰਕਾਰੀ ਕਾਲਜਾਂ ਅੱਗੇ ਕੀਤੀਆਂ ਗੇਟ ਰੈਲੀਆਂ - ਦਰਸ਼ਨ ਸਿੰਘ ਲੁਬਾਣਾ

Ad Position 21
No active advertisement
ਅਜੀਤ ਡੈਸਕ 24-04-2026
ਨਾਭਾ, 23 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਮੰਗ ਹਫ਼ਤੇ ਵਜੋਂ ਸਥਾਨਕ ਸਰਕਾਰੀ ਰਿਪੁਦਮਨ ਕਾਲਜ ਦੇ ਮੇਨ ਗੇਟਾਂ ਅੱਗੇ ਰੋਸ ਰੈਲੀ ਕੀਤੀ ਗਈ, ਜਿਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਆਗੂਆਂ ਤੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ | ਇਸ ਗੇਟ ਰੈਲੀ ਦੀ ਅਗਵਾਈ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੂਬਾ ਮੀਤ ਪ੍ਰਧਾਨ ਰਾਮ ਲਾਲ ਰਾਮਾ, ਪੈਨਸ਼ਨਰਜ਼ ਦੇ ਪ੍ਰਧਾਨ ਸ਼ਿਵ ਚਰਨ, ਸਟੇਟ ਕਾਲਜ ਦੇ ਪ੍ਰਧਾਨ ਰਾਮ ਜੋਧਾ, ਵੁਮੈਨ ਕਾਲਜ ਦੇ ਪ੍ਰਧਾਨ ਸੁਨੀਲ ਦੱਤ, ਬਿਕਰਮ ਕਾਲਜ ਦੇ ਪ੍ਰਧਾਨ ਬੁੱਧ ਰਾਮ, ਜ਼ਿਲ੍ਹਾ ਚੇਅਰਮੈਨ ਦੀਪ ਚੰਦ ਹੰਸ ਆਦਿ ਆਗੂਆਂ ਨੇ ਕੀਤੀ | ਰੈਲੀ ਵਿਚ ਪੰਜਾਬ ਦੇ 64 ਸਰਕਾਰੀ ਕਾਲਜਾਂ ਦੇ ਅਧਿਕਾਰੀਆਂ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਕਾਲਜਾਂ ਵਿਚਲੇ ਕੱਚੇ ਚੌਥਾ ਦਰਜਾ ਕਰਮੀਆਂ ਨੂੰ ਸਾਲ 2001, ਸਾਲ 2011, ਸਾਲ 2015, ਸਾਲ 2016 ਵਿਚ ਮੁਲਾਜ਼ਮਾਂ ਨੂੰ ਰੈਗੂਲਾਈਜੇਸ਼ਨ ਕਰਨ ਲਈ ਜਾਰੀ ਨੀਤੀਆਂ ਨੂੰ ਲਾਗੂ ਨਹੀਂ ਕੀਤਾ ਤੇ ਨਾ ਹੀ ਕੋਈ ਵੀ ਕੱਚਾ ਕਰਮੀਂ ਪੱਕਾ ਕੀਤਾ ਹੈ ਜੋ ਕਿ ਕਾਲਜਾਂ ਵਿਚਲੇ ਸਮੁੱਚੇ ਕੱਚੇ ਮੁਲਾਜ਼ਮਾਂ ਨਾਲ ਧੱਕਾ ਤੇ ਬੇਇਨਸਾਫ਼ੀ ਕੀਤੀ ਗਈ ਹੈ | ਆਗੂਆਂ ਨੇ ਕਿਹਾ ਕਿ ਸਾਲ 2016 ਵਿਚ ਜਾਰੀ ਰੈਗੂਲਾਈਜੇਸ਼ਨ ਨੀਤੀ ਜਿਸ ਤਹਿਤ ਤਿੰਨ ਸਾਲ, ਪੰਜ ਸਾਲ ਅਤੇ ਦਸ ਸਾਲਾਂ ਦੀ ਸੇਵਾ ਪੂਰੀ ਕਰ ਚੁੱਕੇ ਕਰਮੀਆਂ ਨੂੰ ਰੈਗੂਲਰ ਕੀਤਾ ਜਾਣਾ ਸੀ, ਪਰੰਤੂ ਉਚੇਰੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ, ਖੇਤਰੀ ਅਧਿਕਾਰੀਆਂ ਨੇ ਇਨ੍ਹਾਂ ਨੀਤੀਆਂ ਨੂੰ ਅੱਖੋਂ ਓਹਲੇ ਕਰ ਦਿੱਤਾ ਸੀ | ਚੌਥਾ ਦਰਜਾ ਮੁਲਾਜ਼ਮਾਂ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਾਲਜਾਂ ਦੇ ਕਰਮਚਾਰੀਆਂ ਨਾਲ ਕੀਤੀ ਗਈ ਬਹੁਤ ਵੱਡੀ ਬੇਇਨਸਾਫ਼ੀ ਹੈ | ਇਨ੍ਹਾਂ ਆਗੂਆਂ ਨੇ ਦੱਸਿਆ ਕਿ ਡਾਇਰੈਕਟਰ ਕਾਲਜ ਵਲੋਂ ਪੰਜਾਬ ਵਿਚਲੇ ਸਮੂਹ ਪਿ੍ੰਸੀਪਲਾਂ ਨੂੰ ਇਕ ਪੱਤਰ 5 ਅਪ੍ਰੈਲ 2026 ਨੂੰ ਜਾਰੀ ਕਰਕੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਰੈਗੂਲਾਈਜੇਸ਼ਨ ਨੀਤੀ 16 ਮਈ 2023 ਵਿਚ ਦਰਸਾਈਆਂ ਹਦਾਇਤਾਂ ਅਨੁਸਾਰ ਕਾਲਜਾਂ ਵਿਚਲੇ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਕੱਚੇ ਚੌਥਾ ਦਰਜਾ ਕਰਮਚਾਰੀਆਂ ਨੂੰ ਨਿਯਮਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਇਹ ਵੀ ਚੱਲ ਰਹੇ ਸੰਘਰਸ਼ਾਂ ਦਾ ਹੀ ਹਿੱਸਾ ਹੈ | ਇਨ੍ਹਾਂ ਆਗੂਆਂ ਨੇ ਸਪਸ਼ਟ ਕੀਤਾ ਕਿ ਮੌਜੂਦਾ ਸਰਕਾਰ ਵਲੋਂ 2023 ਵਿਚ ਜਾਰੀ ਕੀਤੀ ਰੈਗੂਲਾਈਜੇਸ਼ਨ ਨੀਤੀ ਤਹਿਤ ਸਮੁੱਚੇ ਕੱਚੇ ਕਰਮਚਾਰੀਆਂ ਦਾ ਸੇਵਾ ਵਿਚ ਆਰਥਿਕ ਸ਼ੋਸ਼ਣ ਕੀਤਾ ਗਿਆ ਹੈ, ਇਸ ਨੀਤੀ ਤਹਿਤ ਰੈਗੂਲਰ ਹੋਣ ਵਾਲੇ ਚੌਥਾ ਦਰਜਾ ਕੱਚੇ ਕਰਮਚਾਰੀ ਨੂੰ ਉੱਕਾ-ਪੁੱਕਾ 15000/- ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ ਤੇ ਭਵਿੱਖੀ ਕੋਈ ਵਾਧਾ ਨਹੀਂ ਹੋਵੇਗਾ ਤੇ 58 ਸਾਲ ਦੀ ਉਮਰ ਵਿਚ ਉਸ ਨੰੂ ਸੇਵਾਵਾਂ ਤੋਂ ਫ਼ਾਰਗ ਕਰ ਦਿੱਤਾ ਜਾਵੇ, ਇਸ ਤਰ੍ਹਾਂ ਮੌਜੂਦਾ ਸਰਕਾਰ ਨੇ ਪੰਜਾਬ ਵਿਚਲੇ ਸਮੁੱਚੇ ਕੱਚੇ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕੀਤਾ ਹੈ ਅਤੇ ਘੱਟੋ-ਘੱਟ ਉਜ਼ਰਤਾਂ ਤੋਂ ਵੀ ਘੱਟ ਤਨਖ਼ਾਹਾਂ ਦਾ ਫ਼ੈਸਲਾ ਕਰਕੇ ਜ਼ਬਰਦਸਤ ਆਰਥਿਕ ਸ਼ੋਸ਼ਣ ਕੀਤਾ ਗਿਆ ਹੈ | ਇਨ੍ਹਾਂ ਆਗੂਆਂ ਨੇ ਮੰਗ ਕੀਤੀ ਕਿ ਸਮੁੱਚੇ ਕੱਚੇ ਮੁਲਾਜ਼ਮਾਂ ਨੂੰ ਮਾਨਯੋਗ ਉੱਚ ਅਦਾਲਤਾਂ ਦੇ ਫ਼ੈਸਲਿਆਂ ਦੀ ਰੌਸ਼ਨੀ ਵਿਚ ਜਦ ਕਿ ਬਰਾਬਰ ਕੰਮ ਬਰਾਬਰ ਤਨਖ਼ਾਹ ਦੇਣ ਯੋਗ ਹਨ ਤੇ ਵੇਤਨ ਕਮਿਸ਼ਨ ਵਲੋਂ ਸਿਫ਼ਾਰਸ਼ ਕੀਤੇ ਤਨਖ਼ਾਹ ਸਕੇਲਾਂ ਸਮੇਤ ਸਾਰੇ ਭੱਤਿਆਂ 'ਤੇ ਸਾਲਾਨਾ ਇੰਕਰੀਮੈਂਟ ਦੇਣ ਯੋਗ ਹੈ ਅਤੇ ਪੈਨਸ਼ਨਰਾਂ ਦੇਣ ਯੋਗ ਹੈ | ਇਨ੍ਹਾਂ ਆਗੂਆਂ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਨਿੰਦਾ ਕਰਦੇ ਹੋਏ ਮੰਗ ਕੀਤੀ ਕਿ ਸਮੁੱਚੇ ਕੱਚੇ ਮੁਲਾਜ਼ਮਾਂ 'ਤੇ 2016 ਦੀ ਨੀਤੀ ਲਾਗੂ ਕੀਤੀ ਜਾਵੇ ਜਾਂ 2023 ਦੀ ਨੀਤੀ ਵਿੱਚ ਸੋਧ ਕੀਤੀ ਜਾਵੇ | ਇਨ੍ਹਾਂ ਨੇ ਸਮੁੱਚੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਪਹਿਲੀ ਮਈ ਲੇਬਰ ਡੇਅ ਵਾਲੇ ਦਿਨ ਰੈਲੀਆਂ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇ | ਅੱਜ ਦੀ ਰੈਲੀ ਵਿਚ ਸੀਨੀ. ਮੀਤ ਪ੍ਰਧਾਨ ਸੁਨੀਲ ਗਾਂਗਟ, ਗੁਰਦਰਸ਼ਨ ਸਿੰਘ, ਬਲਜੀਤ ਬੱਲੀ, ਜਸਪਾਲ ਸਿੰਘ ਪਸ਼ੂ ਪਾਲਨ, ਬਲਵਿੰਦਰ ਸਿੰਘ ਜੰਗਲਾਤ ਵਿਭਾਗ, ਰਾਮ ਨਰੇਸ਼, ਕੇਸਰ ਸਿੰਘ, ਗੁਰਤੇਜ ਸਿੰਘ, ਵਰਿੰਦਰ ਗਾਗਟ, ਪ੍ਰੇਮ ਕੁਮਾਰ, ਬੁੱਧ ਰਾਮ, ਗੁਰਪ੍ਰੀਤ ਸਿੰਘ ਵੁਮੈਨ ਕਾਲਜ, ਭਜਨ ਸਿੰਘ ਫਿਜ਼ੀਕਲ ਕਾਲਜ, ਅਮਰਜੀਤ ਸਿੰਘ, ਹਨੀ, ਅਜੇ ਕੁਮਾਰ ਆਦਿ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਅਖੀਰ ਵਿਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਵਲੋਂ ਭਰੇ ਇਕੱਠ ਵਿਚ ਦੀ ਕਲਾਸ ਫੋਰਥ ਗੌਰਮਿੰਟ
Ad Position 22
No active advertisement
ਪਿਛਲੀ ਖ਼ਬਰ ਸ਼ਹਿਰ 'ਚ ਗਰਮੀਆਂ ਨੂੰ ਸੁਖਾਲਾ ਬਣਾਉਣ ਲਈ ਬਿਜਲੀ ਨਿਗਮ ਮੁਸਤੈਦ, ਜ਼ਰੂਰੀ ਮੁਰੰਮਤ ਕਾਰਨ ਰਹੇਗੀ ਬਿਜਲੀ ਬੰਦ ਅਗਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ 22ਵੀਂ ਬੱਸ ਨੂੰ ਕੀਤਾ ਰਵਾਨਾ
Ad Position 24