14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਅਕਾਲੀ ਆਗੂ ਰਾਣਾ ਨੂੰ ਸਦਮਾ, ਪਿਤਾ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 06-05-2026
ਰਾਜਪੁਰਾ, 5 ਮਈ (ਰਣਜੀਤ ਸਿੰਘ)-ਇੱਥੋਂ ਦੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੌਂਸਲਰ ਰਣਜੀਤ ਸਿੰਘ ਰਾਣਾ ਸਿੱਧੂ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਗੁਰਨਾਮ ਸਿੰਘ ਸਿੱਧੂ ਸੰਖੇਪ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ | ਉਨ੍ਹਾਂ ਨਾਲ ਰਾਜਨੀਤਕ ਆਗੂਆਂ, ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਅਤੇ ਪੰਚਾਂ ਸਰਪੰਚਾਂ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ | ਹੋਰਨਾਂ ਸਮੇਤ ਹਲਕਾ ਇੰਚਾਰਜ ਸੁਰਜੀਤ ਸਿੰਘ ਗੜੀ, ਮੈਂਬਰ ਕੋਰ ਕਮੇਟੀ ਗੁਰਪੀ੍ਰਤ ਸਿੰਘ ਰਾਜੂ ਖੰਨਾ, ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਪ੍ਰਧਾਨ ਸ਼ਰਨਜੀਤ ਸਿੰਘ ਰਜਵਾੜਾ, ਚੇਅਰਮੈਨ ਪ੍ਰਵੀਨ ਛਾਬੜਾ, ਪ੍ਰਧਾਨ ਬਲਜੀਤ ਸਿੰਘ ਭੁੱਟਾ, ਜਥੇਦਾਰ ਸੁਖਪਾਲ ਸਿੰਘ ਪਾਲਾ, ਚੇਅਰਮੈਨ ਇੰਦਰਪਾਲ ਸਿੰਘ ਬੱਗਾ, ਚੇਅਰਮੈਨ ਮਾਰਕੀਟ ਕਮੇਟੀ ਦੀਪਕ ਸੂਦ, ਸਾਬਕਾ ਕੌਂਸਲਰ ਅਰਵਿੰਦਰਪਾਲ ਸਿੰਘ ਰਾਜੂ, ਭਾਜਪਾ ਆਗੂ ਡਾ. ਨੰਦ ਲਾਲ ਸ਼ਰਮਾ, ਉਦਯੋਗਪਤੀ ਗੁਰਨਾਮ ਸਿੰਘ ਨੀਲਪੁਰ, ਸਾਬਕਾ ਮੈਨੇਜਰ ਧਿਆਨ ਸਿੰਘ ਧੰਨਾ, ਪ੍ਰਧਾਨ ਨਰਿੰਦਰ ਸ਼ਾਸਤਰੀ, ਸਾਬਕਾ ਕੌਂਸਲਰ ਪਵਨ ਪਿੰਕਾ, ਸਾਬਕਾ ਕੌਂਸਲਰ ਲਲਿਤ ਡਾਹਰਾ, ਸੀਨੀਅਰ ਆਗੂ ਬਲਜੀਤ ਸਿੰਘ ਵਾਲੀਆ, ਰਵਿੰਦਰ ਸਿੰਘ ਵਾਲੀਆ, ਅਨਿਲ ਅਸੀਜਾ ਬੋਬੀ, ਪ੍ਰਵੀਨ ਅਨੇਜਾ, ਸੰਦੀਪ ਲਾਰਾ, ਸੁਰਿੰਦਰ ਵਰਮਾ, ਸਾਬਕਾ ਕੌਂਸਲਰ ਸਿਮਰਨਜੀਤ ਸਿੰਘ ਬਿੱਲਾ, ਕਿਸਾਨ ਆਗੂ ਅਮਰਿੰਦਰ ਸਿੰਘ ਹੈਪੀ, ਲਾਲੀ ਢੀਂਡਸਾ, ਗੁਰੀ ਨਲੀਨੀ, ਨਿਰਮਲ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਮਹਿਮੂਦਪੁਰ ਅਤੇ ਹੋਰ ਪਿੰਡਾਂ ਦੇ ਪੰਚ ਸਰਪੰਚ ਅਤੇ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਰਿੰਦਰ ਕੌਰ ਗਿੱਲ ਬਣੀ ਭਾਜਪਾ ਐੱਸ.ਸੀ. ਮੋਰਚਾ ਪੰਜਾਬ ਦੀ ਮੀਤ ਪ੍ਰਧਾਨ ਅਗਲੀ ਖ਼ਬਰ ਅਮਰੀਕਾ 'ਚ ਟਰੱਕ ਪਾਉਣ ਦਾ ਝਾਂਸਾ ਦੇ ਕੇ ਠੱਗੇ 40 ਲੱਖ ਤੋਂ ਵੱਧ
Ad Position 24