14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਅੰਤਰਰਾਸ਼ਟਰੀ ਹਾਸਰਸ ਦਿਵਸ 'ਤੇ ਸਾਹਿਤ ਸਭਾ 'ਚ ਕਵੀਆਂ ਨੇ ਬਿਖੇਰੇ ਹਾਸੇ

Ad Position 21
No active advertisement
ਅਜੀਤ ਡੈਸਕ 06-05-2026
ਰਾਜਪੁਰਾ, 5 ਮਈ (ਜੀ.ਪੀ. ਸਿੰਘ)-ਲੋਕ ਸਾਹਿਤ ਸੰਗਮ ਰਾਜਪੁਰਾ ਵਲੋਂ ਅੰਤਰਰਾਸ਼ਟਰੀ ਹਾਸਰਸ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਕਵੀ ਯਾਦਵਿੰਦਰ ਸਿੰਘ ਕਲੌਲੀ ਦੀ ਅਗਵਾਈ 'ਚ ਸਥਾਨਕ ਰੋਟਰੀ ਭਵਨ ਵਿਚ ਮਨਾਇਆ | ਇਸ ਦੌਰਾਨ ਅਵਤਾਰ ਪਵਾਰ ਨੇ ਆਪਣੀ ਰਚਨਾ 'ਲੋਕ ਬਿਮਾਰ ਮਿਲਾਵਟ ਖੋਰੀ ਨੇ ਕਰਤੇ' ਕਵਿਤਾ ਰਾਹੀਂ ਸਭਾ ਦਾ ਆਰੰਭ ਕੀਤਾ | ਰਣਜੀਤ ਸਿੰਘ ਫ਼ਤਿਹਗੜ੍ਹ ਸਾਹਿਬ ਦੀ ਕਹਾਣੀ ਬਹੁਤ ਖੂਬ ਸੀ | ਫ਼ਹਰਪਾਲ ਸਿੰਘ ਪਾਲ ਨੇ 'ਫੁੱਲਾਂ ਨਾਲ ਫੁਲਕਾਰੀ ਸੋਹਣੀ ਲੱਗਦੀ ਏ' ਕਵਿਤਾ ਸੁਣਾਈ | ਰਾਜਵੰਤ ਕੌਰ ਨੇ ਮਜ਼ਦੂਰ ਦਿਵਸ ਬਾਰੇ 'ਸੁਣ ਕਿਰਤਿਆ ਸੁਣ ਕਾਮਿਆਂ ਤੇਰੀ ਕਿਰਤ ਨੂੰ ਸਲਾਮ' ਸੁਣਾਕੇ ਮਈ ਦਿਵਸ ਨੂੰ ਸਲਾਮ ਕੀਤਾ ਅਤੇ ਹਾਸਰੱਸ ਨਾਲ ਭਰਪੂਰ ਕਵਿਤਾ ਸੁਣਾ ਕੇ ਸਭ ਨੂੰ ਅਨੰਦਿਤ ਕਰ ਦਿੱਤਾ | ਸੁਨੀਤਾ ਦੇਸਰਾਜ ਨੇ ਵਿਅੰਗਮਈ ਕਵਿਤਾ 'ਬੀਵੀ ਦਾ ਗ਼ੁਲਾਮ' ਸੁਣਾਕੇ ਵਾਹ-ਵਾਹ ਖੱਟੀ | ਸੰਤ ਸਿੰਘ ਸੋਹਲ ਨੇ 'ਕੰਮ ਨਾਲ ਤੂੰ ਸੁਰਾਂ ਦੇ ਸਾਰ ਲੈਣਾ' ਸੁਣਾਈ | ਰਕੇਸ਼ ਕੁਮਾਰ ਨਾਦਾਨ ਨੇ 'ਅਗਲੇ ਸਫ਼ਰ ਦੀ ਤਿਆਰੀ' ਕਵਿਤਾ ਸੁਣਾਈ | ਓਮ ਪ੍ਰਕਾਸ਼ ਮਦਾਨ ਅਤੇ ਨਰੇਸ਼ ਕੁਮਾਰ ਨੇ ਵਿਅੰਗ ਸੁਣਾਇਆ | ਬੁਲੰਦ ਆਵਾਜ਼ ਦੀ ਮਾਲਿਕ ਸੁਰਿੰਦਰ ਕੌਰ ਬਾੜਾ ਨੇ 'ਕਦੇ ਤਾਂ ਪੇਕੇ ਜਾ ਨੀ ਬੇਗਮ' ਪਾਕਿਸਤਾਨੀ ਕਵਿਤਾ ਸੁਣਾਈ ਅਤੇ ਇਕ ਗੀਤ ਬੁਲੰਦ ਆਵਾਜ਼ 'ਚ ਗਾਇਆ | ਜਿਸ ਨਾਲ ਮਾਹੌਲ ਹੋਰ ਗਰਮਾ ਗਿਆ | ਗੁਰਵਿੰਦਰ ਦੀਪ ਨੇ 'ਕਿਸੇ ਮਾੜੀ ਘਟਨਾ ਨੂੰ ਰੋਕਣ ਲਈ ਸ਼ਹਿਰ ਵਿਚ ਲੱਗਾ ਬੋਰਡ' ਸੁਣਾਕੇ ਰੰਗ ਬੰਨਿ੍ਹਆ | ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨੇ 'ਕੰਮ ਕਰਨਾ ਨਾ ਧੰਦਾ ਹਰ ਵੇਲੇ ਮੌਜ ਉਡਾਈ ਦੀ' | ਕੁਲਵੰਤ ਜੱਸਲ ਨੇ ਲੰਬੀ ਕਵਿਤਾ ਕਰਤਾਰੇ ਦੀ ਸੁਣਾਕੇ ਚੰਗਾ ਰੰਗ ਬੰਨਿ੍ਹਆ | ਜਸਵਿੰਦਰ ਕੌਰ ਪਟਿਆਲਾ ਨੇ 'ਸਾਰੇ ਇਕੋ ਜਿਹੇ ਨਹੀਂ ਹੁੰਦੇ' ਸੁਣਾਈ | ਸੁਖਵਿੰਦਰ ਕੌਰ ਪਟਿਆਲਾ ਨੇ ਆਪਣੀ ਮਧੁਰ ਆਵਾਜ਼ 'ਚ ਇਕ ਲੋਕ ਗੀਤ ਸੁਣਾਇਆ | ਯਾਦਵਿੰਦਰ ਸਿੰਘ ਕਲੋਲੀ ਨੇ ਆਪ ਮੁਹਾਰਾ ਟੱਬਰ ਕਵਿਤਾ ਸੁਣਾਈ | ਬਲਦੇਵ ਸਿੰਘ ਖੁਰਾਨਾ ਨੇ ਜਿੱਥੇ ਹਾਸਰਸ ਕਵਿਤਾਵਾਂ ਤੇ ਟੋਟਕੇ ਸੁਣਾਏ ਉੱਥੇ ਮੰਚ ਸੰਚਾਲਨ ਦੀ ਭੂਮਿਕਾ ਬਾਖੂਬ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਢਾਹਿਆ ਮਮਤਾ ਦਾ ਕਿਲ੍ਹਾ, ਤਿੰਨ ਰਾਜਾਂ 'ਚ ਬਣਾਈ ਸਰਕਾਰ-ਜੈ ਇੰਦਰ ਕੌਰ ਅਗਲੀ ਖ਼ਬਰ ਪਬਲਿਕ ਕਾਲਜ ਦੇ ਬੀ.ਏ. ਭਾਗ ਤੀਜਾ ਦੇ ਵਿਦਿਆਰਥੀਆਂ ਨੂੰ ਨਿੱਘੀ ਵਿਦਾਇਗੀ
Ad Position 24