22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਨਾਬਾਲਗ ਲੜਕੀ ਨੂੰ ਮਾਰਨ ਦੇ ਦੋਸ਼ 'ਚ ਪਤਨੀ ਦੀ ਸ਼ਿਕਾਇਤ 'ਤੇ ਪਤੀ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 28-04-2026
ਰਾਜਪੁਰਾ, 27 ਅਪ੍ਰੈਲ (ਰਣਜੀਤ ਸਿੰਘ)-ਖੇੜੀ ਗੰਡਿਆਂ ਪੁਲਿਸ ਨੇ ਪਤਨੀ ਦੀ ਸ਼ਿਕਾਇਤ 'ਤੇ ਪਤੀ ਦੇ ਖ਼ਿਲਾਫ਼ ਆਪਣੀ ਨਾਬਾਲਗ ਲੜਕੀ ਨੂੰ ਮਾਰਨ ਦੇ ਦੋਸ਼ 'ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਪੁਲਿਸ ਕੋਲ ਚੌਹਾਨ ਕਾਲੋਨੀ ਵਾਸੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਵਿਆਹ ਸਾਲ 2009 ਵਿਚ ਪਰਮਜੀਤ ਸਿੰਘ ਵਾਸੀ ਅਲੀਪੁਰ ਮੰਡਵਾਲ ਦੇ ਨਾਲ ਹੋਇਆ ਸੀ | ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਲੜਕਾ ਏਕਮਜੀਤ ਸਿੰਘ ਅਤੇ ਲੜਕੀ ਮਨਿੰਦਰ ਕੌਰ ਉਮਰ ਕਰੀਬ 15 ਸਾਲ ਪੈਦਾ ਹੋਏ ਸਨ | ਬੀਤੇ ਕਰੀਬ ਤਿੰਨ ਸਾਲ ਤੋਂ ਦੋਵੇਂ ਪਤੀ-ਪਤਨੀ ਕਿਸੇ ਗੱਲੋਂ ਵੱਖ-ਵੱਖ ਰਹਿ ਰਹੇ ਸਨ | ਲੜਕਾ ਏਕਮਜੀਤ ਸਿੰਘ ਆਪਣੀ ਮਾਤਾ ਕੋਲ ਰਹਿੰਦਾ ਸੀ ਜਦ ਕਿ ਲੜਕੀ ਮਨਿੰਦਰ ਕੌਰ ਆਪਣੇ ਪਿਤਾ ਪਰਮਜੀਤ ਸਿੰਘ ਦੇ ਕੋਲ ਰਹਿੰਦੀ ਸੀ | ਸ਼ਿਕਾਇਤ ਮੁਤਾਬਿਕ ਪਰਮਜੀਤ ਸਿੰਘ ਆਪਣੇ ਪਤਨੀ ਨੂੰ ਅਕਸਰ ਕਹਿੰਦਾ ਰਹਿੰਦਾ ਸੀ ਕਿ ਘਰ ਵਾਪਸ ਆ ਜਾਓ ਨਹੀਂ ਤਾਂ ਉਹ ਲੜਕੀ ਮਨਿੰਦਰ ਕੌਰ ਨੂੰ ਮਾਰ ਦੇਵੇਗਾ | ਬੀਤੇ ਕੱਲ੍ਹ ਪਤਨੀ ਕੋਲ ਫ਼ੋਨ ਆਇਆ ਕਿ ਕਥਿਤ ਦੋਸ਼ੀ ਪਰਮਜੀਤ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮਿਲ ਕੇ ਮਨਪ੍ਰੀਤ ਕੌਰ ਨੂੰ ਫਾਹਾ ਲਾ ਕੇ ਮਾਰ ਦਿੱਤਾ ਹੈ | ਇਹ ਵੀ ਇਤਲਾਹ ਮਿਲੀ ਕਿ ਮਨਿੰਦਰ ਕੋਰ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਹੈ | ਇਸ ਦੀ ਸੂਚਨਾ ਜਦੋਂ ਪੁਲਿਸ ਨੰੂ ਮਿਲੀ ਤਾਂ ਪੁਲਿਸ ਪਿੰਡ ਪੁੱਜੀ ਪਰ ਉਸ ਵਕਤ ਤੱਕ ਮਨਿੰਦਰ ਕੌਰ ਦਾ ਸੰਸਕਾਰ ਹੋ ਗਿਆ ਸੀ | ਇਸ 'ਤੇ ਪੁਲਿਸ ਨੇ ਪਤਨੀ ਦੀ ਸ਼ਿਕਾਇਤ 'ਤੇ ਪਰਮਜੀਤ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਇਹ ਸ਼ੱਕ ਕੀਤਾ ਜਾ ਰਿਹਾ ਹੈ ਕਿ ਪਰਮਜੀਤ ਸਿੰਘ ਨੇ ਸਬੂਤਾਂ ਨੂੰ ਮਿਟਾਉਣ ਲਈ ਅੰਤਿਮ ਸੰਸਕਾਰ ਕਰ ਦਿੱਤਾ ਸੀ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜੌੜਾਮਾਜਰਾ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਦੇ ਕਮਰੇ ਦਾ ਉਦਘਾਟਨ ਅਗਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੇ 15 ਲੱਖ
Ad Position 24