28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸ਼ਹਿਰ 'ਚ ਗਰਮੀਆਂ ਨੂੰ ਸੁਖਾਲਾ ਬਣਾਉਣ ਲਈ ਬਿਜਲੀ ਨਿਗਮ ਮੁਸਤੈਦ, ਜ਼ਰੂਰੀ ਮੁਰੰਮਤ ਕਾਰਨ ਰਹੇਗੀ ਬਿਜਲੀ ਬੰਦ

Ad Position 21
No active advertisement
ਅਜੀਤ ਡੈਸਕ 24-04-2026
ਪਟਿਆਲਾ, 23 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ ਵਲੋਂ ਸਿਸਟਮ ਦੀ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਦੇ ਕਾਰਜਾਂ ਤਹਿਤ 23 ਅਪ੍ਰੈਲ ਤੋਂ 26 ਅਪ੍ਰੈਲ ਤੱਕ ਸ਼ਹਿਰ ਦੇ ਕਈ ਮੁੱਖ ਹਿੱਸਿਆਂ ਵਿਚ ਲੰਬੇ ਬਿਜਲੀ ਕੱਟ ਲਗਾਉਣ ਦਾ ਐਲਾਨ ਕੀਤਾ ਗਿਆ ਹੈ | ਬਿਜਲੀ ਨਿਗਮ ਅਨੁਸਾਰ ਇਹ ਕਟੌਤੀ ਗਰਮੀਆਂ ਦੇ ਸੀਜ਼ਨ ਤੋਂ ਪਹਿਲਾਂ ਲਾਈਨਾਂ ਅਤੇ ਟਰਾਂਸਫ਼ਾਰਮਰਾਂ ਦੀ ਹਾਲਤ ਸੁਧਾਰਨ ਲਈ ਕੀਤੀ ਜਾ ਰਹੀ ਹੈ | ਇਸ ਦੌਰਾਨ 24 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸ਼ਹਿਰ ਦੇ ਪਾਸ਼ ਇਲਾਕਿਆਂ ਵਿਚ ਕੱਟ ਲੱਗਣਗੇ | ਜਿਸ ਵਿਚ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਨਿਊ ਲਾਲ ਬਾਗ਼, ਅੱਪਰ ਮਾਲ ਰੋਡ, ਧਾਲੀਵਾਲ ਕਾਲੋਨੀ, ਯਾਦਵਿੰਦਰਾ ਕਾਲੋਨੀ, ਪੋਸਟ ਆਫ਼ਿਸ ਰੋਡ ਅਤੇ ਚਿਲਡਰਨ ਮੈਮੋਰੀਅਲ ਚੌਂਕ ਦੇ ਆਸ-ਪਾਸ ਦੇ ਇਲਾਕੇ ਪ੍ਰਭਾਵਿਤ ਰਹਿਣਗੇ | ਇਸ ਤੋਂ ਇਲਾਵਾ 25 ਅਪ੍ਰੈਲ ਨੂੰ ਮੋਤੀ ਬਾਗ਼, ਗੁਰੂ ਤੇਗ਼ ਬਹਾਦਰ ਕਾਲੋਨੀ, ਨਰੂਲਾ ਕਾਲੋਨੀ, ਗੋਕੁਲ ਟਾਵਰ, ਧੀਰੂਮਾਜਰੀ, ਅਰਜੁਨ ਨਗਰ, ਨਗਰ ਨਿਗਮ ਦਫ਼ਤਰ, ਲੋਅਰ ਮਾਲ ਰੋਡ, ਰਘਬੀਰ ਨਗਰ, ਗੋਬਿੰਦ ਮਾਰਗ ਅਤੇ ਮਾਡਲ ਟਾਊਨ ਵਿਚ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬਿਜਲੀ ਬੰਦ ਰਹੇਗੀ | 26 ਅਪ੍ਰੈਲ ਦਿਨ ਐਤਵਾਰ ਵਾਲੇ ਦਿਨ ਫੂਲਕੀਆਂ ਐਨਕਲੇਵ, ਪੁਲਿਸ ਲਾਈਨ, ਕੇਂਦਰੀ ਜੇਲ੍ਹ ਅਤੇ ਮਿੰਨੀ ਸਕੱਤਰੇਤ ਵਰਗੇ ਸਰਕਾਰੀ ਕੰਪਲੈਕਸਾਂ ਵਾਲੇ ਇਲਾਕਿਆਂ ਵਿਚ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਕੱਟ ਰਹੇਗਾ | ਕੁੱਝ ਖ਼ਾਸ ਇਲਾਕਿਆਂ ਵਿਚ ਚਾਰੇ ਦਿਨ ਰੋਜ਼ਾਨਾ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰੱਖੀ ਜਾਵੇਗੀ | ਇਨ੍ਹਾਂ ਵਿਚ ਕੇਸਰ ਬਾਗ਼, ਰਾਘੋਮਾਜਰਾ, ਨੈਣਾਂ ਐਨਕਲੇਵ, ਪੀਲੀ ਸੜਕ, ਅਰਜੁਨ ਨਗਰ, ਲੋਅਰ ਮਾਲ, ਮੋਦੀ ਕਾਲਜ, ਪ੍ਰੀਤ ਗਲੀ ਅਤੇ ਬੁੱਢਾ ਦਲ ਪਬਲਿਕ ਸਕੂਲ ਦੇ ਇਲਾਕੇ ਸ਼ਾਮਲ ਹਨ |
Ad Position 22
No active advertisement
ਪਿਛਲੀ ਖ਼ਬਰ ਗਰਮੀ ਪੈਣ ਕਾਰਨ ਮੰਡੀ 'ਚ ਕਣਕ ਦੀ ਆਮਦ ਵਧੀ—ਫੜ੍ਹਾਂ 'ਚ ਕਣਕ ਦੇ ਲੱਗੇ ਢੇਰ ਅਗਲੀ ਖ਼ਬਰ ਚੌਥਾ ਦਰਜਾ ਮੁਲਾਜ਼ਮਾਂ ਵਲੋਂ ਮੰਗ ਹਫ਼ਤੇ ਦੌਰਾਨ ਸਰਕਾਰੀ ਕਾਲਜਾਂ ਅੱਗੇ ਕੀਤੀਆਂ ਗੇਟ ਰੈਲੀਆਂ - ਦਰਸ਼ਨ ਸਿੰਘ ਲੁਬਾਣਾ
Ad Position 24