20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਦਰਸ਼ਨ ਮਿੱਤਲ ਦੇ ਸਿਰ 'ਤੇ ਸਜਿਆ ਅਗਰਵਾਲ ਧਰਮਸ਼ਾਲਾ ਤੇ ਸਕੂਲ ਕਮੇਟੀ ਦੀ ਪ੍ਰਧਾਨਗੀ ਦਾ ਤਾਜ

Ad Position 21
No active advertisement
ਅਗਰਵਾਲ ਧਰਮਸ਼ਾਲਾ ਤੇ ਸਕੂਲ ਕਮੇਟੀ ਸਮਾਣਾ ਦੀਆਂ ਪਈਆਂ ਵੋਟਾਂ ਵਿਚ ਜੇਤੂ ਉਮੀਦਵਾਰ ਦਰਸ਼ਨ ਮਿੱਤਲ ਮੰਦਰ ਵਿਚ ਨਤਮਸਤਕ ਹੋ ਕੇ ਬਾਹਰ ਆਉਂਦੇ ਹੋਏ | ਨਾਲ ਸਾਬਕਾ ਪ੍ਰਧਾਨ ਜੀਵਨ ਗਰਗ ਤੇ ਉਨ੍ਹਾਂ ਦੇ ਸਮਰਥੱਕ | ਤਸਵੀਰ : ਸਾਹਿਬ ਸਿੰਘ <br/> 28-04-2026
ਸਮਾਣਾ, 27 ਅਪ੍ਰੈਲ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)-ਇਤਿਹਾਸਕ ਸ਼ਹਿਰ ਸਮਾਣਾ ਦੇ ਮੁੱਖ ਸਮਾਜ ਅਗਰਵਾਲ ਦੀ ਵਕਾਰੀ ਤੇ ਮਹੱਤਵਪੂਰਨ ਸੰਸਥਾ ਅਗਰਵਾਲ ਧਰਮਸ਼ਾਲਾ ਤੇ ਸਕੂਲ ਕਮੇਟੀ ਦੀਆਂ ਐਤਵਾਰ ਨੂੰ ਪਈਆਂ ਵੋਟਾਂ ਵਿਚ ਪ੍ਰਧਾਨਗੀ ਦੀ ਚੋਣ ਦਰਸ਼ਨ ਮਿੱਤਲ ਜਿੱਤ ਗਏ ਹਨ | ਦੇਰ ਰਾਤ ਆਏ ਨਤੀਜੇ ਵਿਚ ਉਨ੍ਹਾਂ ਨੇ ਕੁਲ 3130/3566 ਵੋਟਾਂ ਵਿਚੋਂ 1748 ਵੋਟਾਂ ਲੈ ਕੇ ਆਪਣੇ ਵਿਰੋਧੀ ਉਮੀਦਵਾਰ ਦੇਵਕੀ ਨੰਦਨ ਬਿੱਟੂ ਨੂੰ 393 ਵੋਟਾਂ ਨਾਲ ਹਰਾਇਆ ਹੈ | ਲਾਈਨਜ਼ ਕਲੱਬ ਸਮਾਣਾ ਰਾਇਲ ਦੇ ਪ੍ਰਧਾਨ ਤੇ ਅਗਰਵਾਲ ਧਰਮਸ਼ਾਲਾ ਦੇ ਸਾਬਕਾ ਪ੍ਰਧਾਨ ਜੀਵਨ ਗਰਗ ਸਣੇ ਸ਼ਹਿਰ ਦੀਆਂ ਮੁੱਖ ਹਸਤੀਆਂ ਦਰਸ਼ਨ ਮਿੱਤਲ ਦੀ ਹਮਾਇਤ ਕਰ ਰਹੀਆਂ ਸਨ | ਜਿੱਤਣ ਤੋਂ ਬਾਅਦ ਮਿੱਤਲ ਨੇ ਆਖਿਆ ਕਿ ਹਾਰੇ ਉਮੀਦਵਾਰ ਬਿੱਟੂ ਵੀ ਉਨ੍ਹਾਂ ਦੇ ਭਰਾ ਹਨ | ਉਨ੍ਹਾਂ ਆਖਿਆ ਕਿ ਉਹ ਅਗਰਵਾਲ ਸਮਾਜ ਦੇ ਰਿਣੀ ਰਹਿਣਗੇ | ਕਮੇਟੀ ਦੇ 14 ਮੈਂਬਰਾਂ ਦੀ ਚੋਣ ਲਈ ਸ਼ਹਿਰ ਨੂੰ 14 ਜੋਨਾਂ ਵਿਚ ਵੰਡਿਆ ਗਿਆ ਸੀ | ਅੱਜ ਪਈਆਂ ਵੋਟਾਂ ਵਿਚ ਜੋਨ ਬੀ ਦੀਵਾਨ ਟੋਡਰ ਮੱਲ ਤੋਂ ਗੌਰਵ ਜਿੰਦਲ 18 ਵੋਟਾਂ ਨਾਲ, ਜੋਨ ਸੀ ਤੋਂ ਸੰਜੀਵ ਮਿੱਤਲ 53 ਵੋਟਾਂ ਨਾਲ, ਜੋਨ ਜੀ ਤੋਂ ਰਵੀ ਕੁਮਾਰ ਟਿੰਮਾ 9 ਵੋਟਾਂ ਨਾਲ, ਜੋਨ ਐੱਚ ਰਾਮ ਕਿਸ਼ਨ ਪਰਮਹੰਸ ਤੋਂ ਵਿਕਾਸ ਸਿੰਗਲਾ 50 ਵੋਟਾਂ ਨਾਲ, ਜੋਨ ਆਈ ਸਮਰਾਟ ਚੰਦਰ ਗੁਪਤ ਤੋਂ ਰਾਕੇਸ਼ ਕੁਮਾਰ ਬੋਬੀ ਚੌਧਰੀ 8 ਵੋਟਾਂ ਨਾਲ, ਜੋਨ ਕੇ ਤੋਂ ਨਿਸ਼ਾਂਤ ਸਿੰਗਲਾ 56 ਵੋਟਾਂ ਨਾਲ ਅਤੇ ਜੋਨ ਐਮ ਸਵਾਮੀ ਦਇਆਨੰਦ ਸਰਸਵਤੀ ਤੋਂ ਰਿਸ਼ੂ ਸਿੰਗਲਾ ਕਰਹਾਲੀ 171 ਵੋਟਾਂ ਨਾਲ ਜੇਤੂ ਐਲਾਨ ਕੀਤੇ ਗਏ ਹਨ | ਜੋਨ ਐਲ ਤੋਂ ਤਿਕੋਣੇ ਮੁਕਾਬਲੇ ਵਿਚ ਤੇਜਿੰਦਰ ਕੁਮਾਰ ਸੋਨੂੰ 9 ਵੋਟਾਂ ਨਾਲ ਜੇਤੂ ਰਹੇ ਹਨ | ਉਨ੍ਹਾਂ ਪੰਕਜ ਬਾਂਸਲ, ਰਾਜ ਕੁਮਾਰ ਹਰਾਇਆ | 14 ਜੋਨਾਂ ਵਿਚੋਂ 6 ਜੋਨ ਤੋਂ ਮੈਂਬਰ ਨਿਰਵਿਰੋਧ ਚੁਣੇ ਗਏ ਹਨ | ਜੋਨ ਏ ਤੋਂ ਪਰਵੇਸ਼ ਕੁਮਾਰ ਗਰਗ, ਡੀ ਤੋਂ ਸੱਜਣ ਜਿੰਦਲ, ਈ ਤੋਂ ਸੰਦੀਪ ਬਾਂਸਲ, ਐਫ਼ ਤੋਂ ਮਨੀਸ਼ ਬਾਂਸਲ, ਜੇ ਤੋਂ ਨਵੀਨ ਕੁਮਾਰ ਅਤੇ ਐਨ ਤੋਂ ਬਿ੍ਸ਼ ਭਾਨ ਕਾਂਸਲ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਸਨ | ਸਾਰੀ ਚੋਣ ਪ੍ਰਕਿਰਿਆ ਦੌਰਾਨ ਉਪ-ਮੰਡਲ ਅਫ਼ਸਰ ਰਿਚਾ ਗੋਇਲ, ਪੁਲਿਸ ਉਪ-ਕਪਤਾਨ ਫਤਿਹ ਸਿੰਘ ਬਰਾੜ, ਨਾਇਬ ਤਹਿਸੀਦਾਰ ਵਿਪਨ ਕੁਮਾਰ ਮਹਿਤਾ ਅਤੇ ਥਾਣਾ ਮੁਖੀ ਬਲਜੀਤ ਸਿੰਘ ਤੇ ਸਬ-ਇੰਸਪੈਕਟਰ ਕੁਲਦੀਪ ਸਿੰਘ ਵੀ ਮੌਜੂਦ ਰਹੇ | ਉਨ੍ਹਾਂ ਚੋਣ ਸ਼ਾਤੀਪੂਰਨ ਨੇਪਰੇ ਚੜ੍ਹਨ 'ਤੇ ਖੁਸ਼ੀ
Ad Position 22
No active advertisement
ਪਿਛਲੀ ਖ਼ਬਰ ਬਰਸਟ ਵਲੋਂ ਹਲਕਾ ਸਮਾਣਾ ਦੇ ਪਿੰਡਾਂ ਵਿਚ 15 ਕਰੋੜ ਰੁਪਏ ਤੋਂ ਵੱਧ ਦੇ ਸੜਕਾਂ ਦੇ ਨਵੀਨੀਕਰਨ ਦੇ ਕਾਰਜਾਂ ਦੀ ਸ਼ੁਰੂਆਤ ਅਗਲੀ ਖ਼ਬਰ ਬਾਬਾ ਫ਼ਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਰਖੇੜੀ 'ਚ ਫਾਇਰ ਮੌਕ ਡਰਿੱਲ ਕਰਵਾਈ
Ad Position 24