03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਜਥੇਦਾਰ ਪ੍ਰਕਾਸ਼ ਸਿੰਘ ਸਨੌਰ ਨੂੰ ਵੱਖ-ਵੱਖ ਧਾਰਮਿਕ ਤੇ ਸਿਆਸੀ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

Ad Position 21
No active advertisement
ਸਵ. ਜਥੇਦਾਰ ਪ੍ਰਕਾਸ਼ ਸਿੰਘ ਸਨੌਰ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਵੱਖ-ਵੱਖ ਪਾਰਟੀਆਂ ਦੇ ਆਗੂਆਂ 'ਚ ਅਰਸ਼ਦੀਪ ਸਿੰਘ ਕਲੇਰ, ਕਿ੍ਸ਼ਨ ਸਿੰਘ ਸਨੌਰ, ਸਰਬਜੀਤ ਸਿੰਘ ਝਿੰਜਰ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਰਜਿੰਦਰ ਸਿੰਘ, ਇੰਦਰਜੀਤ ਸਿੰਘ ਸੰਧੂ, ਲਖਵਿੰਦਰ ਸਿੰਘ ਅਤੇ ਸ਼ਰਧਾਂਜਲੀ ਸਮਾਗਮ 'ਚ ਪਹੁੰਚੀਆਂ ਸੰਗਤਾਂ | ਤਸਵੀਰ : ਮੋਹਣ ਸਿੰਘ ਭੱਟੀ <br/> ਸਵ. ਜਥੇਦਾਰ ਪ੍ਰਕਾਸ਼ ਸਿੰਘ ਸਨੌਰ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਵੱਖ-ਵੱਖ ਪਾਰਟੀਆਂ ਦੇ ਆਗੂਆਂ 'ਚ ਅਰਸ਼ਦੀਪ ਸਿੰਘ ਕਲੇਰ, ਕਿ੍ਸ਼ਨ ਸਿੰਘ ਸਨੌਰ, ਸਰਬਜੀਤ ਸਿੰਘ ਝਿੰਜਰ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਰਜਿੰਦਰ ਸਿੰਘ, ਇੰਦਰਜੀਤ ਸਿੰਘ ਸੰਧੂ, ਲਖਵਿੰ 04-05-2026
ਸਨੌਰ, 3 ਮਈ (ਮੋਹਣ ਸਿੰਘ ਭੱਟੀ)-ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਕੌਮੀ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਸਵਰਗੀ ਜਥੇਦਾਰ ਪ੍ਰਕਾਸ਼ ਸਿੰਘ ਸਨੌਰ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਜਥੇਦਾਰ ਸਨੌਰ ਇਕ ਨਿਧੜਕ ਜਰਨੈਲ ਅਤੇ ਪੰਥਕ ਰਵਾਇਤਾਂ ਦੇ ਪਹਿਰੇਦਾਰ ਸਨ | ਉਨ੍ਹਾਂ ਕਿਹਾ ਕਿ ਜਥੇਦਾਰ ਸਨੌਰ ਨੇ ਆਪਣਾ ਸਾਰਾ ਜੀਵਨ ਲੋਕ ਸੇਵਾ ਅਤੇ ਇਲਾਕੇ ਦੇ ਵਿਕਾਸ ਲਈ ਸਮਰਪਿਤ ਕਰ ਦਿੱਤਾ ਸੀ | ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਹਮੇਸ਼ਾ ਯਾਦ ਰੱਖੀ ਜਾਵੇਗੀ | ਸ. ਕਲੇਰ ਨੇ ਕਿਹਾ ਕਿ ਅੱਜ ਅਸੀਂ ਇਕ ਅਜਿਹੀ ਸ਼ਖ਼ਸੀਅਤ ਨੂੰ ਗੁਆ ਦਿੱਤਾ ਹੈ ਜਿਨ੍ਹਾਂ ਨੇ ਹਮੇਸ਼ਾ ਹੱਕ-ਸੱਚ ਦੀ ਆਵਾਜ਼ ਬੁਲੰਦ ਕੀਤੀ | ਉਨ੍ਹਾਂ ਦੀਆਂ ਪੰਥਕ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਸ ਮੌਕੇ ਹਲਕਾ ਸਨੌਰ ਦੇ ਸੀਨੀਅਰ ਅਕਾਲੀ ਆਗੂ ਕਿ੍ਸ਼ਨ ਸਿੰਘ ਸਨੌਰ ਨੇ ਕਿਹਾ ਸਵਰਗੀ ਪ੍ਰਕਾਸ਼ ਸਿੰਘ ਸਨੌਰ ਦੀਆਂ ਸੇਵਾਵਾਂ ਨੂੰ ਸਨੌਰ ਵਾਸੀ ਕਦੇ ਵੀ ਭੁਲਾ ਨਹੀਂ ਸਕਣਗੇ | ਉਹ ਸ਼੍ਰੋਮਣੀ ਅਕਾਲੀ ਦਲ ਦੇ ਦਲੇਰ ਝੰਡਾਬਰਦਾਰ ਆਗੂ ਸਨ | ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਐੱਮ.ਪੀ. ਪ੍ਰਨੀਤ ਕੌਰ, ਸਤਨਾਮ ਸਿੰਘ ਕਲੇਰ ਚੇਅਰਮੈਨ ਸਿੱਖ ਜੁਡੀਸ਼ੀਅਲ ਕਮਿਸ਼ਨ ਪੰਜਾਬ ਨੇ ਸ਼ੋਕ ਸੰਦੇਸ਼ ਭੇਜ ਕੇ ਜਥੇਦਾਰ ਪ੍ਰਕਾਸ਼ ਸਿੰਘ ਦੇ ਪਰਿਵਾਰ ਨਿਸ਼ਾਨ ਸਿੰਘ ਸੋਨੀ ਅਤੇ ਦਵਿੰਦਰ ਪਾਲ ਸਿੰਘ ਕੁੱਕੂ, ਕਿ੍ਸ਼ਨ ਸਿੰਘ ਸਨੌਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾ ਦੇ ਭੁੱਲ ਭੇਟ ਕੀਤੇ | ਇਸ ਮੌਕੇ ਪਰਿਵਾਰ ਵਲੋਂ ਵੱਖ-ਵੱਖ ਸਮਾਜਿਕ ਸੇਵਾ ਨਾਲ ਸੰਬੰਧਿਤ ਜਥੇਬੰਦੀਆਂ ਨੂੰ ਸਹਿਯੋਗ ਭੇਟਾ ਦਿੱਤੀ ਗਈ | ਪਰਿਵਾਰ ਵਲੋਂ ਲਖਵਿੰਦਰ ਸਿੰਘ ਸਾਬਕਾ ਚੇਅਰਮੈਨ ਬੈਂਕਫਿਕੋ ਨੇ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜਸਮੇਰ ਸਿੰਘ ਲਾਛੜੂ ਮੈਂਬਰ ਐਸ.ਜੀ.ਪੀ.ਸੀ., ਅਰਸ਼ਦੀਪ ਸਿੰਘ ਕਲੇਰ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਸਾਬਕਾ ਵਿਧਾਇਕਾ, ਸਰਬਜੀਤ ਸਿੰਘ ਝਿੰਜਰ ਹਲਕਾ ਮੁਖੀ ਘਨੌਰ, ਮਨਪ੍ਰੀਤ ਕੌਰ ਡੋਲੀ ਪੁੱਤਰੀ ਕੈਪਟਨ ਕਵਲਜੀਤ ਸਿੰਘ, ਅਮਿਤ ਸਿੰਘ ਰਾਠੀ ਪ੍ਰਧਾਨ ਸ਼੍ਰੋਮਣੀ ਅਕਾਲੀ ਪਟਿਆਲਾ, ਹਰਮਿੰਦਰ ਸਿੰਘ ਜੋਗੀਪੁਰ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ, ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਐੱਮ.