ਰਾਜਪੁਰਾ, 5 ਮਈ (ਜੀ.ਪੀ. ਸਿੰਘ)-ਰਾਜਪੁਰਾ ਦੀ ਨਰਿੰਦਰ ਕੌਰ ਗਿੱਲ ਨੂੰ ਐੱਸ.ਸੀ. ਮੋਰਚਾ ਭਾਜਪਾ ਪੰਜਾਬ ਦੇ ਪ੍ਰਧਾਨ ਐੱਸ.ਆਰ. ਲੱਧਰ ਵਲੋਂ ਸੂਬਾ ਐੱਸ.ਸੀ. ਮੋਰਚੇ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ | ਇਸ ਸੰਬੰਧੀ ਉਨ੍ਹਾਂ ਲੰਘੇ ਦਿਨ ਇਕ ਨਿਯੁਕਤੀ ਪੱਤਰ ਨਰਿੰਦਰ ਕੌਰ ਗਿੱਲ ਨੂੰ ਦਿੱਤਾ | ਉਨ੍ਹਾਂ ਕਿਹਾ ਕਿ ਨਰਿੰਦਰ ਕੌਰ ਭਾਰਤੀ ਜਨਤਾ ਪਾਰਟੀ ਦੀ ਇਕ ਬਹੁਤ ਹੀ ਮਿਹਨਤੀ ਵਰਕਰ ਹੈ ਤੇ ਭਾਜਪਾ ਪਾਰਟੀ ਲਈ ਕੰਮ ਕਰਨ ਵਲਿਆਂ ਨੂੰ ਉੱਚੇ ਅਹੁਦੇ ਦੇ ਕੇ ਨਿਵਾਜਦੀ ਹੈ | ਉਨ੍ਹਾਂ ਕਿਹਾ ਕਿ ਆਸ ਹੈ ਕਿ ਨਰਿੰਦਰ ਕੌਰ ਗਿੱਲ ਹੁਣ ਇਸ ਤੋਂ ਵੀ ਜ਼ਿਆਦਾ ਪਾਰਟੀ ਸੰਗਠਨ 'ਚ ਕੰਮ ਕਰਦੀ ਹੋਈ ਭਾਜਪਾ ਨੂੰ ਪੰਜਾਬ ਵਿਚ ਹੋਰ ਮਜ਼ਬੂਤ ਕਰੇਗੀ |