ਨਾਭਾ, 23 ਅਪ੍ਰੈਲ (ਕਰਮਜੀਤ ਸਿੰਘ, ਜਗਨਾਰ ਸਿੰਘ ਦੁਲੱਦੀ)-ਧਰਤੀ ਦਿਵਸ ਦੇ ਮੌਕੇ 'ਤੇ ਚਿਰਨਜੀਵ ਮੈਮੋਰੀਅਲ ਪਬਲਿਕ ਸਕੂਲ, ਮੋਤੀ ਬਾਗ ਨਾਭਾ ਵਿਖੇ ਵਿਦਿਆਰਥੀਆਂ ਨੇ ਚਾਰਟ ਮੇਕਿੰਗ, ਡਰਾਇੰਗ ਦੀਆਂ ਗਤੀਵਿਧੀਆਂ ਰਾਹੀਂ ਇਸ ਦਿਵਸ ਨੂੰ ਮਨਾਇਆ ਗਿਆ | ਇਸ ਸੰਬੰਧੀ ਗਤੀਵਿਧੀ ਵੀ ਕਰਵਾਈ ਗਈ | ਸਕੂਲ ਦੇ ਚੇਅਰਮੈਨ ਪ੍ਰੋਫੈਸਰ ਹਰਵਿੰਦਰ ਸਿੰਘ ਭਸੀਨ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਧਰਤੀ, ਕੁਦਰਤ ਵਲੋਂ ਮਿਲਿਆ ਹੋਇਆ ਅਨਮੋਲ ਖਜ਼ਾਨਾ ਹੈ | ਮਨੁੱਖ, ਪਸ਼ੂ ਪੰਛੀ ਤੇ ਜੀਵ ਜੰਤੂ ਸਭ ਦਾ ਰੈਣ ਬਸੇਰਾ ਹੈ ਪਰ ਅੱਜ ਦੇ ਮਸ਼ੀਨੀ ਯੁੱਗ ਵਿਚ ਇਸਦੀ ਦੁਰਵਰਤੋਂ ਹੋ ਰਹੀ ਹੈ | ਜਨਸੰਖਿਆ ਦੇ ਵਾਧੇ ਨਾਲ ਹਰੇ ਭਰੇ ਦਰਖ਼ਤ ਕੱਟੇ ਜਾ ਰਹੇ ਹਨ, ਤਾਪਮਾਨ ਦਿਨ-ਬ-ਦਿਨ ਵਧੀ ਜਾ ਰਿਹਾ ਹੈ | ਚੇਅਰਮੈਨ ਨੇ ਵਿਦਿਆਰਥੀਆਂ ਨੂੰ ਧਰਤੀ ਦਿਵਸ ਦੇ ਮੌਕੇ 'ਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ | ਸਕੂਲ ਦੇ ਮੁੱਖ ਅਧਿਆਪਕ ਰੁਪਿੰਦਰਜੀਤ ਕੌਰ ਚੁੱਘ ਦੀ ਦੇਖ-ਰੇਖ ਹੇਠ ਇਹ ਪ੍ਰੋਗਰਾਮ ਸਫਲਤਾਪੂਰਕ ਨੇਪਰੇ ਚੜਿ੍ਹਆ |