ਪੀ., ਤੇਜਿੰਦਰਪਾਲ ਸਿੰਘ ਸੰਧੂ, ਹਰਵਿੰਦਰ ਸਿੰਘ ਗੰਗਰੌਲੀ, ਬਲਦੇਵ ਸਿੰਘ ਖੁੱਡਾ, ਲਖਵਿੰਦਰ ਸਿੰਘ ਪ੍ਰਧਾਨ ਟਰਾਂਸਪੋਰਟ ਯੂਨੀਅਨ ਪਟਿਆਲਾ, ਰਣਜੋਧ ਸਿੰਘ ਹਡਾਣਾ ਹਲਕਾ ਮੁਖੀ ਸਨੌਰ, ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ, ਪ੍ਰਦੀਪ ਜੋਸ਼ਨ ਪ੍ਰਧਾਨ ਨਗਰ ਕੌਂਸਲ ਸਨੌਰ, ਬੀਬੀ ਸਿਮਰਨਜੀਤ ਕੌਰ ਪਠਾਣਮਾਜਰਾ, ਰਜਿੰਦਰ ਸਿੰਘ ਸਾਬਕਾ ਵਿਧਾਇਕ, ਜ਼ਿਲ੍ਹਾ ਉਪ ਪ੍ਰਧਾਨ ਕਾਂਗਰਸ ਬਲਿਹਾਰ ਸਿੰਘ ਸ਼ਮਸਪੁਰ, ਨਿਰਮਲ ਸਿੰਘ ਭੱਟੀਆਂ ਸੀਨੀਅਰ ਕਾਂਗਰਸ ਆਗੂ, ਹਰਿੰਦਰਪਾਲ ਸਿੰਘ ਹੈਰੀਮਾਨ ਸੀਨੀਅਰ ਕਾਂਗਰਸੀ ਆਗੂ, ਪ੍ਰਧਾਨ ਜਸਪਾਲ ਸਿੰਘ ਗੰਗਰੌਲੀ ਬੀਜੇਪੀ, ਹਰਿੰਦਰਪਾਲ ਸਿੰਘ ਚੰਦੂਮਾਜਰਾ ਸਾਬਕਾ ਵਿਧਾਇਕ, ਚਰਨਜੀਤ ਸਿੰਘ ਚੇਅਰਮੈਨ, ਗਗਨਜੀਤ ਸਿੰਘ ਜੌਲੀ ਜਲਾਲਪੁਰ, ਹਰਚੰਦ ਸਿੰਘ ਹਰੀਕਾ ਸਾਬਕਾ ਐਮ.ਸੀ., ਭਾਰਤ ਗੋਇਲ ਸਾਬਕਾ ਐਮ.ਸੀ., ਕਾਬਲ ਸਿੰਘ ਐਮ.ਸੀ., ਹਰਵਿੰਦਰ ਸਿੰਘ ਗੰਗਰੋਲੀ, ਮਨਜੀਤ ਸਿੰਘ ਸਾਂਗਾ, ਸੁਮਿੱਤਰ ਸਿੰਘ ਭੁੱਨਰਹੇੜੀ, ਨਰਿੰਦਰਜੀਤ ਸਿੰਘ ਸਾਬਕਾ ਸਕੱਤਰ, ਜਥੇ. ਪ੍ਰੇਮ ਸਿੰਘ, ਜੋਗਿੰਦਰ ਪਾਲ ਸਿੰਘ, ਅਮਰੀਕ ਸਿੰਘ ਹਾਂਡਾ, ਪਰਮਜੀਤ ਸਿੰਘ ਪੱਪੂ, ਲਖਵਿੰਦਰ ਸਿੰਘ ਪ੍ਰਧਾਨ, ਭੁਪਿੰਦਰ ਸਿੰਘ ਕੌੜਾ, ਹਰਦੀਪ ਸਿੰਘ ਜੋਸ਼ਨ ਸੀਨੀਅਰ ਕਾਂਗਰਸੀ, ਹਰਿੰਦਰਪਾਲ ਸਿੰਘ ਟੌਹੜਾ, ਡੀਟੀਓ ਕਰਨਵੀਰ ਸਿੰਘ ਛੀਨਾ, ਮਹਿੰਦਰ ਸਿੰਘ ਕੌੜਾ ਸਾਬਕਾ ਪ੍ਰਧਾਨ, ਗੁਰਪ੍ਰੀਤ ਸਿੰਘ ਚੇਅਰਮੈਨ ਮਨੁੱਖੀ ਅਧਿਕਾਰ ਕੌਂਸਲ ਪੰਜਾਬ, ਜਥੇ. ਗੁਰਸੇਵ ਸਿੰਘ, ਗੁਰਦੀਪ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਸੁਰਜੀਤ ਸਿੰਘ ਸਾਬਕਾ ਪ੍ਰਧਾਨ, ਪੱਪੀ ਹਰੀਕਾ, ਪ੍ਰੇਮ ਸਿੰਘ ਬਨੂੜ ਆਜ਼ਾਦ ਟੈਂਕਰ, ਹੈਰੀ ਮੁਖਮੈਲਪੁਰ, ਜਸਬੀਰ ਸਿੰਘ ਸਾਬਕਾ ਸਰਪੰਚ ਚੂੰਹਟ, ਮਨਜੀਤ ਸਿੰਘ ਸਮਾਜ ਸੇਵਕ, ਸਿਮਰਨਜੀਤ ਸਿੰਘ ਢਿੱਲੋਂ, ਹਰਬੰਸ ਸਿੰਘ ਪ੍ਰਧਾਨ ਐਸ.ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ, ਗੁਰਦੀਪ ਸਿੰਘ ਪ੍ਰਧਾਨ ਬੀ.ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ, ਹਰਦੀਪ ਸਿੰਘ ਪ੍ਰਧਾਨ ਵਿਕਸਿਤ ਭਾਰਤ ਜੀਰਾਮਜੀ, ਕਰਨੈਲ ਸਿੰਘ, ਹਰਵਿੰਦਰ ਸਿੰਘ ਚੰਡੀਗੜ੍ਹ, ਅਮਰੀਕ ਸਿੰਘ ਢਿੱਲੋਂ, ਗੁਰਚਰਨ ਸਿੰਘ ਸਾਬਕਾ ਇੰਸਪੈਕਟਰ, ਸਮਾਜ ਸੇਵਕ ਅਮਰਜੀਤ ਸਿੰਘ ਜਾਗਦੇ ਰਹੋ, ਮੇਜਰ ਸਿੰਘ ਸਾਬਕਾ ਐਮ.ਸੀ., ਛੋਟਾ ਸਿੰਘ, ਯੁਵਰਾਜ ਸਿੰਘ ਐਮ.ਸੀ., ਬਿ੍ਜ ਭੂਸ਼ਣ ਬੱਬੂ ਐਮ.ਸੀ., ਸ਼ਿਵ ਕੁਮਾਰ, ਮਨਪ੍ਰੀਤ ਸਿੰਘ ਮੁੰਨਾ ਐਮ.ਸੀ., ਨਛੱਤਰ ਸਿੰਘ ਗਨੌਰ, ਦਮੋਦਰ ਸਿੰਘ ਸੀਨੀਅਰ ਕਾਂਗਰਸੀ ਆਗੂ, ਕੁਲਵਿੰਦਰ ਸਿੰਘ ਸਾਬਕਾ ਐਮ.ਸੀ., ਗੌਰਵ ਸੰਧੂ ਕਾਂਗਰਸੀ ਆਗੂ, ਰਾਜੀਵ ਗੋਇਲ, ਹਰਜਿੰਦਰ ਸਿੰਘ ਹਰੀਕਾ ਸਾਬਕਾ ਐਮ.ਸੀ., ਚੰਦਰਪਾਲ ਸਿੰਘ, ਰਜਿੰਦਰ ਸਿੰਘ ਸਾਬਕਾ ਐਮ.ਸੀ., ਸਾਬਕਾ ਐਮ.ਸੀ. ਪਿੰਕੀ ਸ਼ਰਮਾ, ਨਿਰੰਜਨ ਸਿੰਘ ਸਾਬਕਾ ਪ੍ਰਧਾਨ, ਰਮਨਦੀਪ ਕੌਰ ਐਮ.ਸੀ., ਚਰਨਜੀਤ ਸਿੰਘ ਸਾਬਕਾ ਸਰਪੰਚ, ਹਰਜੀਤ ਕੁਮਾਰ ਵਾਲਮੀਕੀ, ਗੁਰਭੇਜ ਸਿੰਘ ਸਰਪੰਚ, ਲਖਵਿੰਦਰ ਸਿੰਘ, ਸਮਾਜ ਸੇਵਕ ਹਰਦੀਪ ਸਿੰਘ ਲਾਲੀ ਹਰਿਆਲੀ, ਸਾਹਿਬ ਸਿੰਘ ਸ਼ਾਦੀਪੁਰ, ਜਸਪਾਲ ਸਿੰਘ ਕਵਾਤਰਾ ਨੇ ਵੀ ਸ਼ਰਧਾ ਦੇ ਫ਼ੁਲ ਭੇਟ ਕੀਤੇ |
Ad Position 22
No active advertisement
ਪਿਛਲੀ ਖ਼ਬਰ ਗੁਰਸ਼ਰਨ ਕੌਰ ਰੰਧਾਵਾ ਨੇ ਪਰਿਵਾਰ ਸਮੇਤ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ 'ਆਪ' ਪਾਰਟੀ ਦੇ ਵਿਲੱਖਣ ਬਦਲਾਅ ਨੇ ਪੰਜਾਬ ਦਾ ਮੋਹ ਭੰਗ ਕੀਤਾ-ਹਰਪਾਲਪੁਰ
Ad Position 24