ਪਟਿਆਲਾ, 5 ਮਈ (ਧਰਮਿੰਦਰ ਸਿੰਘ ਸਿੱਧੂ)-ਭਾਰਤੀ ਜਨਤਾ ਪਾਰਟੀ ਵਲੋਂ ਤਿੰਨ ਰਾਜਾਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਗਈ ਹੈ | ਇਸ ਮੌਕੇ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ ਦੀ ਅਗਵਾਈ ਹੇਠ ਭਾਜਪਾ ਦੇ ਫਾੳਾੂਡਰ ਮੈਂਬਰ ਅਨਿਲ ਅਗਰਵਾਲ, ਭਾਜਪਾ ਲੋਕਲ ਬਾਡੀ ਸੈੱਲ ਪੰਜਾਬ ਦੇ ਕਨਵੀਨਰ ਕੇ.ਕੇ. ਮਲਹੋਤਰਾ ਅਤੇ ਹੋਰ ਆਗੂਆਂ ਵਲੋਂ ਅੱਜ ਇਸ ਜਿੱਤ ਦੀ ਖ਼ੁਸ਼ੀ ਵਿਚ ਛੋਟੀ ਬਾਰਾਂਦਰੀ ਵਿਖੇ ਮੀਟਿੰਗ ਕਰਨ ਤੋਂ ਬਾਅਦ ਲੱਡੂ ਵੰਡੇ ਗਏ | ਇਸ ਮੌਕੇ ਬੀਬਾ ਜੈ ਇੰਦਰ ਨੇ ਕਿਹਾ ਪੱਛਮ ਬੰਗਾਲ ਵਿਚ ਭਾਜਪਾ ਨੇ ਮਮਤਾ ਬੈਨਰਜੀ ਦਾ 15 ਸਾਲ ਪੁਰਾਣਾ ਕਿਲ੍ਹਾ ਢਾਹ ਕੇ ਤਿੰਨ ਰਾਜਾਂ ਵਿਚ ਸ਼ਾਨਦਾਰ ਤਰੀਕੇ ਨਾਲ ਸਰਕਾਰ ਬਣਾਈ ਹੈ | ਜਿਸ ਨਾਲ ਪੂਰੇ ਦੇਸ਼ ਦੇ ਭਾਜਪਾਈਆਂ ਵਿਚ ਖ਼ੁਸ਼ੀ ਦੀ ਲਹਿਰ ਹੈ | ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਹੀ ਭਾਜਪਾ ਦੇ ਆਗੂ ਅਤੇ ਮੈਂਬਰ ਵਧਾਈ ਦੇ ਪਾਤਰ ਹਨ | ਇਸ ਮੌਕੇ ਕਮਲੇਸ਼ ਮਲਹੋਤਰਾ, ਅਤੁੱਲ ਜੋਸ਼ੀ, ਹੈਪੀ ਸ਼ਰਮਾ, ਸ਼ੰਕਰ ਚੌਹਾਨ, ਵਿਪਿਨ ਸ਼ਰਮਾ, ਹੈਪੀ ਗੁੜ ਮੰਡੀ, ਅਨਿਲ ਸੇਠ, ਬਲਵਿੰਦਰ ਸਿੰਗਲਾ, ਪੱਪੂ ਸਾੳਾੂਡ, ਰਮੇਸ਼ ਕੁਮਾਰ, ਸਨੀ ਕਾਂਸਲ, ਪੰਕਜ ਜੈਨ, ਪਵਿੱਤਰ, ਸੰਜੇ ਅਤੇ ਸ਼ਿਵਮ ਆਦਿ ਮੌਕੇ 'ਤੇ ਹਾਜ਼ਰ ਸਨ |