ਬਨੂੜ, 23 ਅਪ੍ਰੈਲ (ਭੁਪਿੰਦਰ ਸਿੰਘ)-ਨਗਰ ਕੌਂਸਲ ਬਨੂੜ ਦੀ ਹੋਈ ਨਵੀਂ ਵਾਰਡਬੰਦੀ 'ਚ ਨਿਰਧਾਰਿਤ ਕੀਤੇ ਗਏ ਨਕਸ਼ਿਆਂ ਨੂੰ ਦਰਕਿਨਾਰ ਕਰਕੇ ਵੋਟਾਂ ਦੀ ਦੂਰ-ਦੁਰੇਡੇ ਦੇ ਵਾਰਡਾਂ ਵਿਚ ਕੀਤੀ ਗਈ ਵੰਡ ਦਾ ਮਾਮਲਾ ਰਾਜ ਦੇ ਚੋਣ ਕਮਿਸ਼ਨਰ ਕੋਲ ਪਹੁੰਚ ਗਿਆ ਹੈ¢ ਹਲਕੇ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠਲੇ ਵਫ਼ਦ ਨੇ ਅੱਜ ਰਾਜ ਚੋਣ ਕਮਿਸ਼ਨਰ ਦੀ ਸਕੱਤਰ ਰਾਜਦੀਪ ਕੌਰ ਨੂੰ ਲਿਖ਼ਤੀ ਮੰਗ ਪੱਤਰ ਸੌਂਪ ਕੇ ਵੋਟਰ ਲਿਸਟਾਂ ਨਾਲ ਕੀਤੀ ਜਾ ਰਹੀ ਤੋੜ-ਭੰਨ ਨੂੰ ਤੁਰੰਤ ਰੋਕਣ ਅਤੇ ਵਾਰਡਬੰਦੀ ਵਿਚ ਦਰਸਾਏ ਨਕਸ਼ਿਆਂ ਅਨੁਸਾਰ ਵੋਟਾਂ ਨੂੰ ਸੂਚੀਆਂ ਵਿਚ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ¢ ਵਫ਼ਦ ਵਿਚ ਨਗਰ ਕÏਾਸਲ ਦੇ ਸਾਬਕਾ ਪ੍ਰਧਾਨ ਜਗਤਾਰ ਸਿੰਘ ਕੰਬੋਜ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ ਅਤੇ ਸਾਬਕਾ ਕÏਾਸਲਰ ਸੁਰਿੰਦਰ ਸਿੰਘ ਸੋਨੀ ਸੰਧੂ ਵੀ ਸ਼ਾਮਿਲ ਸਨ¢ ਸ੍ਰੀ ਕੰਬੋਜ ਨੇ ਚੋਣ ਅਧਿਕਾਰੀ ਦੇ ਧਿਆਨ ਵਿਚ ਲਿਆਂਦਾ ਕਿ ਬਨੂੜ ਵਿਖੇ ਵਾਰਡਬੰਦੀ ਦੀ ਨੋਟੀਫ਼ਿਕੇਸ਼ਨ ਹੋਣ ਤੋਂ ਬਾਅਦ ਵੋਟਰਾਂ ਦੇ ਪੂਰੇ ਦੇ ਪੂਰੇ ਬਲਾਕ ਦੂਰ ਦੁਰੇਡੇ ਦੇ ਵਾਰਡਾਂ ਵਿਚ ਬਦਲੇ ਜਾ ਰਹੇ ਹਨ¢ ਉਨ੍ਹਾਂ ਕਿਹਾ ਕਿ ਇਹ ਸਾਰਾ ਕੁੱਝ ਹੁਕਮਰਾਨ ਧਿਰ ਦੇ ਆਗੂ ਨਗਰ ਕੌਂਾਸਲ ਦੇ ਦਫ਼ਤਰ ਵਿਚ ਬੈਠ ਕੇ ਕਰਵਾ ਰਹੇ ਹਨ¢ ਉਨ੍ਹਾਂ ਕਿਹਾ ਕਿ ਕਈਾ ਵਾਰਡਾਂ ਦੀਆਂ 200-200 ਦੇ ਕਰੀਬ ਵੋਟਾਂ ਵੀ ਦੂਰ-ਦੂਰ ਦੇ ਵਾਰਡਾਂ ਵਿਚ ਬਦਲ ਦਿੱਤੀਆਂ ਗਈਆਂ ਹਨ¢ ਇਸ ਕਾਰਨ ਕਈਾ ਵਾਰਡਾਂ ਵਿਚ ਇਕ ਹਜ਼ਾਰ ਤੋਂ ਵੀ ਘੱਟ ਵੋਟ ਰਹਿ ਗਈ ਹੈ ਅਤੇ ਕਈਾ ਵਾਰਡਾਂ ਵਿਚ ਵੋਟਾਂ ਦੀ ਗਿਣਤੀ ਦੋ ਹਜ਼ਾਰ ਤੋਂ ਵੱਧ ਗਈ ਹੈ¢ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਇਸ ਤਰਾਂ ਹੋਣ ਨਾਲ ਵੋਟਰਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਵੇਗਾ¢ ਦੂਰ ਦੁਰੇਡੇ ਪੋਲਿੰਗ ਬੂਥ ਬਣਨ ਨਾਲ ਵੋਟਰ ਵੋਟ ਦੀ ਵਰਤੋਂ ਨਹੀਂ ਕਰ ਸਕਣਗੇ ਅਤੇ ਜਾਅਲੀ ਵੋਟਾਂ ਦਾ ਭੁਗਤਾਨ ਹੋਵੇਗਾ¢ ਉਨ੍ਹਾਂ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਪੜਤਾਲ ਕਰਵਾਈ ਜਾਵੇ ਅਤੇ ਵਾਰਡਬੰਦੀ ਅਨੁਸਾਰ ਹੀ ਵੋਟਰ ਸੂਚੀਆਂ ਬਣਾਈਆਂ ਜਾਣ¢ ਸ੍ਰੀ ਕੰਬੋਜ ਨੇ ਦੱਸਿਆ ਕਿ ਚੋਣ ਅਧਿਕਾਰੀ ਨੇ ਉਨ੍ਹਾਂ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਿਵਾਇਆ ਹੈ¢