27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸੀਨੀਅਰ ਅਕਾਲੀ ਆਗੂ ਕਿ੍ਸ਼ਨ ਸਿੰਘ ਸਨੌਰ ਨੂੰ ਵੱਡਾ ਸਦਮਾ, ਟਕਸਾਲੀ ਅਕਾਲੀ ਆਗੂ ਜਥੇਦਾਰ ਪ੍ਰਕਾਸ਼ ਸਿੰਘ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 24-04-2026
ਸਨੌਰ, 23 ਅਪ੍ਰੈਲ (ਮੋਹਣ ਸਿੰਘ ਭੱਟੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਬੁਲਾਰੇ ਕਿ੍ਸ਼ਨ ਸਿੰਘ ਸਨੌਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਜੀਜਾ ਅਤੇ ਪੰਥਕ ਸਫਾਂ ਦੇ ਜਾਣੇ-ਪਛਾਣੇ ਚਿਹਰੇ ਜਥੇਦਾਰ ਪ੍ਰਕਾਸ਼ ਸਿੰਘ (80) ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ | ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ | ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਦੇ ਸਿਆਸੀ, ਧਾਰਮਿਕ ਅਤੇ ਸਮਾਜਿਕ ਹਲਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ | ਜਥੇਦਾਰ ਪ੍ਰਕਾਸ਼ ਸਿੰਘ ਦਾ ਜੀਵਨ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਰਿਹਾ | ਉਹ ਉਨ੍ਹਾਂ ਟਕਸਾਲੀ ਆਗੂਆਂ ਵਿਚੋਂ ਇਕ ਸਨ, ਜਿਨ੍ਹਾਂ ਨੇ ਪਾਰਟੀ ਦੇ ਚੰਗੇ ਅਤੇ ਮਾੜੇ, ਦੋਵਾਂ ਸਮਿਆਂ ਵਿਚ ਚਟਾਨ ਵਾਂਗ ਖੜ੍ਹ ਕੇ ਸੇਵਾ ਕੀਤੀ | ਉਨ੍ਹਾਂ ਨੂੰ ਪਾਰਟੀ ਦੇ ਇੱਕ ਨਿਧੜਕ ਝੰਡਾਬਰਦਾਰ ਵਜੋਂ ਜਾਣਿਆ ਜਾਂਦਾ ਸੀ | ਉਨ੍ਹਾਂ ਦੀ ਮੌਤ ਨਾਲ ਅਕਾਲੀ ਦਲ ਨੇ ਇਕ ਅਜਿਹਾ ਤਜਰਬੇਕਾਰ ਆਗੂ ਗੁਆ ਦਿੱਤਾ ਹੈ, ਜਿਸ ਦੀ ਕਮੀ ਕਦੇ ਪੂਰੀ ਨਹੀਂ ਕੀਤੀ ਜਾ ਸਕਦੀ | ਆਪਣੇ ਲੰਮੇ ਸਿਆਸੀ ਸਫ਼ਰ ਦੌਰਾਨ ਜਥੇਦਾਰ ਪ੍ਰਕਾਸ਼ ਸਿੰਘ ਨੇ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਵਜੋਂ ਵੀ ਸ਼ਾਨਦਾਰ ਸੇਵਾਵਾਂ ਨਿਭਾਈਆਂ | ਉਨ੍ਹਾਂ ਦੇ ਕਾਰਜਕਾਲ ਦੌਰਾਨ ਸਨੌਰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਮਿਲੀ ਸੀ | ਉਹ ਲੋਕਾਂ ਦੇ ਦੁੱਖ-ਸੁੱਖ ਵਿਚ ਹਮੇਸ਼ਾ ਸ਼ਾਮਲ ਹੁੰਦੇ ਸਨ, ਜਿਸ ਕਾਰਨ ਆਮ ਜਨਤਾ ਵਿਚ ਉਨ੍ਹਾਂ ਦਾ ਕਾਫ਼ੀ ਸਤਿਕਾਰ ਸੀ | ਕਿ੍ਸ਼ਨ ਸਿੰਘ ਸਨੌਰ ਅਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਕਿਹਾ ਕਿ ਜਥੇਦਾਰ ਪ੍ਰਕਾਸ਼ ਸਿੰਘ ਇੱਕ ਨਿਸ਼ਕਾਮ ਸੇਵਕ ਸਨ | ਉਨ੍ਹਾਂ ਦਾ ਜਾਣਾ ਪਰਿਵਾਰ ਲਈ ਤਾਂ ਨਾ ਪੂਰਿਆ ਜਾਣ ਵਾਲਾ ਘਾਟਾ ਹੈ ਹੀ, ਪਰ ਪਾਰਟੀ ਨੇ ਵੀ ਆਪਣਾ ਇੱਕ ਮਜ਼ਬੂਤ ਸਤੰਭ ਗੁਆ ਲਿਆ ਹੈ | ਕਿ੍ਸ਼ਨ ਸਿੰਘ ਸਨੌਰ ਦੇ ਅਨੁਸਾਰ, ਜਥੇਦਾਰ ਪ੍ਰਕਾਸ਼ ਸਿੰਘ ਹੀ ਉਨ੍ਹਾਂ ਦੇ ਸਿਆਸੀ ਗੁਰੂ ਵੀ ਸਨ ਜਿਨ੍ਹਾਂ ਨੇ ਉਂਗਲੀ ਫੜ ਕੇ ਉਨ੍ਹਾਂ ਨੂੰ ਸਿਆਸਤ ਦੀ ਪੁੱਠ ਦਿੱਤੀ | ਉਨ੍ਹਾਂ ਦਾ ਅੰਤਿਮ ਸਸਕਾਰ ਸੇਜਲ ਅੱਖਾਂ ਦੇ ਨਾਲ ਬੋਲੜ ਰੋਡ ਸਨੌਰ ਦੀ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ | ਇਸ ਮੌਕੇ ਲਖਵਿੰਦਰ ਸਿੰਘ ਸਾਬਕਾ ਚੇਅਰਮੈਨ, ਦਵਿੰਦਰਪਾਲ ਸਿੰਘ ਵਾਲੀਆ, ਬਲਦੇਵ ਸਿੰਘ ਖੁੱਡਾ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਹਰਮਿੰਦਰ ਸਿੰਘ ਜੋਗੀਪੁਰ, ਹਰਜਿੰਦਰ ਸਿੰਘ ਹਰੀਕਾ ਪ੍ਰਧਾਨ ਨਗਰ ਕੌਂਸਲ, ਚਰਨਜੀਤ ਸਿੰਘ, ਹਰਦੀਪ ਸਿੰਘ ਜਥੇਦਾਰ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ ਪ੍ਰਧਾਨ ਟਰਾਂਸਪੋਰਟ, ਬੂਟਾ ਸਿੰਘ ਪ੍ਰਧਾਨ, ਅਮਰੀਕ ਸਿੰਘ, ਭੁਪਿੰਦਰ ਸਿੰਘ, ਪ੍ਰੀਤਮ ਸਿੰਘ ਮੀਤ ਪ੍ਰਧਾਨ, ਸੁੱਖੀ ਖਾਕਟਾਂ, ਤਰਸੇਮ ਸਿੰਘ ਐਮ ਸੀ, ਛੋਟਾ ਸਿੰਘ, ਵਿਕੀ ਸਾਬਕਾ ਐਮ.ਸੀ., ਇਕਬਾਲ ਸਿੰਘ, ਗੁਰਜੰਟ ਬਨੂੜ, ਬੱਬੀ ਗੋਇਲ, ਮਨਜੀਤ ਸਿੰਘ ਸਾਬਕਾ ਪ੍ਰਧਾਨ ਸ਼ਹੀਦ ਊਧਮ ਸਿੰਘ ਪਾਰਕ, ਸੁਰਜੀਤ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਸਨੌਰ 'ਤੇ ਹੋਏ ਵੱਡੀ ਗਿਣਤੀ ਵਿਚ ਸਥਾਨਕ ਆਗੂਆਂ ਅਤੇ ਵਸਨੀਕਾਂ ਨੇ ਕਿ੍ਸਨ ਸਿੰਘ ਸਨੌਰ ਨਾਲ ਦੁੱਖ ਸਾਂਝਾਂ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਮਿਸ਼ਨ ਦੀ ਬੈਠਕ 'ਚ ਕਿਸਾਨਾਂ ਨੂੰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ ਅਗਲੀ ਖ਼ਬਰ ਨਗਰ ਕੌਂਸਲ ਬਨੂੜ ਦੀਆਂ ਵੋਟਾਂ ਇੱਧਰ-ਉੱਧਰ ਕਰਨ ਦਾ ਮਾਮਲਾ ਰਾਜ ਚੋਣ ਕਮਿਸ਼ਨਰ ਕੋਲ ਪੁੱਜਾ
Ad Position 24