14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਅਮਰੀਕਾ 'ਚ ਟਰੱਕ ਪਾਉਣ ਦਾ ਝਾਂਸਾ ਦੇ ਕੇ ਠੱਗੇ 40 ਲੱਖ ਤੋਂ ਵੱਧ

Ad Position 21
No active advertisement
ਅਜੀਤ ਡੈਸਕ 06-05-2026
ਪਟਿਆਲਾ, 5 ਮਈ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਇਕ ਰਹਿਣ ਵਾਲੇ ਵਿਅਕਤੀ ਨੂੰ ਅਮਰੀਕਾ 'ਚ ਟਰੱਕ ਖ਼ਰੀਦਣ ਦਾ ਝਾਂਸਾ ਦੇ ਕੇ 40 ਲੱਖ ਤੋਂ ਵਧ ਰਕਮ ਠੱਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਸੁਰਿੰਦਰ ਸਿੰਘ ਵਾਸੀ ਜ਼ਿਲ੍ਹਾ ਪਟਿਆਲਾ ਨੇ ਥਾਣਾ ਸਦਰ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਭਤੀਜਾ ਗੁਰਲੀਨ ਸਿੰਘ ਜੋ ਕਿ ਸਾਲ 2019 'ਚ ਅਮਰੀਕਾ ਗਿਆ ਸੀ | ਉੱਥੇ ਮੁਲਜ਼ਮਾਂ ਦੀ ਟਰੱਕਾਂ ਦੀ ਕੰਪਨੀ 'ਚ ਉਸ ਦਾ ਭਤੀਜਾ ਕੰਮ ਕਰਦਾ ਸੀ | ਇਸ ਦੌਰਾਨ ਮੁਲਜ਼ਮਾਂ ਨੇ ਉਸ ਦੇ ਭਤੀਜੇ ਨੂੰ ਭਰੋਸੇ 'ਚ ਲੈ ਕੇ ਉਸ ਨੂੰ ਨਿੱਜੀ ਟਰੱਕ ਖਰੀਦਣ ਲਈ 27 ਲੱਖ ਰੁਪਏ ਲੈ ਲਏ ਅਤੇ ਬਾਅਦ 'ਚ ਗੁਰਸੇਵਕ ਸਿੰਘ 2023 'ਚ ਭਾਰਤ ਆਇਆ ਤੇ ਉਸ ਨੇ ਬਹਾਦਰਗੜ੍ਹ ਵਿਖੇ ਟਰੱਕ ਦੀ ਰਹਿੰਦੀ ਰਕਮ 17 ਲੱਖ ਰੁਪਏ ਨਕਦ ਉਸ ਨੂੰ ਦਿੱਤੇ | ਬਾਅਦ 'ਚ ਨਾ ਤਾਂ ਮੁਲਜ਼ਮਾਂ ਨੇ ਉਸ ਦੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਟਰੱਕ ਦਿਵਾਇਆ | ਇਸ ਆਧਾਰ 'ਤੇ ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਗੁਰਸੇਵਕ ਸਿੰਘ, ਜਾਨਪਾਲ ਸਿੰਘ, ਕੁਲਵਿੰਦਰ ਸਿੰਘ, ਨਰਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂ ਰਾਣਾ ਨੂੰ ਸਦਮਾ, ਪਿਤਾ ਦਾ ਦਿਹਾਂਤ ਅਗਲੀ ਖ਼ਬਰ ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸਕੂਲ ਸਨੌਰ ਵਿਖੇ 'ਬਿਜ਼ਨੈੱਸ ਬਲਾਸਟਰ' ਮੇਲੇ ਦੌਰਾਨ ਵਿਦਿਆਰਥਣਾਂ ਨੇ ਦਿਖਾਈ ਕਾਰੋਬਾਰੀ ਸ...
Ad Position 24