14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸਕੂਲ ਸਨੌਰ ਵਿਖੇ 'ਬਿਜ਼ਨੈੱਸ ਬਲਾਸਟਰ' ਮੇਲੇ ਦੌਰਾਨ ਵਿਦਿਆਰਥਣਾਂ ਨੇ ਦਿਖਾਈ ਕਾਰੋਬਾਰੀ ਸੂਝ

Ad Position 21
No active advertisement
ਅਜੀਤ ਡੈਸਕ 06-05-2026
ਸਨੌਰ, 5 ਮਈ (ਮੋਹਣ ਸਿੰਘ ਭੱਟੀ)-ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਨੌਰ ਵਿਖੇ ਪਿ੍ੰਸੀਪਲ ਡਾ. ਕਰਮਜੀਤ ਕੌਰ ਦੀ ਯੋਗ ਅਗਵਾਈ ਹੇਠ 'ਬਿਜ਼ਨਸ ਬਲਾਸਟਰ ਪ੍ਰੋਗਰਾਮ' ਤਹਿਤ ਇਕ ਸ਼ਾਨਦਾਰ ਮੇਲਾ ਲਗਵਾਇਆ ਗਿਆ | ਇਸ ਮੇਲੇ ਵਿਚ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਆਪਣੀ ਸਿਰਜਣਾਤਮਿਕਤਾ ਅਤੇ ਨਵੀਂ ਸੋਚ ਦਾ ਪ੍ਰਦਰਸ਼ਨ ਕਰਦਿਆਂ 30 ਦੇ ਕਰੀਬ ਵਿਲੱਖਣ ਬਿਜ਼ਨਸ ਆਈਡੀਆ ਪੇਸ਼ ਕੀਤੇ | ਮੇਲੇ ਦੌਰਾਨ ਵਿਦਿਆਰਥਣਾਂ ਨੇ ਹੋਮ ਡੈਕੋਰੇਸ਼ਨ, ਮੰਡਾਲਾ ਆਰਟ, ਕਰੋਸ਼ੀਆ, ਮਹਿੰਦੀ, ਐਂਬਰੋਇਡਰੀ, ਲਿਪ ਬਾਮ, ਨੇਲ ਆਰਟ ਅਤੇ ਕਲਿੱਪ ਆਰਟ ਵਰਗੇ ਕਲਾਤਮਕ ਪ੍ਰੋਜੈਕਟਾਂ ਰਾਹੀਂ ਆਪਣੀ ਕਲਾ ਦੇ ਜੌਹਰ ਦਿਖਾਏ | ਇਸ ਦੇ ਨਾਲ ਹੀ ਖਾਣ-ਪੀਣ ਦੇ ਸ਼ੌਕੀਨਾਂ ਲਈ ਮੋਮੋਜ਼, ਬਰਗਰ, ਆਲੂ ਟਿੱਕੀ, ਭੇਲਪੁਰੀ, ਫਰੂਟ ਚਾਟ ਅਤੇ ਵੱਖ-ਵੱਖ ਤਰ੍ਹਾਂ ਦੇ ਸ਼ੇਕਾਂ ਦੇ ਸਟਾਲ ਵੀ ਲਗਾਏ ਗਏ, ਜੋ ਕਿ ਕਲਾ ਅਤੇ ਸਵਾਦ ਦਾ ਸੁਮੇਲ ਦੇ ਨਾਲ ਖਿੱਚ ਦਾ ਕੇਂਦਰ ਰਹੇ | ਇਸ ਮੌਕੇ ਪਿ੍ੰਸੀਪਲ ਡਾ. ਕਰਮਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਿਜਨਸ ਬਲਾਸਟਰ ਪ੍ਰੋਗਰਾਮ ਵਿਦਿਆਰਥੀਆਂ ਵਿਚ ਉਦਯੋਗਸ਼ੀਲਤਾ ਦੀ ਭਾਵਨਾ ਪੈਦਾ ਕਰਨ ਲਈ ਇਕ ਮੀਲ ਦਾ ਪੱਥਰ ਸਾਬਤ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸੈਸ਼ਨ 2025-26 ਦੌਰਾਨ 179 ਵਿਦਿਆਰਥਣਾਂ ਨੂੰ ਪ੍ਰਤੀ ਵਿਦਿਆਰਥਣ ਇਕ ਹਜ਼ਾਰ ਰੁਪਏ ਦੀ ਸੀਡ ਮਨੀ ਪ੍ਰਦਾਨ ਕੀਤੀ ਗਈ ਸੀ, ਜਿਸ ਦੀ ਵਰਤੋਂ ਕਰਦਿਆਂ ਬੱਚੀਆਂ ਨੇ ਟੀਮਾਂ ਬਣਾ ਕੇ ਆਪਣੇ ਕਾਰੋਬਾਰੀ ਸੁਪਨਿਆਂ ਨੂੰ ਹਕੀਕਤ ਵਿਚ ਬਦਲਿਆ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਆਤਮਨਿਰਭਰਤਾ ਦੀ ਮਜ਼ਬੂਤ ਨੀਂਹ ਰੱਖਦੇ ਹੋਏ ਉਨ੍ਹਾਂ ਨੂੰ ਭਵਿੱਖ ਵਿਚ 'ਨੌਕਰੀ ਲੱਭਣ ਵਾਲੇ' ਨਹੀਂ ਬਲਕਿ 'ਨੌਕਰੀ ਦੇਣ ਵਾਲੇ' ਬਣਨ ਦੇ ਯੋਗ ਬਣਾ ਰਿਹਾ ਹੈ | ਇਸ ਮੌਕੇ ਮੁਕਾਬਲੇ ਅਤੇ ਮੁਲਾਂਕਣ ਦੀ ਕੜੀ ਤਹਿਤ ਵਿਦਿਆਰਥਣਾਂ ਦੇ ਹੌਸਲੇ ਵਧਾਉਣ ਲਈ ਬਿਜ਼ਨਸ ਆਈਡੀਆਜ਼ ਦਾ ਮੁਕਾਬਲਾ ਵੀ ਕਰਵਾਇਆ ਗਿਆ | ਜਿਸ ਵਿਚ ਜੱਜ ਵਜੋਂ ਪ੍ਰੀਆ ਲੂੰਬਾ, ਮਨਵੀਰ ਕੌਰ, ਸੋਨੀਆ ਚਹਿਲ, ਕਿਰਨ ਅਤੇ ਸੁਖਵਿੰਦਰ ਕੌਰ ਨੇ ਨਿਭਾਈ | ਉਨ੍ਹਾਂ ਵਿਦਿਆਰਥਣਾਂ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਕਾਰੋਬਾਰੀ ਬਾਰੀਕੀਆਂ ਬਾਰੇ ਅਹਿਮ ਸੁਝਾਅ ਦਿੱਤੇ | ਮੇਲੇ ਦੀ ਸਫਲਤਾ ਵਿਚ ਅਸਿਸਟੈਂਟ ਨੋਡਲ ਅਭਿਨਵ ਜੋਸ਼ੀ, ਲੈਕਚਰਾਰ ਹਰਸਿਮਰਤ ਕੌਰ, ਮੀਨਾਕਸ਼ੀ ਜਿੰਦਲ, ਪਰਮਜੀਤ ਕੌਰ, ਲਵਲੀ ਇਨੋਸੈਂਟ, ਰਜਿੰਦਰ ਕੁਮਾਰ ਅਤੇ ਦੀਪਕ ਕੁਮਾਰ ਨੇ ਅਹਿਮ ਭੂਮਿਕਾ ਨਿਭਾਈ | ਇਸ ਮੌਕੇ ਵਿਦਿਆਰਥਣਾਂ ਦੇ ਮਾਤਾ-ਪਿਤਾ ਨੇ ਵੀ ਭਰਵੀਂ ਹਾਜ਼ਰੀ ਭਰ ਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ |
Ad Position 22
No active advertisement
ਪਿਛਲੀ ਖ਼ਬਰ ਅਮਰੀਕਾ 'ਚ ਟਰੱਕ ਪਾਉਣ ਦਾ ਝਾਂਸਾ ਦੇ ਕੇ ਠੱਗੇ 40 ਲੱਖ ਤੋਂ ਵੱਧ ਅਗਲੀ ਖ਼ਬਰ ਚੋਰਾਂ ਨੇ ਦੋ ਦੁਕਾਨਾਂ 'ਚੋਂ ਲੱਖਾਂ ਰੁਪਏ ਦੇ ਮੋਬਾਈਲ ਕੀਤੇ ਚੋਰੀ
Ad Position 24