22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਲੋਕਤੰਤਰ ਦਾ ਕੀਤਾ ਜਾ ਰਿਹੈ ਘਾਣ- ਸਾਬਕਾ ਵਿਧਾਇਕ ਕੰਬੋਜ

Ad Position 21
No active advertisement
ਅਜੀਤ ਡੈਸਕ 26-04-2026
ਰਾਜਪੁਰਾ, 25 ਅਪ੍ਰੈਲ (ਰਣਜੀਤ ਸਿੰਘ)-ਪੰਜਾਬ ਵਿਚ ਨਗਰ ਕੌਂਸਲ ਚੋਣਾਂ ਦਾ ਬਿਗੁਲ ਵੱਜ ਗਿਆ ਹੈ ਅਤੇ ਬਹੁਤ ਜਲਦ ਚੋਣਾਂ ਦੀ ਤਾਰੀਖ ਦਾ ਐਲਾਨ ਹੋ ਜਾਵੇਗਾ ਪਰ ਸੱਤਾਧਾਰੀ ਧਿਰ ਨੂੰ ਆਪਣੀ ਹਾਰ ਕੰਧ 'ਤੇ ਲਿਖੀ ਵਿਖਾਈ ਦੇ ਰਹੀ ਹੇੈ ਜਿਸ ਕਾਰਨ ਵੋਟਰ ਲਿਸਟਾਂ ਨਾਲ ਵੱਡੇ ਪੱਧਰ 'ਤੇ ਛੇੜਛਾੜ ਕੀਤੀ ਜਾ ਰਹੀ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਨੇ ਨਕਸ਼ੇ ਦੇ ਮੁਤਾਬਕ ਵੋਟਰ ਸੂਚੀ ਦੀ ਪੁਰਜੋਰ ਮੰਗ ਕੀਤੀ ਹੈ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਨਰਿੰਦਰ ਸ਼ਾਸਤਰੀ ਵੀ ਮੌਜੁੂਦ ਸਨ | ਕੰਬੋਜ਼ ਨੇ ਅੱਗੇ ਬੋਲਦਿਆਂ ਕਿਹਾ ਕਿ ਸ਼ਹਿਰ ਵਿਚ ਸੱਤਾਧਾਰੀ ਧਿਰ ਨੂੰ ਵੋਟਰ ਕੋਈ ਹੁੰਗਾਰਾ ਨਹੀਂ ਦੇ ਰਹੇ, ਇਸ ਲਈ ਉਨ੍ਹਾਂ ਦੇ ਮਨਸੂਬਿਆਂ ਦੇ ਪਾਣੀ ਫਿਰਦਾ ਨਜਰੀਂ ਆ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਡਿਊਟੀ ਲਾਈ ਗਈ ਹੈ ਜਿਹੜਾ ਕਿ ਸ਼ਰੇਆਮ ਗੈਰ ਕਾਨੁੂੰਨੀ ਕੰਮ ਹੈ | ਉਨ੍ਹਾਂ ਨੇ ਕਿਹਾ ਕਿ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਵੋਟਰ ਲਿਸਟਾਂ ਨਾਲ ਛੇੜਖਾਨੀ ਕੀਤੀ ਜਾ ਰਹੀ ਹੇੈ, ਉਨ੍ਹਾਂ ਨੇ ਕਿਹਾ ਕਿ ਜਿਹੜੇ ਕਰਮਚਾਰੀਆਂ ਦੀ ਡਿਊੁਟੀ ਸਹੀ ਅਤੇ ਕਾਨੂੰਨੀ ਤੌਰ 'ਤੇ ਕੰਮ ਕਾਰ ਕਰਨ ਦੀ ਸੀ, ਉਹੀ ਸਿਆਸੀ ਦਬਾਅ ਹੇਠ ਆ ਕੇ ਗੈਰ ਕਾਨੂੰਨੀ ਕੰਮ ਕਰਨ 'ਤੇ ਤੁਲੇ ਹੋਏ ਹਨ | ਉਨ੍ਹਾਂ ਨੇ ਕਿਹਾ ਕਿ ਇਕ ਵਾਰਡ ਦੇ ਪੱਕੇ ਵੋਟਰਾਂ ਦੀਆਂ ਵੋਟਾਂ ਨੂੰ ਦੂਜੇ ਵਾਰਡ ਵਿਚ ਭੁਗਤਾਉਣ ਦੀਆਂ ਕੋਝੀਆਂ ਸਕੀਮਾਂ ਨੂੰ ਲੈ ਕੇ ਛੇੜਛਾੜ ਦਾ ਜਾਲ ਬੁਣਿਆ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਸੱਤਾਧਾਰੀ ਲਈ ਕਰਮਚਾਰੀ ਕੰਮ ਕਰਨ ਦੇ ਰਾਹ ਤੁਰ ਕੇ ਵੋਟ ਬੈਂਕ ਨੂੰ ਸੰਨ ਲਾਉਣ ਦੀ ਤਾਕ ਵਿਚ ਹਨ | ਉਨ੍ਹਾਂ ਨੇ ਕਿਹਾ ਕਿ ਵੋਟਰ ਸੂਚੀਆਂ ਨਾਲ ਛੇੜਛਾੜ ਲੋਕਤੰਤਰੀ ਪ੍ਰਕਿਰਿਆ ਦਾ ਅਪਮਾਨ ਹੈ | ਉਨ੍ਹਾਂ ਨੇ ਕਿਹਾ ਕਿ ਗਲਤ ਤਰੀਕੇ ਨਾਲ ਦੂਜੇ ਵਾਰਡਾਂ ਵਿਚ ਪਾਈਆਂ ਗਈਆਂ ਵੋਟਾਂ ਨੂੰ ਤੁਰੰਤ ਵਾਪਸ ਅਸਲ ਵਾਰਡ ਵਿਚ ਲਿਆਂਦਾ ਜਾਵੇ | ਉਨ੍ਹਾਂ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਹੇੈ ਕਿ ਸਿਆਸੀ ਤੌਰ 'ਤੇ ਹੱਥ ਠੋਕਾ ਬਣਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਹੀ ਵੋਟਰ ਸੂਚੀਆਂ 'ਤੇ ਰਾਜਨੀਤਿਕ ਕੈਂਚੀ ਚਲਾਈ ਜਾ ਰਹੀ ਹੈ ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਸਮੇਤ ਸਾਬਕਾ ਕੌਂਸਲਰ ਬਲਦੇਵ ਰਾਜ ਬਿੱਲੂ, ਅਰਮ ਸਿੰਘ ਪਾਸੀ, ਕੌਂਸਲਰ ਡਿੰਪੀ ਰਾਣਾ, ਰੌਸ਼ਨ ਲਾਲ ਜ਼ੋਸ਼ੀ ਅਤੇ ਹੋਰ ਪਾਰਟੀ ਵਰਕਰ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਬੰਦ ਕੀਤਾ ਗਿਆ ਦਿੱਲੀ ਜੰਮੂ ਕਟੜਾ ਹਾਈਵੇ ਮੁੜ ਕੀਤਾ ਚਾਲੂ ਅਗਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਤਹਿਸੀਲ ਕੰਪਲੈਕਸ 'ਚ ਪਹੁੰਚ ਕੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ
Ad Position 24