29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਵਿਸ਼ਵਕਰਮਾ ਮੰਦਰ ਸਭਾ ਵਲੋਂ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ 35ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ

Ad Position 21
No active advertisement
ਮੁੱਖ ਮਹਿਮਾਨ ਸੰਜੀਵ ਕੁਮਾਰ ਦਾ ਸਨਮਾਨ ਕਰਦੇ ਹੋਏ ਵਿਸ਼ਕਰਮਾ ਮੰਦਰ ਕਮੇਟੀ ਦੇ ਮੈਂਬਰ | ਤਸਵੀਰ : ਗੁਰਵਿੰਦਰ ਪਾਲ ਸਿੰਘ <br/> 10-05-2026
ਰਾਜਪੁਰਾ, 9 ਮਈ (ਜੀ.ਪੀ. ਸਿੰਘ)-ਸਥਾਨਕ ਵਿਸ਼ਵਕਰਮਾ ਮੰਦਰ ਸਭਾ ਬਨੂੜੀ ਗੇਟ ਕਾਲਕਾ ਰੋਡ ਰਾਜਪੁਰਾ ਵਿਖੇ ਕਮੇਟੀ ਦੇ ਪ੍ਰਧਾਨ ਵਰਿੰਦਰ ਸਿੰਘ ਮੋਨੀ ਅਤੇ ਸਮੂਹ ਕਮੇਟੀ ਮੈਂਬਰਾਂ ਦੇ ਸਹਿਯੋਗ ਦੇ ਨਾਲ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ 35ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਉੱਤੇ ਕਾਰੋਬਾਰੀ ਸੰਜੀਵ ਕੁਮਾਰ ਸ਼ਾਮ ਨਗਰ ਪਹੁੰਚੇ ਅਤੇ ਉਹਨਾਂ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ |
ਇਸ ਉਪਰੰਤ ਮੰਦਰ ਦੇ ਅੰਦਰ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੀ ਮੂਰਤੀ ਅੱਗੇ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਉੱਤੇ ਯੂਥ ਕਾਂਗਰਸ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ ਕੰਬੋਜ ਵੀ ਮੌਜੂਦ ਸਨ | ਇਸ ਮੌਕੇ ਰਵੀ ਕੰਚਨ ਅਤੇ ਧਰੁਵ ਲਾਡਲਾ ਦੀ ਕੀਰਤਨ ਮੰਡਲੀ ਵਲੋਂ ਕੀਰਤਨ ਕੀਤਾ ਗਿਆ | ਇਸ ਮੂਰਤੀ ਸਥਾਪਨਾ ਦੇ ਦੌਰਾਨ ਵਿਸ਼ਵਕਰਮਾ ਮੰਦਿਰ ਸਭਾ ਪਟਿਆਲਾ, ਡਕਾਲਾ, ਸਨੌਰ, ਬਨੂੜ, ਮਲੇਰ ਕੋਟਲਾ, ਅਲੀਪੁਰ, ਸ਼ਾਮ ਨਗਰ ਰਾਜਪੁਰਾ, ਰਾਮਗੜੀਆ ਸਭਾ ਰਾਜਪੁਰਾ ਵੱਲੋਂ ਵਿਸ਼ੇਸ਼ ਤੌਰ ਉਤੇ ਸ਼ਿਰਕਤ ਕੀਤੀ | ਇਸ ਦੌਰਾਨ ਕਮੇਟੀ ਦੇ ਪ੍ਰਧਾਨ ਵਰਿੰਦਰ ਸਿੰਘ ਮੋਨੀ, ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸੁੱਖਾ, ਵਰਿੰਦਰ ਕੁਮਾਰ, ਜਸਵੀਰ ਸਿੰਘ, ਮਨੋਜ ਧੀਮਾਨ, ਬਲਰਾਜ ਸਰਨ, ਸ਼ਿਵ ਕੁਮਾਰ ਭੁਰਾ, ਗੁਰਮੀਤ ਸਿੰਘ ਬਿੱਟੂ, ਜਤਿੰਦਰ ਧਿਮਾਨ ਸਮੇਤ ਹੋਰਨਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਜਨਗਣਨਾ ਫਾਰਮ 'ਚ ਦਲਿਤਾਂ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਸਹਿਣਯੋਗ ਨਹੀਂ-ਜਗਜੀਤ ਛੜਬੜ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਘਨੌਰ ਹਲਕੇ 'ਚ ਸ਼ਕਤੀ ਪ੍ਰਦਰਸ਼ਨ ਸੈਂਕੜੇ ਸਿੱਖ ਨੌਜਵਾਨ ਪਾਰਟੀ ਵਿਚ ਹੋਏ ਸ਼ਾਮਿਲ
Ad Position 24