06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਅਕਾਲੀ ਦਲ ਵਲੋਂ ਲਾਏ ਧਰਨਿਆਂ ਨੇ ਸਰਕਾਰ ਦੇ ਦਾਅਵਿਆਂ ਦੀ ਖੋਲ੍ਹੀ ਪੋਲ-ਕਬੀਰ ਦਾਸ, ਵਿਸ਼ਾਲ ਗੋਇਲ <br/>

Ad Position 21
No active advertisement
ਕਬੀਰ ਦਾਸ ਅਤੇ ਵਿਸ਼ਾਲ ਗੋਇਲ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ | ਤਸਵੀਰ : ਜਗਦੀਸ਼ ਸਿੰਘ ਕੰਬੋਜ<br/> 02-05-2026

ਪਾਤੜਾਂ, 1 ਮਈ (ਜਗਦੀਸ਼ ਸਿੰਘ ਕੰਬੋਜ)-ਅਕਾਲੀ ਦਲ ਦੇ ਹਲਕਾ ਸ਼ੁਤਰਾਣਾਂ ਦੇ ਮੁਖੀ ਕਬੀਰ ਦਾਸ ਅਤੇ ਪਾਤੜਾਂ ਸ਼ਹਿਰੀ ਪ੍ਰਧਾਨ ਵਿਸ਼ਾਲ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਵਿਚ ਲੱਗਦੇ ਬਿਜਲੀ ਕੱਟਾਂ ਤੋਂ ਮੁਕਤੀ ਦਿਵਾਉਣ ਲਈ ਸੂਬੇ ਵਿਚ ਬਿਜਲੀ ਪਲਾਂਟ ਲਾ ਕੇ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇ ਕੇ ਇੱਕ ਵੱਡੀ ਸਹੂਲਤ ਦਿੱਤੀ ਸੀ | ਉਨ੍ਹਾਂ ਕਿਹਾ ਕਿ ਪੰਜਾਬ 'ਚ ਲਾਏ ਗਏ ਇਨ੍ਹਾਂ ਬਿਜਲੀ ਪਲਾਟਾਂ ਪ੍ਰਤੀ ਗੁੰਮਰਾਹ ਕਰਦੀ ਰਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਦਮੀ ਪਾਰਟੀ ਵਲੋਂ ਸਮਾਂ ਰਹਿੰਦੇ ਬਿਜਲੀ ਲਾਇਨਾਂ ਦੀ ਮੁਰੰਮਤ ਤੱਕ ਨਹੀਂ ਕਰਵਾਈ ਗਈ ਜਿਸ ਕਰਕੇ ਖਰਾਬ ਹੁੰਦੀਆਂ ਬਿਜਲੀਆਂ ਲਾਇਨਾਂ ਕਾਰਨ ਲੋਕਾਂ ਨੂੰ ਬਿਜਲੀ ਦੇ ਲੰਮੇ ਕੱਟਾਂ ਦਾ ਸਾਹਮਣਾਂ ਕਰਨਾਂ ਪੈ ਰਿਹਾ ਹੈ ਜਦੋਂ ਕਿ ਲੋਕਾਂ ਦੀ ਇਸ ਮੁਸ਼ਕਿਲ ਨੂੰ ਹੱਲ ਕਰਨ ਦੀ ਬਿਜਾਏ ਆਮ ਆਦਮੀ ਪਾਰਟੀ ਇਨ੍ਹਾਂ ਨੂੰ ਛੱਡ ਕੇ ਜਾ ਰਹੇ ਰਾਜ ਸਭਾ ਮੈਬਰਾਂ ਮਗਰੋਂ ਆਪਣੇ ਵਿਧਾਇਕਾਂ ਨੂੰ ਪਾਰਟੀ 'ਚ ਬਣਾਈ ਰੱਖਣ ਲਈ ਫਿਕਰਮੰਦ ਹੈ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਇਹ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਦਿਆਂ ਕਿਹਾ ਸੀ ਕਿ ਅਕਾਲੀ ਦਲ ਵਲੋਂ ਪੰਜਾਬ ਵਿਚ ਲਾਏ ਗਏ ਬਿਜਲੀ ਪਲਾਂਟ ਨਿੱਜੀ ਲੋਕਾਂ ਦੇ ਹਨ ਇਨ੍ਹਾਂ ਨੂੰ ਬੰਦ ਕਰਵਾ ਕੇ ਨਵੇਂ ਬਿਜਲੀ ਪਲਾਂਟ ਲਾਏ ਜਾਣਗੇ ਪਰ ਜਦੋਂ ਇਨ੍ਹਾਂ ਤੋਂ ਬਿਨ੍ਹਾਂ ਬਿਜਲੀ ਦਾ ਕੋਈ ਤੋੜ ਦਿਖਾਈ ਨਾਂ ਦਿੱਤਾ ਤਾਂ ਫਿਰ ਸਰਕਾਰ ਦੇ 4 ਸਾਲ ਤੋਂ ਵੱਧ ਸਮੇਂ ਤੋਂ ਇਨ੍ਹਾਂ ਬਿਜਲੀ ਪਲਾਟਾਂ ਤੋਂ ਬਿਜਲੀ ਸਪਲਾਈ ਲੈ ਰਹੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਵੀ ਨਵਾਂ ਬਿਜਲੀ ਗਰਿੱਡ ਅਤੇ ਨਾਂ ਹੀ ਵਧੇ ਲੋਡ ਅਨੁਸਾਰ ਬਿਜਲੀ ਲਾਇਨਾਂ ਦਾ ਪ੍ਰਬੰਧ ਕੀਤਾ ਹੈ ਜਿਸ ਕਰਕੇ ਲੋਕਾਂ ਨੂੰ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਦਿਆਂ ਮੁਸ਼ਕਿਲਾਂ ਝੱਲਣੀਆਂ ਪੈ ਰਹੀਆਂ ਹਨ ਅਤੇ ਇਸ ਮੁਸ਼ਕਿਲ ਨੂੰ ਹੱਲ ਕਰਵਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਦਾਲ ਦੀ ਅਗਵਾਈ 'ਚ ਲਾਏ ਧਰਨਿਆਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਝੂਠਾ ਦੀ ਪੋਲ੍ਹ ਖੋਲ੍ਹ ਕੇ ਰੱਖ ਦਿੱਤੀ ਹੈ ਉੱਥੇ ਹੀ ਇਹ ਧਰਨੇ ਸਰਕਾਰ ਨੂੰ ਬਿਜਲੀ ਸਪਲਾਈ ਨਿਰਵਿਘਨ ਚਾਲੂ ਕਰਨ ਲਈ ਮਜਬੂਰ ਕਰ ਦੇਣਗੇ | ਇਸ ਮੌਕੇ ਪਰਮਿੰਦਰ ਸ਼ਰਮਾਂ, ਰਾਕੇਸ਼ ਗਰਗ, ਵਿਜੇ ਕੁਮਾਰ ਕਾਕਾ, ਡਾਕਟਰ ਬਹਾਦਰ ਘੱਗਾ ਅਤੇ ਗੁਰਮੇਲ ਸਿੰਘ ਆਦਿ ਮਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇਸ ਰਾਜ ਸੈਣੀ ਨੇ ਕੀਤਾ ਸਕੂਲ 'ਚ ਨਵੇਂ ਬਣੇ ਕਮਰੇ ਦਾ ਉਦਘਾਟਨ <br/> ਅਗਲੀ ਖ਼ਬਰ ਦੋ ਮਹੀਨਿਆਂ 'ਚ ਵੀ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕਰਨ 'ਤੇ ਲੋਕਾਂ ਨੇ ਧਰਨਾ ਲਾ ਕੇ ਆਵਾਜਾਈ ਕੀਤੀ ਜਾਮ <br/>
Ad Position 24
No active advertisement