ਨਾਭਾ, 27 ਅਪ੍ਰੈਲ (ਕਰਮਜੀਤ ਸਿੰਘ)-ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਅੰਦਰ ਦਾਖਲ ਹੋਏ ਕੈਦੀ ਦੀ ਤਲਾਸ਼ੀ ਦੌਰਾਨ 55 ਗ੍ਰਾਮ ਠੋਸ ਪਦਾਰਥ ਸੁਲਫਾ ਬਰਾਮਦ ਹੋਏ¢ ਮੁਲਜਮ ਦੀ ਪਛਾਣ ਇੰਦਰਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਰਾਣੀਪੁਰ ਫਗਵਾੜਾ ਵਜੋ ਹੋਈ¢ ਜਾਣਕਾਰੀ ਅਨੁਸਾਰ ਜੇਲ੍ਹ ਦੇ ਸਹਾਇਕ ਸੁਪਰਡੈਂਟ ਪ੍ਰਗਟ ਸਿੰਘ ਨੇ ਥਾਣਾ ਸਦਰ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਦੋਸ਼ੀ 8 ਹਫਤੇ ਦੀ ਪੈਰੋਲ 'ਤੇ ਗਿਆ ਸੀ ਜਦੋਂ ਛੁੱਟੀਆਂ ਕੱਟ ਕੇ ਜੇਲ੍ਹ ਅੰਦਰ ਦਾਖਲ ਹੋਇਆ ਤਾਂ ਉਸ ਦੇ ਬੈਗ ਦੀ ਤਲਾਸ਼ੀ ਕਰਨ ਤੇ 55 ਗ੍ਰਾਮ ਕਾਲੇ ਰੰਗ ਦਾ ਠੋਸ ਪਦਾਰਥ ਸੁਲਫਾ ਬਰਾਮਦ ਹੋਇਆ¢ ਥਾਣਾ ਸਦਰ ਪੁਲਿਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਦੇ ਬਿਆਨਾਂ ਤੇ ਕੈਦੀ ਦੇ ਖਿਲਾਫ ਨਸ਼ਾ ਵਿਰੋਧੀ ਕਾਨੂੰਨ ਤਹਿਤ ਮੁਕਦਮਾਂ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ |