21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਡਾਕਟਰ ਅਨਿਲ ਸੇਨ ਵਲੋਂ ਗੋਡਿਆਂ ਦੇ ਦਰਦ ਤੋਂ ਰਾਹਤ ਲਈ ਲਗਾਏ ਜਾ ਰਹੇ ਹਨ ਵੱਖ-ਵੱਖ ਥਾਵਾਂ 'ਤੇ ਕੈਂਪ

Ad Position 21
No active advertisement
ਅਜੀਤ ਡੈਸਕ 03-05-2026
ਪਾਤੜਾਂ, 2 ਮਈ (ਗੁਰਇਕਬਾਲ ਸਿੰਘ ਖ਼ਾਲਸਾ)-ਸਮਾਜ ਸੇਵੀ ਸੰਸਥਾ ਬਾਲਾ ਕੋਟਕਪੂਰਾ ਦੇ ਸਹਿਯੋਗ ਨਾਲ ਗੋਡਿਆਂ ਦੇ ਦਰਦ ਤੋਂ ਰਾਹਤ ਲਈ ਡਾਕਟਰ ਅਨਿਲ ਸੇਨ ਵਲੋਂ ਵੱਖ-ਵੱਖ ਸ਼ਹਿਰਾਂ ਅੰਦਰ ਕੈਂਪ ਲਗਾਏ ਜਾ ਰਹੇ ਹਨ | ਜਿਸ ਦੇ ਤਹਿਤ ਅੱਜ ਪਾਤੜਾਂ ਦੇ ਰਵਿਦਾਸ ਮੰਦਿਰ ਪਾਤੜਾਂ ਵਿਖੇ ਵੀ ਗੋਡਿਆਂ ਦੇ ਦਰਦ ਤੋਂ ਰਾਹਤ ਲਈ ਕੈਂਪ ਲਗਾਇਆ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਅਨਿਲ ਸੇਨ ਨੇ ਦੱਸਿਆ ਕਿ ਉਨ੍ਹਾਂ ਵਲੋਂ ਗੋਡਿਆਂ ਦੇ ਦਰਦ ਤੋਂ ਰਾਹਤ ਲਈ 'ਨੀ ਬਰੇਸ ਆਫ ਲੋਡਰ' ਦੁਆਰਾ ਇਲਾਜ ਕੀਤਾ ਜਾਂਦਾ ਹੈ | ਜਿਸ ਨਾਲ ਮਰੀਜ਼ਾਂ ਨੂੰ ਵੱਡੀ ਰਾਹਤ ਮਿਲਦੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਇਲਾਜ ਦੁਆਰਾ ਪੰਜਾਬ ਸਮੇਤ ਵੱਖ-ਵੱਖ ਰਾਜਾਂ 'ਚ ਵੀ ਕੈਂਪ ਲਗਾਏ ਗਏ ਹਨ | ਜਿਸ 'ਚ ਵੱਡੀ ਗਿਣਤੀ ਵਿਚ ਮਰੀਜ਼ਾਂ ਨੇ ਇਸ ਇਲਾਜ ਨਾਲ ਰਾਹਤ ਹਾਸਲ ਕੀਤੀ ਹੈ | ਡਾਕਟਰ ਅਨਿਲ ਸੇਨ ਨੇ ਦੱਸਿਆ ਕਿ ਉਹ ਗੋਡਿਆਂ ਦੇ ਦਰਦ ਤੋਂ ਇਲਾਵਾ ਸਰਵਾਈਕਲ, ਲੱਕ ਦਰਦ, ਡਿਸਕਸ, ਮੋਢਿਆਂ ਦਾ ਦਰਦ, ਡਿਸਕ ਹੱਥ ਪੈਰ ਸੁੰਨ ਹੋਣ ਸਮੇਤ ਵੱਖ-ਵੱਖ ਬਿਮਾਰੀਆਂ ਦਾ ਇਲਾਜ ਨਵੀਆਂ ਤਕਨੀਕਾਂ ਦੁਆਰਾ ਕਰਦੇ ਹਨ | ਡਾਕਟਰ ਅਨਿਲ ਸੇਨ ਨੇ ਦੱਸਿਆ ਕਿ ਵੱਖ-ਵੱਖ ਸ਼ਹਿਰਾਂ 'ਚ ਸਮਾਜ ਸੇਵੀ ਸੰਸਥਾਵਾਂ ਵਲੋਂ ਸਮੇਂ-ਸਮੇਂ 'ਤੇ ਕੈਂਪ ਲਗਾਏ ਜਾਂਦੇ ਰਹਿੰਦੇ ਹਨ |
Ad Position 22
No active advertisement
ਪਿਛਲੀ ਖ਼ਬਰ ਜਨਗਣਨਾ ਦੀ ਟਰੇਨਿੰਗ ਨੇ ਸਰਕਾਰੀ ਸਕੂਲ ਕੀਤੇ ਅਧਿਆਪਕਾਂ ਤੋਂ ਵਾਂਝੇ ਅਗਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਹਰਫੂਲ ਸਿੰਘ ਬੋਸਰ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਾਇਆ
Ad Position 24