12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਚੋਣਾਂ ਵੇਲੇ ਜੋ ਸਰਕਾਰ ਵਪਾਰੀਆਂ ਦੀ ਗੱਲ ਸੁਣੇਗੀ ਉਸ ਨੂੰ ਹੀ ਵੋਟ ਦਿੱਤੀ ਜਾਵੇਗੀ-ਰਾਕੇਸ਼ ਗੁਪਤਾ

Ad Position 21
No active advertisement
ਅਜੀਤ ਡੈਸਕ 29-04-2026
ਪਟਿਆਲਾ, 28 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਪੇਂਟ, ਪਲਾਈ ਅਤੇ ਹਾਰਡਵੇਅਰ ਡੀਲਰਜ਼ ਐਸੋਸੀਏਸ਼ਨ ਦੀ ਮੀਟਿੰਗ ਸ਼ਹਿਰ ਦੇ ਮੈਰਿਜ ਪੈਲੇਸ ਵਿਚ ਹੋਈ | ਜਿਸ ਦੀ ਅਗਵਾਈ ਪ੍ਰਧਾਨ ਰਾਕੇਸ਼ ਗੁਪਤਾ ਨੇ ਕੀਤੀ | ਇਸ ਮੀਟਿੰਗ ਵਿਚ 200 ਦੁਕਾਨਾਂ ਦੇ ਮਾਲਕਾਂ ਅਤੇ ਵਪਾਰੀਆਂ ਨੇ ਹਿੱਸਾ ਲਿਆ | ਸਟੇਜ ਦੀ ਕਾਰਵਾਈ ਪ੍ਰਤੀਕ ਜੈਨ ਦੁਆਰਾ ਸੰਭਾਲੀ ਗਈ ਅਤੇ ਸਤ ਪ੍ਰਕਾਸ਼ ਭਾਰਦਵਾਜ ਨੇ ਐਸੋਸੀਏਸ਼ਨ ਦਾ ਵਿੱਤੀ ਲੇਖਾ ਪੇਸ਼ ਕੀਤੇ | ਵਰਿੰਦਰ ਗਰਗ ਨੇ ਲੋਕਾਂ ਨੂੰ ਵਪਾਰ ਮੰਡਲ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਇਕਜੁਟਤਾ ਦੇ ਫ਼ਾਇਦਿਆਂ ਬਾਰੇ ਦੱਸਿਆ | ਇਸ ਮੌਕੇ ਪ੍ਰਧਾਨ ਰਾਕੇਸ਼ ਗੁਪਤਾ ਨੇ ਮੌਜੂਦ ਸਾਰਿਆਂ ਨੂੰ ਇਕਜੁੱਟ ਰਹਿਣ ਦੀ ਅਪੀਲ ਕੀਤੀ ਅਤੇ ਪੰਜਾਬ ਦੇ ਹਾਲਾਤਾਂ 'ਤੇ ਦੁੱਖ ਪ੍ਰਗਟ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੋ ਰਹੀਆਂ ਚੋਰੀ, ਠੱਗੀ, ਖੋਹ ਅਤੇ ਧੋਖਾਧੜੀ ਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕੀਤੀ | ਉਨ੍ਹਾਂ ਕਿਹਾ ਕਿ ਦਲੇਰੀ ਨਾਲ ਲੜਨ ਲਈ ਵਪਾਰ ਸੰਗਠਨ ਨਾਲ ਜੁੜਨ ਦੀ ਅਪੀਲ ਕੀਤੀ | ਉਨ੍ਹਾਂ ਭਰੋਸਾ ਦਿੱਤਾ ਕਿ 2027 ਦੀਆਂ ਚੋਣਾਂ ਵੇਲੇ ਜੋ ਸਰਕਾਰ ਵਪਾਰੀਆਂ ਦੀ ਗੱਲ ਸੁਣੇਗੀ ਉਸ ਨੂੰ ਹੀ ਵੋਟ ਦਿੱਤੀ ਜਾਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਵਪਾਰੀ ਸਰਕਾਰ ਬਣਾ ਸਕਦੇ ਹਨ ਤਾਂ ਸਰਕਾਰ ਨੂੰ ਬਾਹਰ ਦਾ ਰਸਤਾ ਵੀ ਦਿਖਾ ਸਕਦੇ ਹਨ | ਗੁਪਤਾ ਨੇ ਮੌਜੂਦਾ ਪੰਜਾਬ ਸਰਕਾਰ ਨੂੰ ਫ਼ੇਲ੍ਹ ਕਰਾਰ ਦਿੱਤਾ | ਪ੍ਰਧਾਨ ਰਾਕੇਸ਼ ਗੁਪਤਾ ਨੇ ਸਟੇਜ ਤੋਂ ਮੌਜੂਦ ਸਾਰੇ ਵਪਾਰੀਆਂ ਦਾ ਧੰਨਵਾਦ ਕੀਤਾ ਜੋ ਪਿਛਲੇ ਕਈ ਸਾਲਾਂ ਤੋਂ, ਗਰਮੀਆਂ ਦੀਆਂ ਛੁੱਟੀਆਂ ਜੋ ਜੂਨ ਵਿਚ 3 ਦਿਨ ਹੁੰਦੀਆਂ ਸਨ, ਇਸ ਸਾਲ 26, 27, 28 ਨੂੰ ਹੋਣਗੀਆਂ | ਮੌਜੂਦ ਲੋਕਾਂ ਨੇ ਰਾਕੇਸ਼ ਗੁਪਤਾ ਦੇ ਕੰਮ ਅਤੇ ਪਿਛਲੇ 20 ਸਾਲਾਂ ਤੋਂ ਵਪਾਰੀਆਂ ਦੀ ਅਗਵਾਈ ਕਰਨ ਲਈ ਧੰਨਵਾਦ ਕੀਤਾ | ਇਸ ਦੌਰਾਨ ਪ੍ਰਧਾਨ ਰਾਕੇਸ਼ ਗੁਪਤਾ, ਰਾਜਨ ਸਿੰਗਲਾ, ਸਤਪ੍ਰਕਾਸ਼ ਭਾਰਦਵਾਜ, ਪ੍ਰਤੀਕ ਜੈਨ, ਗਿਰੀਸ਼ ਬਾਂਸਲ, ਵਰਿੰਦਰ ਗਰਗ, ਧਰਮਪਾਲ ਗਰਗ, ਨਰਿੰਦਰ ਗੋਇਲ, ਰੋਹਿਤ ਗੁਪਤਾ, ਸੌਰਭ ਸਿੰਗਲਾ, ਰਾਕੇਸ਼ ਜੈਨ, ਅਮਨਦੀਪ ਸਿੰਗਲਾ, ਰਵੀਸ਼ ਗੋਇਲ, ਰਾਜੇਸ਼ ਗੋਇਲ, ਮਧਵਨ ਸਿੰਗਲਾ, ਹੈਪੀ, ਪੂਰਨ ਸਿੰਧੀ, ਗੁਰਚਰਨ ਸਿੰਘ, ਆਸ਼ੂ ਬਾਂਸਲ, ਅਭਿਸ਼ੇਕ ਗਰਗ, ਰਿਸ਼ੂ ਸੂਦ, ਦਵਿੰਦਰ ਗੁਪਤਾ, ਹਰਪਾਲ ਸਿੰਘ, ਸੁਖਮਜੀਤ ਅਹੂਜਾ, ਮਨੋਜ ਗੁਪਤਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕੰਪਿਊਟਰ ਟੀਚਰ ਯੂਨੀਅਨ ਵਲੋਂ ਉਪ-ਚੇਅਰਮੈਨ ਨਾਲ ਮੁਲਾਕਾਤ ਅਗਲੀ ਖ਼ਬਰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ
Ad Position 24