23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਚੇਅਰਮੈਨ ਦੀ ਚੋਣ ਲਈ 7 'ਚੋਂ 6 ਉਮੀਦਵਾਰਾਂ ਦੇ ਨਾਮਜ਼ਦਗੀ ਫਾਰਮ ਸਹੀ ਪਾਏ, ਇਕ ਦੇ ਹੋਏ ਰੱਦ

Ad Position 21
No active advertisement
ਅਜੀਤ ਡੈਸਕ 26-04-2026
ਫ਼ਤਹਿਗੜ੍ਹ ਸਾਹਿਬ, 25 ਅਪ੍ਰੈਲ (ਮਨਪ੍ਰੀਤ ਸਿੰਘ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਦੀ ਚੋਣ ਲਈ ਨਾਮਜ਼ਦਗੀ ਫਾਰਮਾਂ ਦੀ ਹੋਈ ਪੜਤਾਲ 'ਚ ਕੁੱਲ 7 ਉਮੀਦਵਾਰਾਂ 'ਚੋਂ 6 ਦੇ ਨਾਮਜ਼ਦਗੀ ਫਾਰਮ ਸਹੀ ਪਾਏ ਗਏ, ਜਦੋਂਕਿ ਇਕ ਉਮੀਦਵਾਰ ਤਰਵਿੰਦਰ ਸਿੰਘ ਲੁਧਿਆਣਾ ਦੇ ਨਾਮਜ਼ਦਗੀ ਫਾਰਮ ਵੋਟਰ ਸੂਚੀ ਨਾਲ ਮਿਲਾਣ ਨਾ ਹੋਣ ਕਾਰਨ ਰੱਦ ਹੋ ਗਏ | ਸਹੀ ਉਮੀਦਵਾਰਾਂ ਵਿਚ ਨਿਰਮਲ ਸਿੰਘ ਐਸ.ਐਸ ਸਾਬਕਾ ਚੇਅਰਮੈਨ, ਕੁਲਵੰਤ ਸਿੰਘ ਚੰਡੀਗੜ੍ਹ, ਸੁਖਦੇਵ ਸਿੰਘ ਰਾਜ ਲੁਧਿਆਣਾ, ਰਾਜ ਕੁਮਾਰ ਪਾਤੜਾਂ, ਮਨਮੋਹਨ ਸਿੰਘ ਭਾਗੋਵਾਲੀਆ ਅਤੇ ਗੁਰਚਰਨ ਸਿੰਘ ਧਨੋਲਾ ਦੇ ਨਾਮ ਸ਼ਾਮਿਲ ਹਨ | ਚੋਣ ਕਮੇਟੀ ਦੇ ਕਨਵੀਨਰ ਸਰਵਣ ਸਿੰਘ ਬਿਹਾਲ ਨੇ ਦੱਸਿਆ ਕਿ ਸਹੀ ਪਾਏ ਗਏ ਉਮੀਦਵਾਰ 26 ਅਪ੍ਰੈਲ ਨੂੰ 10 ਤੋਂ 2 ਵਜੇ ਤੱਕ ਆਪਣੇ ਨਾਮਜ਼ਦਗੀ ਫਾਰਮ ਵਾਪਸ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਚੋਣ ਨਿਸ਼ਾਨ 26 ਅਪ੍ਰੈਲ ਨੂੰ ਹੀ ਸ਼ਾਮ 3 ਤੋਂ 5 ਵਜੇ ਤੱਕ ਅਲਾਟ ਕਰ ਦਿੱਤੇ ਜਾਣਗੇ | ਦੱਸਣਯੋਗ ਹੈ ਕਿ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਦੇ ਅਹੁਦੇ ਦੀ ਚੋਣ ਮਿਤੀ 17 ਮਈ ਨੂੰ ਹੋਵੇਗੀ ਅਤੇ 17 ਮਈ ਨੂੰ ਵੋਟਾਂ ਪਾਉਣ ਤੋਂ ਬਾਅਦ ਵੋਟਾਂ ਦੀ ਗਿਣਤੀ ਕਰਨ ਉਪਰੰਤ ਨਤੀਜਾ ਐਲਾਨਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦਾ ਹਰ ਦਿਨ ਵੱਧ ਰਿਹਾ ਗ੍ਰਾਫ਼, ਵਿਰੋਧੀ ਪਾਰਟੀਆਂ ਦੀ ਨੀਂਦ ਉਡਾ ਰਿਹੈ-ਸਿੱਧੂਪੁਰ ਅਗਲੀ ਖ਼ਬਰ ਸੰਸਦ ਮੈਂਬਰਾਂ ਦਾ ਭਾਜਪਾ 'ਚ ਸ਼ਾਮਿਲ ਹੋਣਾ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਅੰਦਰੂਨੀ ਸਾਂਝ ਜੱਗ ਜ਼ਾਹਿਰ ਹੋਈ-ਨਾਗਰਾ
Ad Position 24