ਖਮਾਣੋਂ, 25 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਭਾਜਪਾ ਐਸ.ਸੀ ਮੋਰਚਾ ਦੇ ਸੂਬਾ ਵਾਈਸ ਪ੍ਰਧਾਨ ਕੁਲਦੀਪ ਸਿੰਘ ਸਿੱਧੂਪੁਰ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਆਪ' ਦੀ ਪੋਲ ਖੁੱਲ੍ਹਣੀ ਸ਼ੁਰੂ ਹੋ ਗਈ ਹੈ | ਹਾਲ ਹੀ 'ਚ 'ਆਪ' 'ਤੇ ਕੇਜਰੀਵਾਲ ਦੀਆਂ ਲੋਕ ਵਿਰੋਧੀਆਂ ਨੀਤੀਆਂ ਖ਼ਿਲ਼ਾਫ਼ ਰੋਸ ਵਜੋਂ ਸੱਤ ਰਾਜ ਸਭਾ ਦੇ ਮੈਂਬਰਾਂ ਦਾ ਆਪ ਮੁਹਾਰੇ ਭਾਜਪਾ ਵਿਚ ਆਉਣਾ ਬਹੁਤ ਵੱਡਾ ਸੰਕੇਤ ਹੈ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ 'ਚ ਸਿੱਧੇ ਤੌਰ 'ਤੇ ਪੰਜਾਬ ਦੇ ਲੋਕਾਂ ਨੇ ਆਪਣਾ ਮਨ ਬਣਾ ਲਿਆ ਹੈ ਕਿ ਡਬਲ ਇੰਜਨ ਵਾਲੀ ਸਰਕਾਰ ਤੋਂ ਬਿਨਾਂ ਪੰਜਾਬ ਦਾ ਭਲਾ ਨਹੀਂ ਹੋ ਸਕਦਾ | ਸਿੱਧੂਪੁਰ ਨੇ ਸਿਆਸੀ ਭਵਿੱਖਬਾਣੀ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਮਲ ਦਾ ਫ਼ੁਲ ਖਿੜਨ ਜਾ ਰਿਹਾ ਹੈ | ਭਾਜਪਾ ਦੀ ਸਰਕਾਰ ਬਣਨ ਤੇ ਕਿਸਾਨਾਂ ਦਾ ਭਵਿੱਖ ਸੁਰੱਖਿਅਤ ਹੋਵੇਗਾ, ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਸਾਧਨ ਮਿਲਣਗੇ, ਔਰਤਾਂ ਸੁਰੱਖਿਅਤ ਅਤੇ ਖ਼ੁਸ਼ਹਾਲ ਜੀਵਨ ਬਤੀਤ ਕਰਨਗੀਆਂ | ਇਸ ਮੌਕੇ ਵਿਵੇਕ ਜੈਨ, ਦੀਪਕ ਕੁਮਾਰ ਰਾਜੂ, ਗੁਰਪ੍ਰੀਤ ਸਿੰਘ ਠੇਕੇਦਾਰ, ਅਰਵਿੰਦਰ ਸਿੰਘ ਬੰਟੂ, ਗੁਰਦੇਵ ਸਿੰਘ, ਹਰੀਸ਼ ਕੁਮਾਰ ਫਰੌਰ, ਦਿਨੇਸ਼ ਕੁਮਾਰ ਗਾਮਾ, ਸੁਲਿੰਦਰ ਕੁਮਾਰ ਚੜ੍ਹੀ, ਪ੍ਰਦੀਪ ਕੁਮਾਰ ਤਿਵਾੜੀ ਤੋਂ ਇਲਾਵਾ ਪਾਰਟੀ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ |