06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਦੋ ਮਹੀਨਿਆਂ 'ਚ ਵੀ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕਰਨ 'ਤੇ ਲੋਕਾਂ ਨੇ ਧਰਨਾ ਲਾ ਕੇ ਆਵਾਜਾਈ ਕੀਤੀ ਜਾਮ <br/>

Ad Position 21
No active advertisement
ਖਾਨੇਵਾਲ ਵਿਖੇ ਸੜਕ ਜਾਮ ਕਰਕੇ ਧਰਨਾ ਦਿੰਦੇ ਹੋਏ ਲੋਕ ਅਤੇ ਜ਼ਖ਼ਮੀ ਸਦੀਕ ਰਾਮ ਦੇ ਪਿਤਾ ਬਚਨ ਆਰਾਮ ਨਾਲ ਗੱਲਬਾਤ ਕਰਦੇ ਹੋਏ ਥਾਣਾ ਮੁਖੀ ਪਾਤੜਾਂ ਹਰਪ੍ਰੀਤ ਸਿੰਘ | ਤਸਵੀਰਾਂ : ਜਗਦੀਸ਼ ਸਿੰਘ ਕੰਬੋਜ<br/> 02-05-2026

ਮੌਕੇ ਉੱਤੇ ਪਹੁੰਚੇ ਥਾਣਾ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਕ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਬਾਕੀਆਂ ਦੀ ਗਿ੍ਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ | ਉਹਨਾਂ ਦਾਅਵਾ ਕੀਤਾ ਕਿ ਜਲਦੀ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ


ਪਾਤੜਾਂ, 1 ਮਈ (ਜਗਦੀਸ਼ ਸਿੰਘ ਕੰਬੋਜ)-ਪਿੰਡ ਖਾਨੇਵਾਲ ਵਿਖੇ ਕਰੀਬ ਦੋ ਮਹੀਨੇ ਪਹਿਲਾਂ ਵਿਆਹ ਸਮਾਗਮ ਦੌਰਾਨ ਚਲਦੇ ਡੀਜੇ ਦੌਰਾਨ ਹੋਏ ਝਗੜੇ ਮਗਰੋਂ ਜੀਜੇ ਨੇ ਆਪਣੇ ਬਹੁਤ ਸਾਰੇ ਸਾਥੀਆਂ ਸਮੇਤ ਸਾਲੇ ਦੇ ਘਰ ਉੱਤੇ ਹਮਲਾ ਕਰਕੇ ਉਸ ਨੂੰ ਜਖਮੀ ਕਰ ਦਿੱਤਾ ਗਿਆ ਸੀ | ਇਸ ਸੰਬੰਧੀ ਦਰਜ ਕੇਸ ਵਿਚ ਨਾਮਜਦ ਸਾਰੇ ਦੋਸ਼ੀਆਂ ਨੂੰ ਦੋ ਮਹੀਨੇ ਬੀਤ ਜਾਣ 'ਤੇ ਵੀ ਗਿ੍ਫਤਾਰ ਨਾ ਕਰਨ ਦੇ ਦੋਸ਼ ਲਾਉਦਿਆਂ ਪਿੰਡ ਦੇ ਲੋਕਾਂ ਨੇ ਪਾਤੜਾ ਜਾਖਲ ਮਾਰਗ ਤੇ ਧਰਨਾਂ ਲਾ ਕੇ ਆਵਾਜਾਈ ਨੂੰ ਜਾਮ ਕਰ ਦਿੱਤਾ | ਰੋਸ ਪ੍ਰਦਰਸ਼ਨ ਦੌਰਾਨ ਖਾਨੇਵਾਲ ਵਾਸੀ ਬਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿਚ ਵਿਆਹ ਸਮਾਗਮ ਸੀ ਜਿਸ ਦੌਰਾਨ ਪੰਜ ਛੇ ਮਾਰਚ ਦੀ ਦਰਮਿਆਨੀ ਰਾਤ ਨੂੰ ਜਦੋਂ ਡੀਜੇ ਲੱਗਿਆ ਹੋਇਆ ਸੀ ਤਾਂ ਵਿਆਹ ਵਾਲੇ ਘਰ ਦੇ ਜਵਾਈ ਸੁੱਖ ਰਾਮ ਵਾਸੀ ਫਰਵਾਹੀ ਜ਼ਿਲ੍ਹਾ ਬਰਨਾਲਾ ਦਾ ਉਨ੍ਹਾਂ ਦੇ ਪੁੱਤਰ ਸਦੀਕ ਰਾਮ ਨਾਲ ਝਗੜਾ ਹੋ ਗਿਆ ਜਿਸ ਦੌਰਾਨ ਸੁਖਰਾਮ ਨੇ ਸਦੀਕ ਰਾਮ ਉੱਤੇ ਹਮਲਾ ਕਰਕੇ ਉਸਦੇ ਸੱਟਾਂ ਮਾਰੀਆਂ ਇਸ ਦੌਰਾਨ ਉਨਾਂ ਕਥਿਤ ਤੌਰ 'ਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ | 6 ਮਾਰਚ ਨੂੰ ਸੁਖਰਾਮ ਵਾਪਸ ਆਪਣੇ ਪਿੰਡ ਚਲਾ ਗਿਆ ਤੇ ਅੱਠ ਮਾਰਚ ਨੂੰ ਦੁਪਹਿਰ ਸਮੇਂ 35-40 ਵਿਅਕਤੀਆਂ ਨਾਲ ਉਨ੍ਹਾਂ ਦੇ ਘਰ ਉੱਤੇ ਹਮਲਾ ਕਰਕੇ ਉਹਨਾਂ ਦੇ ਪੁੱਤਰ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਨੌ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਪਰ ਪੁਲਿਸ ਵੱਲੋਂ ਇੱਕ ਰਾਜਨੀਤਿਕ ਵਿਅਕਤੀ ਦੀ ਸ਼ਹਿ ਉੱਤੇ ਕਥਿਤ ਦੋਸ਼ੀਆਂ ਦੀ ਗਿ੍ਫਤਾਰੀ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਮਜਬੂਰਨ ਉਹਨਾਂ ਨੂੰ ਧਰਨਾ ਲਗਾਉਣਾ ਪਿਆ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੋਰਾ ਰਾਮ, ਠੰਡੂ ਰਾਮ ਸਰਪੰਚ, ਆਤਮਾ ਸਿੰਘ ਨੰਬਰਦਾਰ, ਲਾਡੀ ਸਿੰਘ ਬਲਾਕ ਸੰਮਤੀ ਮੈਂਬਰ, ਭੁਪਿੰਦਰ ਸਿੰਘ ਬਾਬਾ, ਯਮਲਾ? ਰਾਮ ਜੱਟ, ਅਮਰਜੀਤ ਸਿੰਘ, ਸੋਨੂੰ ਰਾਮ, ਰਾਮ ਦਿਆ, ਜਗਦੀਸ਼ ਜੱਗੂ, ਸਾਮ ਲਾਲ ਸਾਬਕਾ ਸਰਪੰਚ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਲੋਂ ਲਾਏ ਧਰਨਿਆਂ ਨੇ ਸਰਕਾਰ ਦੇ ਦਾਅਵਿਆਂ ਦੀ ਖੋਲ੍ਹੀ ਪੋਲ-ਕਬੀਰ ਦਾਸ, ਵਿਸ਼ਾਲ ਗੋਇਲ <br/> ਅਗਲੀ ਖ਼ਬਰ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ 4 ਖ਼ਿਲਾਫ਼ ਕੇਸ ਦਰਜ
Ad Position 24
No active advertisement