ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ 4 ਖ਼ਿਲਾਫ਼ ਕੇਸ ਦਰਜ
ਅਜੀਤ ਡੈਸਕ
02-05-2026
ਪਟਿਆਲਾ, 1 ਮਈ (ਮਨਦੀਪ ਸਿੰਘ ਖਰੌੜ)-ਸਥਾਨਕ ਸੰਤਾਂ ਦੀ ਕੁਟੀਆਂ 'ਚ ਰਹਿਣ ਵਾਲੇ ਇਕ ਵਿਅਕਤੀ ਵਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪੁਲਿਸ ਨੇ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਇਸ ਸੰਬੰਧੀ ਗਗਨਦੀਪ ਸਿੰਗਲਾ ਨੇ ਥਾਣਾ ਸਿਵਲ ਲਾਈਨ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਭਰਾ ਰਮਨਦੀਪ ਸਿੰਗਲਾ ਦੀ ਉਸ ਦੇ ਸਹੁਰੇ ਪਰਿਵਾਰ ਨਾਲ ਤਕਰਾਰਬਾਜ਼ੀ ਰਹਿੰਦੀ ਸੀ ਤੇ ਉਸ ਨੂੰ ਕਾਫ਼ੀ ਜ਼ਿਆਦਾ ਤੰਗ ਪ੍ਰੇਸ਼ਾਨ ਕਰਦੇ ਸੀ | ਜਿਸ ਕਰ ਕੇ ਉਸ ਦੇ ਭਰਾ ਦੀ ਪਤਨੀ ਗਗਨਦੀਪ ਕੌਰ ਪੇਕੇ ਚਲੀ ਗਈ | ਬਾਅਦ ਵਿਚ ਰਮਨਦੀਪ ਸਿੰਗਲਾ ਕਾਫ਼ੀ ਪ੍ਰੇਸ਼ਾਨ ਰਹਿਣ ਲੱਗ ਪਿਆ | 24 ਅਪ੍ਰੈਲ ਨੂੰ ਜਦੋਂ ਉਸ ਨੇ ਭਰਾ ਦੇ ਘਰ ਆ ਕੇ ਦੇਖਿਆ ਤਾਂ ਉਸ ਦੇ ਭਰਾ ਨੇ ਆਤਮ ਹੱਤਿਆ ਕਰ ਲਈ | ਮੌਕੇ 'ਤੇ ਲਿਖਿਆ ਹੋਇਆ ਸੁਸਾਇਡ ਨੋਟ ਵੀ ਮਿਲਿਆ ਹੈ | ਜਿਸ ਆਧਾਰ 'ਤੇ ਪੁਲਿਸ ਨੇ ਸ਼ੀਲਾ ਦੇਵੀ, ਅਜੈ ਗਰਗ, ਅਮਨਦੀਪ ਸਿੰਘ, ਗਗਨਦੀਪ ਕੌਰ ਵਾਸੀਅਨ ਪਟਿਆਲਾ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |