27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਅਕਾਲੀ ਦਲ ਵਾਰਿਸ ਪੰਜਾਬ ਵਲੋਂ ਸਿਆਸੀ, ਧਾਰਮਿਕ ਤੇ ਸਮਾਜਿਕ ਮਸਲਿਆਂ 'ਤੇ ਚਰਚਾ

Ad Position 21
No active advertisement
ਅਜੀਤ ਡੈਸਕ 24-04-2026
ਭੁੱਨਰਹੇੜੀ, 23 ਅਪ੍ਰੈਲ (ਧਨਵੰਤ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਹਲਕਾ ਸਨੌਰ ਅੰਦਰ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ਪਾਰਟੀ ਦੇ ਸਰਗਰਮ ਆਗੂ ਸ਼ਾਮਿਲ ਸਨ | ਇਹ ਮੌਕੇ ਮੌਜੂਦਾ ਸਿਆਸੀ ਹਾਲਾਤਾਂ ਦੇ ਨਾਲ-ਨਾਲ ਧਾਰਮਿਕ ਅਤੇ ਕੌਮੀ ਮਸਲਿਆਂ 'ਤੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਭੁਪਿੰਦਰ ਸਿੰਘ ਮਸ਼ੀਗਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਨੇ ਦੇਸ ਦੀ ਆਜ਼ਾਦੀ ਲਈ ਅਹਿਮ ਅਤੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਹਨ, ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ | ਉਨ੍ਹਾਂ ਕਿਹਾ ਕਿ ਇਹ ਕੁਰਬਾਨੀਆਂ ਸਿਰਫ ਇਤਿਹਾਸਕ ਵਿਰਾਸਤ ਨਹੀਂ, ਸਗੋਂ ਅੱਜ ਦੇ ਸਮੇਂ 'ਚ ਵੀ ਆਪਣੇ ਹੱਕਾਂ ਲਈ ਡਟ ਕੇ ਖੜ੍ਹੇ ਰਹਿਣ ਦੀ ਪ੍ਰੇਰਣਾ ਦਿੰਦੀਆਂ ਹਨ | ਇਸ ਮੌਕੇ ਸਰਪੰਚ ਨਰਿੰਦਰ ਸਿੰਘ ਲਹਿਲਾ ਨੇ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਬੰਧੀ ਬਣੇ ਕਾਨੂੰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਈ ਗੁਰਜੀਤ ਸਿੰਘ 'ਤੇ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਰਹੀ, ਜਿਨ੍ਹਾਂ ਦੀ ਅਗਵਾਈ ਅਤੇ ਸੰਘਰਸ਼ ਸਦਕਾ ਸਰਕਾਰ ਨੂੰ ਲੋਕ ਭਾਵਨਾਵਾਂ ਅੱਗੇ ਝੁਕਣਾ ਪਿਆ | ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੱਕ ਚੱਲੇ ਸੰਘਰਸ਼, ਧੀਰਜ ਅਤੇ ਅਟੱਲ ਵਿਸ਼ਵਾਸ ਦਾ ਇਹ ਨਤੀਜਾ ਸੀ ਕਿ ਸਰਕਾਰ ਨੂੰ ਆਿਖ਼ਰਕਾਰ ਝੁਕਣਾ ਪਿਆ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਕੌਮ ਦੀ ਇਕਜੁੱਟਤਾ ਸਭ ਤੋਂ ਵੱਡੀ ਲੋੜ ਹੈ ਅਤੇ ਹਰ ਮਸਲੇ 'ਤੇ ਸੰਗਤ ਦੇ ਸਹਿਯੋਗ ਹੀ ਵੱਡੇ ਤੋਂ ਵੱਡੇ ਬਦਲਾਅ ਆ ਸਕਦੇ ਹਨ | ਇਸ ਮੌਕੇ ਪਰਮਜੀਤ ਸਿੰਘ ਮਹਿਮੂਦਪੁਰ ਨੇ ਕਿਹਾ ਕਿ ਸਮਾਜਿਕ ਚੇਤਨਾ ਨਾਲ ਸਾਫ਼ ਸੁਥਰੀ ਰਾਜਨੀਤਕ ਨੂੰ ਅੱਗੇ ਲਿਆਉਣਾ ਚਾਹੀਦਾ ਹੈ | ਇਸ ਮੌਕੇ ਗੁਰਜੀਤ ਸਿੰਘ ਜੋਗੀਪੁਰ, ਮੱਖਣ ਸਿੰਘ ਪੰਜੇਟਾ, ਹਰਦੀਪ ਸਿੰਘ ਝੰਡੀ, ਮਨਜੀਤ ਸਿੰਘ ਸਰਪੰਚ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੀ.ਪੀ.ਐਸ. ਗੁਰਦੀਪ ਸਿੰਘ ਸੰਧੂ ਨੇ ਪਾਤੜਾਂ ਵਿਖੇ ਡੀ.ਐਸ.ਪੀ. ਦਾ ਸਾਂਭਿਆ ਅਹੁਦਾ ਅਗਲੀ ਖ਼ਬਰ ਡਾਕਟਰ ਮਨਦੀਪ ਕੌਰ ਨੇ ਫ਼ੀਲਖ਼ਾਨਾ ਸਕੂਲ ਕੀਤੀ ਸ਼ਿਰਕਤ
Ad Position 24