ਬਹਾਦਰਗੜ੍ਹ, 25 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਕਾਲਜ ਆਫ ਐਜੂਕੇਸ਼ਨ, ਰਾਏਪੁਰ, ਪਟਿਆਲਾ ਵਿਖੇ ਸਾਲਾਨਾ ਡਿਗਰੀ ਵੰਡ ਸਮਾਰੋਹ ਬੜੇ ਹੀ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਸਮਾਰੋਹ ਵਿੱਚ ਡਾ. ਬੀ.ਬੀ ਸਿੰਗਲਾ, ਐਡੀਸ਼ਨਲ ਕੰਟਰੋਲਰ ਪ੍ਰੀਖਿਆਵਾਂ ਅਤੇ ਵਿੱਤ ਅਫ਼ਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਕਾਲਜ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਾ. ਈਸ਼ਾ ਢੱਲ ਨੇ ਵੀ 'ਗੈੱਸਟ ਆਫ ਆਨਰ' ਵਜੋਂ ਸ਼ਿਰਕਤ ਕੀਤੀ | ਕਾਲਜ ਦੇ ਪਿ੍ੰਸੀਪਲ ਵਲੋਂ ਇਨ੍ਹਾਂ ਦੋਵਾਂ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ | ਕਾਲਜ ਦੇ ਚੇਅਰਮੈਨ ਡਾ. ਰਾਮ ਸਿੰਘ ਢੱਲ ਵਲੋਂ ਆਪਣੇ ਸੰਬੋਧਨ ਵਿਚ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ | ਉਨ੍ਹਾਂ ਕਿਹਾ ਕਿ ਡਿਗਰੀ ਸਿਰਫ ਇਕ ਕਾਗ਼ਜ਼ ਦਾ ਟੁਕੜਾ ਨਹੀਂ, ਬਲਕਿ ਤੁਹਾਡੀ ਮਿਹਨਤ ਅਤੇ ਸਮਰਪਣ ਦਾ ਪ੍ਰਤੀਕ ਹੈ | ਉਨ੍ਹਾਂ ਨੇ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ ਅਤੇ ਨੈਤਿਕ ਕਦਰਾਂ-ਕੀਮਤਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਇਕ ਵਧੀਆਂ ਅਧਿਆਪਕ ਬਣਨ ਲਈ ਪ੍ਰੋਤਸਾਹਿਤ ਕੀਤਾ | ਐਜੂਕੇਸ਼ਨ ਵਿਭਾਗ ਦੇ ਹੈੱਡ ਡਾ. ਭੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਇਸ ਮੌਕੇ 'ਤੇ ਵਧਾਈ ਦਿੱਤੀ ਅਤੇ ਮੁੱਖ ਮਹਿਮਾਨ ਦਾ ਸਮਾਰੋਹ ਵਿੱਚ ਪਹੁੰਚਣ 'ਤੇ ਧੰਨਵਾਦ ਕੀਤਾ | ਇਸ ਸਮਾਰੋਹ ਵਿਚ ਕਾਲਜ ਦੇ ਰਜਿਸਟਰਾਰ ਡਾ. ਨੈਨਸੀ, ਵਾਈਸ ਪਿ੍ੰਸੀਪਲ ਡਾ. ਚਰਨਜੀਤ ਸਿੰਘ ਸੋਹੀ ਅਤੇ ਡੀਨ ਡਾ. ਰਮਨਜੀਤ ਕੌਰ ਸਮੂਹ ਸਟਾਫ਼ ਮੈਂਬਰ ਪ੍ਰੋ.ਗਗਨਦੀਪ, ਪ੍ਰੋ.ਮਨਪ੍ਰੀਤ ਕੌਰ, ਪ੍ਰੋ.ਹਰਪ੍ਰੀਤ ਕੌਰ, ਪ੍ਰੋ.ਕਮਲਜੀਤ ਕੌਰ, ਪ੍ਰੋ.ਰਮਨਦੀਪ ਕੌਰ, ਪ੍ਰੋ.ਅਮਨਜੋਤ ਕੌਰ, ਪ੍ਰੋ. ਰਮਨਦੀਪ ਕੌਰ ਗਿੱਲ, ਪ੍ਰੋ.ਅਮਨਦੀਪ ਕੌਰ, ਪ੍ਰੋ. ਨਵਜੋਤ ਕੌਰ, ਪ੍ਰੋ. ਪਰਮਜੀਤ ਕੌਰ, ਪ੍ਰੋ.ਅਮਨਪ੍ਰੀਤ ਕੌਰ, ਪ੍ਰੋ. ਨੀਤੂ ਅਹੂਜਾ, ਡਾ. ਕਿਰਨਦੀਪ ਕੌਰ, ਪ੍ਰੋ. ਨੀਕਿਤਾ, ਪ੍ਰੋ. ਸੰਤੋਸ਼ ਵੈਧਯ, ਮਮਤਾ ਅਤੇ ਸੰਜੀਵ ਕੁਮਾਰ ਸ਼ਾਮਿਲ ਹੋਏ |