22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪਸਿਆਣਾ ਪੁਲਿਸ 'ਤੇ ਪੱਖਪਾਤ ਦੇ ਦੋਸ਼ ਕਿਸਾਨ ਯੂਨੀਅਨ ਵਲੋਂ 4 ਮਈ ਨੂੰ ਥਾਣੇ ਅੱਗੇ ਰੋਸ ਧਰਨਾ

Ad Position 21
No active advertisement
ਅਜੀਤ ਡੈਸਕ 26-04-2026
ਪਟਿਆਲਾ, 25 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਪਸਿਆਣਾ ਵਿਖੇ ਬਲਾਕ ਪ੍ਰਧਾਨ ਜਗਰੂਪ ਸਿੰਘ ਜੂਪੀ ਫਤਿਹਪੁਰ ਦੀ ਅਗਵਾਈ ਹੇਠ ਹੋਈ | ਜਿਸ ਵਿਚ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਦੌਰਾਨ ਪਿੰਡ ਰਣਬੀਰਪੁਰਾ (ਕੌਰਜੀਵਾਲਾ) ਵਿਚ ਕਣਕ ਵੱਢਣ ਨੂੰ ਲੈ ਕੇ ਉੱਠੇ ਵਿਵਾਦ ਅਤੇ ਉਸ ਸੰਬੰਧੀ ਪੁਲਿਸ ਕਾਰਵਾਈ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ 'ਚ ਹਾਜ਼ਰ ਆਗੂਆਂ ਨੇ ਦੋਸ਼ ਲਗਾਇਆ ਕਿ ਪਸਿਆਣਾ ਪੁਲਿਸ ਵਲੋਂ ਮਾਮਲੇ 'ਚ ਪੂਰੀ ਤਰ੍ਹਾਂ ਕਾਰਵਾਈ ਨਹੀਂ ਕੀਤੀ ਗਈ ਅਤੇ ਪੀੜਤ ਧਿਰ ਨੂੰ ਇਨਸਾਫ਼ ਦੇਣ ਵਿਚ ਦੇਰੀ ਹੋ ਰਹੀ ਹੈ | ਇਸ ਦੇ ਵਿਰੋਧ ਵਜੋਂ ਯੂਨੀਅਨ ਵਲੋਂ 4 ਮਈ ਨੂੰ ਪਸਿਆਣਾ ਥਾਣੇ ਅੱਗੇ ਰੋਸ ਧਰਨਾ ਦੇਣ ਦਾ ਫ਼ੈਸਲਾ ਕੀਤਾ ਗਿਆ | ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬਲਾਕ ਸਮਾਣਾ ਦੇ ਪ੍ਰਧਾਨ ਬਹਾਦਰ ਸਿੰਘ ਚੌਹਠ ਨੇ ਦੱਸਿਆ ਕਿ 20-21 ਅਪ੍ਰੈਲ ਦੀ ਰਾਤ ਕਣਕ ਵੱਢਣ ਸੰਬੰਧੀ ਘਟਨਾ ਵਾਪਰੀ ਸੀ | ਇਸ ਦੌਰਾਨ ਕਿਸਾਨ ਅਵਤਾਰ ਸਿੰਘ ਵਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਸੰਬੰਧਿਤ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਪਰ ਯੂਨੀਅਨ ਦੇ ਅਨੁਸਾਰ ਮਾਮਲੇ ਵਿਚ ਉਚਿੱਤ ਕਾਰਵਾਈ ਨਹੀਂ ਹੋ ਸਕੀ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਉੱਚ ਅਧਿਕਾਰੀਆਂ ਨੂੰ ਵੀ ਸੁਚਿਤ ਕਰ ਦਿੱਤਾ ਗਿਆ ਹੈ ਅਤੇ ਰੋਸ ਧਰਨੇ ਬਾਰੇ ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ. ਅਤੇ ਐੱਸ.ਡੀ.ਐਮ. ਪਟਿਆਲਾ ਨੂੰ ਨੋਟਿਸ ਦਿੱਤਾ ਜਾਵੇਗਾ | ਮੀਟਿੰਗ 'ਚ ਲਖਵਿੰਦਰ ਸਿੰਘ ਬਲਵੇੜਾ, ਬਹਾਦਰ ਸਿੰਘ ਚੌਹਠ, ਚਰਨ ਸਿੰਘ ਫਤਿਹਪੁਰ, ਜਨਕ ਸਿੰਘ ਮਾਜਰੀ, ਰਾਮ ਲਾਲ ਭਟੇੜੀ, ਅਬਦੁਰ ਰਹਿਮਾਨ ਕਲਰ ਭੈਣੀ, ਹੈਪੀ ਗਿੱਲ, ਗੁਰਦੇਵ ਸਿੰਘ, ਗੁਰਿੰਦਰ ਸਿੰਘ, ਕੁਲਦੀਪ ਸਿੰਘ ਸਮੇਤ ਹੋਰ ਕਿਸਾਨ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੇਰਾ ਜਹਾਂਗੀਰ (ਅਰਨੋਂ) ਵਿਖੇ ਦੋ ਧਿਰਾਂ ਦੀ ਹੋਈ ਲੜਾਈ 'ਚ ਵਿਅਕਤੀ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਬੰਦ ਕੀਤਾ ਗਿਆ ਦਿੱਲੀ ਜੰਮੂ ਕਟੜਾ ਹਾਈਵੇ ਮੁੜ ਕੀਤਾ ਚਾਲੂ
Ad Position 24