27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸ੍ਰੀ ਗੁਰੂ ਨਾਨਕ ਮਿਸ਼ਨ ਦੀ ਬੈਠਕ 'ਚ ਕਿਸਾਨਾਂ ਨੂੰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ

Ad Position 21
No active advertisement
ਅਜੀਤ ਡੈਸਕ 24-04-2026
ਪਟਿਆਲਾ, 23 ਅਪ੍ਰੈਲ (ਮਨਦੀਪ ਸਿੰਘ ਖਰੌੜ)-ਸ੍ਰੀ ਗੁਰੂ ਨਾਨਕ ਪਾਣੀ ਬਚਾਓ ਦਰਖ਼ਤ ਲਗਾਓ ਮਿਸ਼ਨ ਪੰਜਾਬ ਦੀ ਬੈਠਕ ਬਲਕਾਰ ਸਿੰਘ ਕਾਹਨਾਹੇੜੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ | ਵਾਤਾਵਰਨ ਸਾਫ਼-ਸੁਥਰਾ ਰੱਖਣ ਲਈ ਕਿਸਾਨ ਅੱਗੇ ਆਉਣ | ਪਿਛਲੀ ਝੋਨੇ ਦੀ ਫ਼ਸਲ ਵਿਚ ਬਹੁਤੇ ਕਿਸਾਨ ਅੱਗ ਲਗਾਉਣੀ ਛੱਡ ਗਏ ਸਨ | ਧਰਤੀ ਦੀ ਵੱਧ ਰਹੀ ਤਪਸ਼ ਤੇ ਪੈ ਰਹੀ ਗਰਮੀ ਵਿਚ ਅੱਗ ਲਗਾਉਣ ਨਾਲ ਹੋਰ ਤਪਸ਼ ਵੱਧ ਜਾਂਦੀ ਹੈ ਤੇ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ | ਅੱਗ ਲਗਾਉਣ ਨਾਲ ਬਹੁਤ ਸਾਰੇ ਪਲੇ ਹੋਏ ਬੂਟੇ, ਦਰਖ਼ਤ, ਜੰਮ ਰਹੇ ਬੂਟੇ ਸੜ ਜਾਂਦੇ ਹਨ | ਧੰੂਏਾ ਕਰਕੇ ਸੜਕਾਂ ਤੇ ਹਾਦਸੇ ਹੋ ਜਾਂਦੇ ਹਨ ਤੇ ਜੀਵ-ਜੰਤੂ ਸੜ ਜਾਂਦੇ ਹਨ | ਸ੍ਰੀ ਗੁਰੂ ਨਾਨਕ ਮਿਸ਼ਨ ਵਲੋਂ ਇਕ ਵਾਰ ਫਿਰ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਰਹਿੰਦ ਖੂੰਹਦ ਨੂੰ ਅੱਗ ਨਾ ਲਗਾ ਕੇ ਆਪਣਾ ਸਮਾਜਿਕ ਫ਼ਰਜ਼ ਸਮਝਣ | ਧਰਤੀ ਜਿਸ ਉੱਤੇ ਅਸੀਂ ਸਾਰੇ ਜੀਵ ਰਹਿ ਰਹੇ ਹਾਂ ਇਸ ਧਰਤੀ ਤੇ ਵਾਤਾਵਰਨ ਦਾ ਸਹੀ ਸੰਤੁਲਨ ਬਣਾ ਕੇ ਰੱਖਣਾ ਵੀ ਸਾਡਾ ਫ਼ਰਜ਼ ਹੈ | ਇਸ ਲਈ ਕਿਸਾਨ ਵੱਧ ਤੋਂ ਵੱਧ ਬੂਟੇ ਵੀ ਲਾਉਣ | ਜੇ ਅਸੀਂ ਇਨ੍ਹਾਂ ਗੱਲਾਂ 'ਤੇ ਅਮਲ ਨਹੀਂ ਕਰਦੇ ਤਾਂ ਜਿਸ ਟਾਹਣੀ ਉੱਤੇ ਅਸੀਂ ਬੈਠੇ ਹਾਂ, ਉਸੇ ਨੂੰ ਵੱਢਣ ਲੱਗ ਰਹੇ ਹਾਂ, ਵਾਲੀ ਗੱਲ ਬਣ ਜਾਣੀ ਹੈ | ਮੀਟਿੰਗ ਵਿਚ ਜਗਰੂਪ ਸਿੰਘ ਪੰਜੋਲਾ, ਹਰਫੂਲ ਸਿੰਘ ਬੋਸਰ, ਦੀਦਾਰ ਸਿੰਘ, ਗੁਰਕਿ੍ਪਾਲ ਸਿੰਘ ਕਸਿਆਣਾ, ਜਗਜੀਤ ਬਾਰਨ, ਭੁਪਿੰਦਰ ਸਿੰਘ, ਰਵਿੰਦਰ ਸਿੰਘ, ਰਣਦੀਪ ਸਿੰਘ ਆਦਿ ਸ਼ਾਮਲ ਹੋਏ |
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਮਾਰੀ ਠੱਗੀ, ਮਾਮਲਾ ਦਰਜ ਅਗਲੀ ਖ਼ਬਰ ਸੀਨੀਅਰ ਅਕਾਲੀ ਆਗੂ ਕਿ੍ਸ਼ਨ ਸਿੰਘ ਸਨੌਰ ਨੂੰ ਵੱਡਾ ਸਦਮਾ, ਟਕਸਾਲੀ ਅਕਾਲੀ ਆਗੂ ਜਥੇਦਾਰ ਪ੍ਰਕਾਸ਼ ਸਿੰਘ ਦਾ ਦਿਹਾਂਤ
Ad Position 24