27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪੀ.ਪੀ.ਐਸ. ਗੁਰਦੀਪ ਸਿੰਘ ਸੰਧੂ ਨੇ ਪਾਤੜਾਂ ਵਿਖੇ ਡੀ.ਐਸ.ਪੀ. ਦਾ ਸਾਂਭਿਆ ਅਹੁਦਾ

Ad Position 21
No active advertisement
ਅਜੀਤ ਡੈਸਕ 24-04-2026
ਪਾਤੜਾਂ, 23 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਬੀਤੇ ਦਿਨੀਂ ਪਾਤੜਾਂ ਦੇ ਡੀ.ਐਸ.ਪੀ. ਇੰਦਰਪਾਲ ਚੌਹਾਨ ਦੇ ਤਬਾਦਲੇ ਮਗਰੋਂ ਉਨ੍ਹਾਂ ਦੀ ਜਗ੍ਹਾ ਗੁਰਦੀਪ ਸਿੰਘ ਸੰਧੂ ਨੂੰ ਡੀ.ਐਸ.ਪੀ. ਪਾਤੜਾਂ ਲਾਇਆ ਗਿਆ ਹੈ | ਇਨ੍ਹਾਂ ਵਲੋਂ ਪਾਤੜਾਂ ਵਿਖੇ ਚਾਰਜ ਸਾਂਭੇ ਜਾਣ ਮਗਰੋਂ ਲੋਕਾਂ ਨੂੰ ਯਕੀਨ ਦਿਵਾਇਆ ਗਿਆ ਹੈ ਕਿ ਇਲਾਕੇ 'ਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਨੂੰ ਹੋਰ ਮੁਸਤੈਦ ਕੀਤਾ ਜਾਵੇਗਾ ਅਤੇ ਹਰ ਇੱਕ ਨੂੰ ਇਨਸਾਫ਼ ਦਿੱਤਾ ਜਾਵੇਗਾ | ਇਲਾਕੇ ਦੇ ਲੋਕਾਂ ਨੇ ਡੀ.ਐਸ.ਪੀ. ਗੁਰਦੀਪ ਸਿੰਘ ਸੰਧੂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਾਥ ਦਿੱਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਹੈ | ਡੀ.ਐਸ.ਪੀ. ਗੁਰਦੀਪ ਸਿੰਘ ਸੰਧੂ ਨੇ ਕਿਹਾ ਕਿ ਪਾਤੜਾਂ ਇਲਾਕੇ 'ਚ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਜਦੋਂ ਕਿ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਨਸ਼ਾ ਛੁਡਾਊ ਕੇਂਦਰਾਂ ਵਿਚ ਭੇਜਿਆ ਜਾਵੇਗਾ | ਇਸ ਤੋਂ ਇਲਾਵਾ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਇਲਾਕੇ ਦਾ ਮਾਹੌਲ ਖ਼ਰਾਬ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਲਾਕੇ 'ਚ ਵਿਚ ਜੇ ਕੋਈ ਨਸ਼ਾ ਤਸਕਰੀ ਕਰਦਾ ਹੈ ਤਾਂ ਪੁਲਿਸ ਦਾ ਸਹਿਯੋਗ ਕਰਦਿਆ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਅਤੇ ਸੂਚਨਾਂ ਦੇਣ ਵਾਲੇ ਨਾਮ ਤੇ ਪਤਾ ਗੁਪਤ ਰੱਖਿਆ ਜਾਵੇਗਾ | ਪਾਤੜਾਂ ਇਲਾਕੇ ਦੇ ਯੂਨੀਵਰਸਲ ਕਾਲਜ ਦੇ ਚੇਅਰਮੈਨ ਬਲਜੀਤ ਸਿੰਘ, ਵਾਇਸ ਚੇਅਰਮੈਨ ਵੀਰਇੰਦਰ ਸਿੰਘ ਅਤੇ ਸਕੱਤਰ ਪਰਮਿੰਦਰ ਸਿੰਘ ਘੱਗਾ ਨੇ ਡੀ.ਐਸ.ਪੀ ਗੁਰਦੀਪ ਸਿੰਘ ਸੰਧੂ ਦਾ ਸਵਾਗਤ ਕਰਨ ਮਗਰੋਂ ਕਿਹਾ ਕਿ ਪੁਲਿਸ ਨੂੰ ਲੋੋੜ ਪੈਣ ਤੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਵਰਕਸ਼ਾਪ ਲਗਾਈ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਸਿਆਸੀ, ਧਾਰਮਿਕ ਤੇ ਸਮਾਜਿਕ ਮਸਲਿਆਂ 'ਤੇ ਚਰਚਾ
Ad Position 24